ਮਲੇਸ਼ੀਆ ਓਪਨ ਦੇ ਦੂਜੇ ਦੌਰ 'ਚ ਸਿੰਧੂ, ਪ੍ਰਣੀਤ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਉਲੰਪਿਕ ਚਾਂਦੀ ਤਮਗਾਧਾਰੀ ਪੀ.ਵੀ. ਸਿੰਧੂ ਨੇ ਹਾਂ ਪੱਖੀ ਸ਼ੁਰੂਆਤ ਕਰਦੇ ਹੋਏ ਅੱਜ ਇੱਥੇ 7,00,000 ਡਾਲਰ ਇਨਾਮੀ ਰਕਮ ਦੇ ਮਲੇਸ਼ੀਆ ਓਪਨ ਟੂਰਨਾਮੈਂਟ ਦੇ ਮਹਿਲਾ ਸਿੰਗਲ...

Sindhu

ਕੁਆਲਾਲੰਪੁਰ : ਉਲੰਪਿਕ ਚਾਂਦੀ ਤਮਗਾਧਾਰੀ ਪੀ.ਵੀ. ਸਿੰਧੂ ਨੇ ਹਾਂ ਪੱਖੀ ਸ਼ੁਰੂਆਤ ਕਰਦੇ ਹੋਏ ਅੱਜ ਇੱਥੇ 7,00,000 ਡਾਲਰ ਇਨਾਮੀ ਰਕਮ ਦੇ ਮਲੇਸ਼ੀਆ ਓਪਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਦੌਰ 'ਚ ਜਾਪਾਨ ਦੀ ਅਯਾ ਓਹੋਰੀ ਦੀ ਸਖਤ ਚੁਣੌਤੀ ਨੂੰ ਢਹਿ-ਢੇਰੀ ਕਰ ਦਿੱਤਾ। ਸਿੰਧੂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਣ ਦੇ ਬਾਅਦ ਪੂਰਨ ਫਿੱਟਨੈਸ ਹਾਸਲ ਕਰਨ ਦੀ ਮੁਹਿੰਮ ਦੇ ਤਹਿਤ ਉਬੇਰ ਕੱਪ ਫਾਈਨਲਸ 'ਚ ਨਹੀਂ ਖੇਡਣਾ ਠੀਕ ਸਮਝਿਆ।

ਉਨ੍ਹਾਂ ਨੇ ਸ਼ੁਰੂਆਤੀ ਦੌਰ ਦੇ ਮੈਚ 'ਚ ਦੁਨੀਆ ਦੀ 14ਵੇਂ ਨੰਬਰ ਦੀ ਖਿਡਾਰਨ ਓਹੋਰੀ ਨੂੰ 26-24, 21-15 ਨਾਲ ਹਰਾਇਆ। ਹੁਣ ਇਸ ਤੀਜਾ ਦਰਜਾ ਪ੍ਰਾਪਤ ਭਾਰਤੀ ਦਾ ਸਾਹਮਣਾ ਮਲੇਸ਼ੀਆ ਦੀ ਯਿੰਗ ਯਿੰਗ ਲੀ ਅਤੇ ਚੀਨੀ ਤਾਈਪੇ ਦੀ ਚਿਯਾਂਗ ਯਿੰਗ ਲਿ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਹਾਲਾਂਕਿ ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਪ੍ਰਣੀਤ ਦੀ ਚੁਣੌਤੀ ਸਮਾਪਤ ਹੋ ਗਈ ਜਿਨ੍ਹਾਂ ਨੂੰ ਪੁਰਸ਼ ਸਿੰਗਲ ਮੁਕਾਬਲੇ 'ਚ ਚੀਨੀ ਤਾਈਪੇ ਦੇ ਵਾਂਗ ਜੁ ਵੇਈ ਨਾਲ 12-21, 7-21 ਨਾਲ ਹਾਰ ਮਿਲੀ।

ਸਿੰਧੂ ਨੇ 8-6 ਦੀ ਬੜ੍ਹਤ ਬਣਾਈ ਹੋਈ ਸੀ ਪਰ ਓਹੋਰੀ ਨੇ ਵਾਪਸੀ ਕਰਦੇ ਹੋਏ 12-10 ਨਾਲ ਬੜ੍ਹਤ ਹੋਏ ਇਸ ਨੂੰ ਇਕ ਸਮੇਂ 15-13 ਕਰ ਲਿਆ ਸੀ ਪਰ ਭਾਰਤੀ ਖਿਡਾਰਨ ਨੇ ਵਾਪਸੀ ਕਰਦੇ ਹੋਏ ਬੜ੍ਹਤ ਨੂੰ 19-17 ਦੇ ਬਾਅਦ 20-19 ਕਰ ਦਿੱਤਾ। ਹਾਲਾਂਕਿ ਉਹ ਤਿੰਨ ਗੇਮ ਪੁਆਇੰਟ ਨੂੰ ਅੰਕ 'ਚ ਤਬਦੀਲ ਕਰਨ 'ਚ ਅਸਫਲ ਰਹੀ ਜਿਸ ਨਾਲ ਓਹੋਰੀ ਫਿਰ 24-23 ਨਾਲ ਅੱਗੇ ਹੋ ਗਈ। ਪਰ ਸਿੰਧੂ ਨੇ ਸੰਜਮ ਵਰਤਦੇ ਹੋਏ 26-24 ਨਾਲ ਇਸ ਨੂੰ ਆਪਣੇ ਨਾਂ ਕੀਤਾ।

ਦੂਜੇ ਗੇਮ 'ਚ ਸਿੰਧੂ 8-6 ਨਾਲ ਅੱਗੇ ਸੀ ਜਿਸ ਦੇ ਬਾਅਦ ਦੋਵੇਂ 14-14 ਨਾਲ ਬਰਾਬਰੀ 'ਤੇ ਸਨ। ਪਰ ਭਾਰਤੀ ਖਿਡਾਰਨ ਨੇ ਇਸ ਦੇ ਬਾਅਦ ਆਰਾਮ ਨਾਲ ਜਿੱਤ ਦਰਜ ਕੀਤੀ। ਕਿਦਾਂਬੀ ਸ਼੍ਰੀਕਾਂਤ ਅਤੇ ਸਾਈਰਾਜ ਅਤੇ ਚਿਰਾਗ ਸ਼ੇਟੀ ਦੀ ਜੋੜੀ ਅੱਜ ਆਪਣੀ ਮੁਹਿੰਮ ਸ਼ੁਰੂ ਕਰੇਗੀ।