ਚੋਣ ਨਾ ਹੋਣ ਕਾਰਨ ਬੀਸੀਸੀਆਈ 'ਤੇ ਭੜਕਿਆ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਗਾਮੀ ਮੁਕਾਬਲੇਬਾਜ਼ੀਆਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ 'ਚ ਭਾਰਤੀ ਟੀਮਾਂ ਦੀ ਚੋਣ ਕੀਤੀ ਹੈ................

Manoj Tiwary

ਨਵੀਂ ਦਿੱਲੀ : ਆਗਾਮੀ ਮੁਕਾਬਲੇਬਾਜ਼ੀਆਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ 'ਚ ਭਾਰਤੀ ਟੀਮਾਂ ਦੀ ਚੋਣ ਕੀਤੀ ਹੈ, ਜਿਸ ਨਾਲ ਬੰਗਾਲ ਕ੍ਰਿਕਟ ਟੀਮ ਦੇ ਬੱਲੇਬਾਜ਼ ਮਨੋਜ ਤਿਵਾੜੀ ਬੇਹੱਦ ਖ਼ਫ਼ਾ ਹਨ। ਬੋਰਡ ਵਲੋਂ ਚੁਣੀਆਂ ਗਈਆਂ ਛੇ 'ਚੋਂ ਕਿਸੇ ਵੀ ਟੀਮ 'ਚ ਮਨੋਜ ਨੂੰ ਜਗ੍ਹਾ ਨਹੀਂ ਮਿਲੀ ਹੈ। ਬੀਸੀਸੀਆਈ ਵਲੋਂ ਦੱਖਣੀ ਅਫ਼ਰੀਕਾ-ਏ ਵਿਰੁਧ ਚਾਰ ਦਿਨਾ ਮੈਚ, ਦਿਲੀਪ ਟਰਾਫ਼ੀ ਅਤੇ ਦੱਖਣੀ ਅਫ਼ਰੀਕਾ-ਏ ਅਤੇ ਆਸਟ੍ਰੇਲੀਆ-ਏ ਨਾਲ ਖੇਡੀਆਂ ਜਾਣ ਵਾਲੀਆਂ ਲੜੀਆਂ ਲਈ ਇੰਡੀਆ-ਏ ਅਤੇ ਇੰਡੀਆ-ਬੀ ਟੀਮਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 'ਚੋਂ ਕਿਸੇ ਵੀ ਟੀਮ 'ਚ ਮਨੋਜ ਤਿਵਾੜੀ ਦਾ ਨਾਮ ਨਹੀਂ ਹੈ

ਅਤੇ ਇਸ 'ਤੇ ਬੰਗਾਲ ਦੇ ਕ੍ਰਿਕਟ ਖਿਡਾਰੀ ਨੇ ਕਾਫ਼ੀ ਨਿਰਾਸ਼ਾ ਜਤਾਈ ਹੈ। ਮਨੋਜ ਨੇ 2017-18 ਸੀਜ਼ਨ 'ਚ 126.70 ਦੀ ਔਸਤ ਨਾਲ 507 ਦੌੜਾਂ ਬਣਾਈਆਂ। ਤਿਵਾੜੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ 'ਚ ਕਿੰਨੇ ਅਜਿਹੇ ਬੱਲੇਬਾਜ਼ ਰਹੇ ਹਨ, ਜਿਨ੍ਹਾਂ ਦੀ ਵਿਜੇ ਹਜ਼ਾਰੇ ਟਰਾਫ਼ੀ 'ਚ 100 ਤੋਂ ਜ਼ਿਆਦਾ ਔਸਤ ਰਹੀ ਹੋਵੇ ਅਤੇ ਉਹ ਵੀ ਇਕ ਹੀ ਸਾਲ 'ਚ? ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਟੀਮ ਲਈ ਕੀਤੇ ਗਏ ਅਪਣੇ ਕੰਮ ਦੀ ਪਛਾਣ ਨਹੀਂ ਹੁੰਦੀ। ਲੋਕ ਸਿਰਫ਼ ਸਕੋਰਸ਼ੀਟ 'ਤੇ ਨੰਬਰ ਦੇਖਣਾ ਚਾਹੁੰਦੇ ਹਨ, ਪਰ ਇਹ ਭੁਲ ਜਾਂਦੇ ਹਨ ਕਿ ਅਸੀਂ ਕਿਸ ਤਰ੍ਹਾਂ ਦੀ ਪਿੱਚ 'ਤੇ ਖੇਡੇ ਹਾਂ ਅਤੇ ਮੈਚ ਦਾ ਨਤੀਜਾ ਕੀ ਸੀ?   (ਏਜੰਸੀ)