ਬਿੱਗ ਬੈਸ਼ ਲੀਗ: ਹਰਮਨਪ੍ਰੀਤ ਨੇ ਫਿਰ ਕੀਤਾ ਸਿਡਨੀ ਥੰਡਰਜ਼ ਦੇ ਨਾਲ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੁਨਿਆ ਭਰ ਵਿਚ ਅਪਣੇ ਝੰਡੇ ਗੰਡਣਾ ਕੋਈ ਅਸ਼ਾਨ.......

Harmanpreet kaur

ਨਵੀਂ ਦਿੱਲੀ (ਭਾਸ਼ਾ): ਦੁਨਿਆ ਭਰ ਵਿਚ ਅਪਣੇ ਝੰਡੇ ਗੰਡਣਾ ਕੋਈ ਅਸ਼ਾਨ ਗੱਲ ਨਹੀਂ ਹੈ। ਪਰ ਇਕ ਸਟਾਰ ਬੱਲੇਬਾਜ਼ ਅਜੇਹੀ ਹੈ ਜਿਸ ਨੇ ਅਪਣੀ ਬੱਲੇਬਾਜੀ ਨਾਲ ਪੂਰੀ ਦੁਨਿਆ ਵਿਚ ਝੰਡੇ ਗੱਡੇ ਹਨ। ਅਸੀਂ ਗੱਲ ਕਰ ਰਹੇ ਹਾਂ ਭਾਰਤੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਬਿੱਗ ਬੈਸ਼ ਲੀਗ ਦੇ ਚੌਥੇ ਸ਼ੈਸ਼ਨ ਲਈ ਸਿਡਨੀ ਥੰਡਰਜ਼ ਦੇ ਨਾਲ ਅਤੇ ਸਿਮਰਤੀ ਮੰਧਾਨਾ ਨੇ ਹੋਬਾਰਟ ਹਰਿਕੇਂਸ ਦੇ ਨਾਲ ਕਰਾਰ ਕੀਤਾ ਹੈ। ਹਰਮਨਪ੍ਰੀਤ ਨੇ ਪਿਛਲੇ ਸੈਸ਼ਨ ਵਿਚ ਥੰਡਰਜ਼ ਲਈ 12 ਮੈਚਾਂ ਵਿਚ 296 ਦੌੜਾਂ ਬਣਾਈਆਂ ਸਨ।

ਉਨ੍ਹਾਂ ਦਾ ਸਟਰਾਇਕ ਰੇਟ 117 ਅਤੇ ਔਸਤ 59.20 ਸੀ ਅਤੇ ਉਨ੍ਹਾਂ ਨੂੰ ਟੀਮ ਦੀ ਸਭ ਤੋਂ ਸਿਖਰਲੀ ਖਿਡਾਰੀ ਚੁਣਿਆ ਗਿਆ। ਉਥੇ ਹੀ ਭਾਰਤੀ ਟੀਮ ਦੀ ਉਪ-ਕਪਤਾਨ ਮੰਧਾਨਾ ਦੇ ਨਾਲ ਹਰਿਕੇਂਸ ਨੇ ਕਰਾਰ ਕੀਤਾ ਹੈ। ਉਹ ਦੂਜੇ ਸ਼ੈਸ਼ਨ ਵਿਚ ਬਰਿਸਬੇਨ ਹੀਟ ਲਈ ਖੇਡੀ ਸਨ। ਆਸਟਰੇਲਿਆ ਦੇ ਵਿਰੁੱਧ 2016 ਵਿਚ ਵਨਡੇ ਵਿਚ ਸੈਂਕੜਾ ਬਣਾ ਚੁੱਕੀ ਸਿਮ੍ਰਤੀ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਇਹ ਚੰਗੀ ਟੀਮ ਹੈ ਅਤੇ ਮੈਨੂੰ ਮੈਚਾਂ ਦਾ ਬੇਤਾਬੀ ਨਾਲ ਇੰਤਜਾਰ ਹੈ।’’

ਹਰਿਕੇਂਸ ਦੇ ਕੋਚ ਸਲਿਆਨ ਬਰਿਨਸ ਨੇ ਕਿਹਾ, ‘‘ਮੰਧਾਨਾ ਵਿਸਵ ਪੱਧਰ ਉਤੇ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ। ਪਿਛਲੇ ਹਫ਼ਤੇ ਵੀ ਉਸ ਨੇ ਆਸਟਰੇਲਿਆ ਦੇ ਵਿਰੁੱਧ ਚੰਗੀ ਪਾਰੀ ਖੇਡੀ ਸੀ।’’ ਦੱਸ ਦਈਏ ਕਿ ਹਰਮਨਪ੍ਰੀਤ ਬਹੁਤ ਜਿਆਦਾ ਚੰਗਾ ਪ੍ਰਰਦਰਸ਼ਨ ਕਰ ਰਹੀ ਹੈ। ਜਿਸ ਦੇ ਨਾਲ ਪੂਰੀ ਭਾਰਤੀ ਟੀਮ ਮਜਬੂਤ ਸਥਿਤੀ ਵਿਚ ਦਿਖਾਈ ਦੇ ਰਹੀ ਸੀ।