ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਦੀ ਫੌਜ ਦੇ ਸਾਹਮਣੇ ਮਜਬੂਤ ਆਸਟਰੇਲਿਆ ਦੀ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼ਾਨਦਾਰ ਪ੍ਰਦਰਸ਼ਨ ਦੇ ਦਮ ਉਤੇ 2010 ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ.....

India Team

ਗੁਆਨਾ (ਭਾਸ਼ਾ): ਸ਼ਾਨਦਾਰ ਪ੍ਰਦਰਸ਼ਨ ਦੇ ਦਮ ਉਤੇ 2010 ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਸ਼ਨੀਵਾਰ ਨੂੰ ਆਸਟਰੇਲਿਆ ਦੇ ਵਿਰੁੱਧ ਅਪਣੀ ਹੁਣ ਤੱਕ ਦੀ ਸਭ ਤੋਂ ਔਖੀ ਚੁਣੋਤੀ ਦਾ ਸਾਹਮਣਾ ਕਰਨਾ ਹੈ। ਇਸ ਮੈਚ ਦੀ ਹਾਰ ਭਾਰਤੀ ਟੀਮ ਨੂੰ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਲਗਾਤਾਰ ਤਿੰਨ ਮੈਚ ਜਿੱਤ ਕੇ ਭਾਰਤ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ। ਭਾਰਤ ਨੇ ਅਪਣੇ ਪਹਿਲੇ ਮੈਚ ਵਿਚ ਨਿਊਜੀਲੈਂਡ, ਦੂਜੇ ਮੈਚ ਵਿਚ ਪਾਕਿਸਤਾਨ ਅਤੇ ਤੀਜੇ ਮੈਚ ਵਿਚ ਆਇਰਲੈਂਡ ਨੂੰ ਹਰਾ ਕੇ ਜਿੱਤ ਦੀ ਹੈਟਰਿਕ ਲਗਾਉਂਦੇ ਹੋਏ ਅੰਤਮ-4 ਵਿਚ ਪਰਵੇਸ਼ ਕੀਤਾ ਹੈ।

ਉਥੇ ਹੀ ਆਸਟਰੇਲਿਆ ਵੀ ਤਿੰਨ ਮੈਚਾਂ ਵਿਚ ਤਿੰਨ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਪਹੁੰਚ ਚੁੱਕੀ ਹੈ। ਭਾਰਤ ਨੇ ਤਿੰਨਾਂ ਮੈਚਾਂ ਵਿਚ ਖੇਡ ਦੇ ਤਿੰਨਾਂ ਖੇਤਰਾਂ ਵਿਚ ਇਕਤਰਫਾ ਪ੍ਰਦਰਸ਼ਨ ਕੀਤਾ ਹੈ। ਪਹਿਲੇ ਮੈਚ ਵਿਚ ਹਰਮਨਪ੍ਰੀਤ ਨੇ ਸੈਂਕੜਾ ਜਮਾਇਆ ਸੀ। ਉਥੇ ਹੀ ਦੂਜੇ ਅਤੇ ਤੀਸਰੇ ਮੈਚ ਵਿਚ ਮਿਤਾਲੀ ਰਾਜ ਨੇ ਲਗਾਤਾਰ ਦੋ ਅਰਧ ਸੈਂਕੜੇ ਲਗਾਏ ਹਨ। ਇੰਨ੍ਹਾਂ ਦੋਨਾਂ ਉਤੇ ਭਾਰਤ ਦੀ ਬੱਲੇਬਾਜੀ ਦਾ ਭਾਰ ਹੈ। ਸਿਮਰਤੀ ਮੰਧਾਨਾ ਨੇ ਤੀਸਰੇ ਮੈਚ ਵਿਚ 33 ਦੌੜਾਂ ਦੀ ਪਾਰੀ ਖੇਡੀ ਸੀ। ਮੰਧਾਨਾ ਨੂੰ ਇਕ ਵੱਡੀ ਪਾਰੀ ਦਾ ਇੰਤਜਾਰ ਹੋਵੇਗਾ।

ਇੰਨ੍ਹਾਂ ਤਿੰਨਾਂ ਤੋਂ ਇਲਾਵਾ ਭਾਰਤ ਦੀ ਬੱਲੇਬਾਜੀ ਵੇਦਾ ਕ੍ਰਿਸ਼ਣਾਮੂਰਤੀ,  ਡਾਇਲਾਨਾ ਹੇਮਲਤਾ ਉਤੇ ਵੀ ਕਾਫ਼ੀ ਹੱਦ ਤੱਕ ਨਿਰਭਰ ਹੈ ਪਰ ਇਹ ਦੋਨੋਂ ਹੁਣ ਤੱਕ ਕੁਝ ਬਹੁਤ ਕੰਮ ਨਹੀਂ ਕਰ ਸਕੀਆਂ ਹਨ ਭਾਰਤੀ ਟੀਮ ਦੀ ਸਮੱਸਿਆ ਉਸ ਦਾ ਮੱਧਕਰਮ ਅਤੇ ਨੀਵਾਂ ਕ੍ਰਮ ਹੈ। ਜੇਕਰ ਟੀਮ ਦਾ ਸਿਖਰ ਕ੍ਰਮ ਕਮਜੋਰ ਪੈਂਦਾ ਹੈ ਤਾਂ ਵਿਚਕਾਰ ਕ੍ਰਮ ਅਤੇ ਨੀਵਾਂ ਕ੍ਰਮ ਟੀਮ ਨੂੰ ਸੰਭਾਲ ਪਾਉਣ ਵਿਚ ਕਈ ਵਾਰ ਲੜਖੜਾ ਜਾਂਦਾ ਹੈ। ਗੇਂਦਬਾਜੀ ਵਿਚ ਭਾਰਤੀ ਟੀਮ ਦੀ ਸਪਿਨ ਤੀਕੜੀ ਕੰਮ ਕਰ ਰਹੀ ਹੈ। ਪੂਨਮ ਯਾਦਵ, ਰਾਧਾ ਯਾਦਵ ਅਤੇ ਦੀਪਤੀ ਸ਼ਰਮਾ ਨਹੀਂ ਸਿਰਫ ਵਿਕੇਟ ਕੱਢ ਰਹੀਆਂ ਹਨ।

ਸਗੋਂ ਦੌੜਾਂ ਉਤੇ ਵੀ ਰੋਕ ਲਗਾ ਰਹੀਆਂ ਹਨ। ਆਸਟਰੇਲਿਆਈ ਟੀਮ ਲਈ ਵੀ ਇਹ ਮੈਚ ਇਸ ਟੂਰਨਾਮੈਂਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੋਤੀ ਹੈ ਕਿਉਂਕਿ ਭਾਰਤ ਦਾ ਪ੍ਰਦਰਸ਼ਨ ਦੇਖ ਉਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।