ਵਿਸ਼ਵ ਫ਼ੀਫ਼ਾ ਕੱਪ : ਆਖ਼ਰੀ 16 'ਚ ਜਗ੍ਹਾ ਬਣਾਉਣ ਲਈ ਉਤਰਨਗੇ ਪੁਰਤਗਾਲ ਅਤੇ ਸਪੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫ਼ੀਫ਼ਾ ਵਿਸ਼ਵ ਕੱਪ ਦਾ ਰੁਮਾਂਚ ਪੂਰੇ ਸਿਖਰ 'ਤੇ ਹੈ ਤੇ ਸਾਰੀਆਂ ਟੀਮਾਂ ਆਖ਼ਰੀ 16 'ਚ ਜਗ੍ਹਾ ਬਦਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ...

FIFA World Cup

ਮਾਸਕੋ, (ਏਜੰਸੀ): ਫ਼ੀਫ਼ਾ ਵਿਸ਼ਵ ਕੱਪ ਦਾ ਰੁਮਾਂਚ ਪੂਰੇ ਸਿਖਰ 'ਤੇ ਹੈ ਤੇ ਸਾਰੀਆਂ ਟੀਮਾਂ ਆਖ਼ਰੀ 16 'ਚ ਜਗ੍ਹਾ ਬਦਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਟੂਰਨਾਮੈਂਟ ਦੇ ਐਤਵਾਰ ਤਕ ਅੱਧੇ ਮੁਕਾਬਲੇ  (32) ਹੋ ਚੁਕੇ ਹਨ। ਸੱਤ ਟੀਮਾਂ ਨੇ ਪ੍ਰੀ-ਕੁਆਟਰ ਫ਼ਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ ਤੇ 8 ਟੀਮਾਂ ਅਗਲੇ ਪੜਾਅ ਦੀ ਖੇਡ  ਖੇਡਣ ਤੋਂ ਬਿਨਾਂ ਹੀ ਅਪਣੇ ਦੇਸ਼ ਮੁੜ ਜਾਣਗੀਆਂ। ਹੁਣ ਅਗਲੇ 4 ਦਿਨਾਂ ਵਿਚ 17 ਟੀਮਾਂ ਵਿਚੋਂ 9 ਟੀਮਾਂ ਪ੍ਰੀ-ਕੁਆਟਰ ਫ਼ਾਈਨਲ ਵਿਚ ਜਾਣਗੀਆਂ।ਸੋਮਵਾਰ ਵਲੋਂ ਵੀਰਵਾਰ ਤਕ ਹਰ ਦਿਨ 4-4 ਮੁਕਾਬਲੇ ਹੋਣਗੇ।  ਇਨ੍ਹਾਂ ਵਿਚ ਇਕੋ ਹੀ ਸਮੇਂ 2-2 ਮੈਚ ਹੋਣਗੇ।

ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਕ ਟੀਮ ਦੀ ਜਿੱਤ ਜਾਂ ਹਾਰ ਉਸੇ ਗਰੁਪ ਦੀ ਕਿਸੇ ਹੋਰ ਟੀਮ ਨੂੰ ਆਖ਼ਰੀ-16 'ਚੋਂ ਬਾਹਰ ਕਰ ਸਕਦੀ ਹੈ।  ਅੱਜ ਉਰੁਗਵੇ ਅਤੇ ਰੂਸ,  ਸਾਊਦੀ ਅਰਬ ਅਤੇ ਮਿਸਰ,  ਸਪੇਨ ਅਤੇ ਮੋਰੱਕੋ,  ਈਰਾਨ ਅਤੇ ਪੁਰਤਗਾਲ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ ਤੇ ਪੁਰਤਗਾਲ ਅਤੇ ਸਪੇਨ ਚਾਹੁਣਗੇ ਕਿ ਉਹ ਅਪਣੇ-ਅਪਣੇ ਮੈਚ ਜਿੱਤ ਕੇ ਆਖ਼ਰੀ 16 ਵਿਚ ਜਗ੍ਹਾ ਪੱਕੀ ਕਰ ਲੈਣ ਜਿਸ ਦੇ ਲਈ ਦਰਸ਼ਕਾਂ ਦੀ ਰੋਨਾਲਡੋ ਅਤੇ ਰੇਮੋਸ ਉੱਤੇ ਨਜ਼ਰ ਬਣੀ ਰਹੇਗੀ। 

ਇਸ ਸਮੇਂ ਟੂਰਨਾਮੈਂਟ ਦੀ ਸਥਿਤੀ ਇਹ ਹੈ ਕਿ ਉਰੁਗਵੇ ਨੇ ਲਗਾਤਾਰ ਤੀਸਰੇ ਵਿਸ਼ਵ ਕੱਪ ਵਿਚ ਆਖ਼ਰੀ-16 ਵਿਚ ਜਗ੍ਹਾ ਬਣਾਈ ਹੈ  ਜਦਕਿ ਰੂਸ 32 ਸਾਲ ਬਾਅਦ ਪ੍ਰੀ-ਕੁਆਟਰ ਫ਼ਾਈਨਲ ਵਿਚ ਪਹੁੰਚਿਆ ਹੈ। ਦੋਹੇਂ ਟੀਮਾਂ ਇਕ ਦੂਜੇ ਵਿਰੁਧ 8 ਵਾਰ ਖੇਡ ਚੁਕੀਆਂ ਹਨ ਇਹਨਾਂ ਵਿਚੋਂ ਰੂਸ ਨੇ 6 ਮੈਚ ਜਿੱਤੇ ਜਦਕਿ ਇਕ ਹਾਰਿਆ ਅਤੇ ਇਕ ਮੈਚ ਡਰਾਅ ਰਿਹਾ । ਸਾਊਦੀ ਅਰਬ  ਵਿਰੁਧ ਮਿਸਰ ਦੀ ਸਫ਼ਲਤਾ ਰੇਟ 67 ਫ਼ੀ ਸਦੀ ਹੈ। ਦੋਹੇਂ ਹੀ ਟੀਮਾਂ ਆਖ਼ਰੀ 16 ਦੀ ਦੌੜ 'ਚੋਂ ਬਾਹਰ ਹੋ ਚੁਕੀਆਂ ਹਨ। ਉਧਰ ਮੁਰੱਕੋ  ਵਿਰੁਧ ਸਪੇਨ ਦਾ ਪੱਲੜਾ ਭਾਰੀ ਹੈ।

ਸਪੇਨ ਅਤੇ ਮੋਰੱਕੋ ਦੀਆਂ ਟੀਮਾਂ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਵਿਚ ਦੋ ਵਾਰ ਆਹਮਣੇ - ਸਾਹਮਣੇ ਹੋਈਆਂ ਹਨ । ਇਹਨਾਂ ਵਿਚ ਦੋਹੇਂ ਮੁਕਾਬਲੇ ਸਪੇਨ ਜਿੱਤਣ ਵਿਚ ਸਫਲ ਰਿਹਾ ਹੈ। ਹਾਲਾਂਕਿ, ਮੋਰੱਕੋ ਇਸ ਵਿਸ਼ਵ ਕੱਪ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ  ਲੇਕਿਨ ਉਸ ਦੀ ਹਾਰ-ਜਿੱਤ ਦਾ ਅਸਰ ਸਪੇਨ ਉੱਤੇ ਪਵੇਗਾ। ਜੇਕਰ ਸਪੇਨ ਉਸ ਨੂੰ ਹਰਾ ਦਿੰਦਾ ਹੈ ਤਾਂ ਉਸ ਦੀ ਆਖ਼ਰੀ 16 ਦੀ ਸੀਟ ਪੱਕੀ ਹੋ ਜਾਵੇਗੀ।

ਇਸੇ ਤਰ੍ਹਾਂ ਜੇਕਰ ਪੁਰਤਗਾਲ ਈਰਾਲ ਤੋਂ ਹਾਰ ਗਿਆ ਤਾਂ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਵੇਗਾ।  ਪੁਰਤਗਾਲ ਅਤੇ ਈਰਾਨ ਦੀਆਂ ਟੀਮਾਂ ਹੁਣ ਤਕ ਇਕ ਦੂਜੇ ਵਿਰੁਧ ਸਿਰਫ਼ 2 ਮੈਚ ਖੇਡੀਆਂ ਹਨ। ਇਹਨਾਂ ਵਿਚ ਈਰਾਨ ਦੀ ਹਾਰ ਹੋਈ ਹੈ।  ਈਰਾਨ ਗਰੁਪ-ਬੀ ਵਿਚ ਇਕ ਜਿੱਤ ਇਕ ਹਾਰ ਨਾਲ ਤੀਸਰੇ ਨੰਬਰ 'ਤੇ ਹੈ। ਜੇਕਰ ਉਹ ਪੁਰਤਗਾਲ ਨੂੰ ਹਰਾ ਦਿੰਦਾ ਹੈ ਅਤੇ ਦੂਜੇ ਮੈਚ ਵਿਚ ਸਪੇਨ ਮੋਰੱਕੋ ਨੂੰ ਹਰਾ ਦਿੰਦਾ ਹੈ ਤਾਂ ਪੁਰਤਗਾਲ ਅਗਲੇ ਪੜਾਅ ਵਿਚ ਨਹੀਂ ਪਹੁੰਚ ਸਕੇਗਾ।