ਖੇਡ ਰਤਨ ਲਈ ਹਰਭਜਨ ਸਿੰਘ ਤੇ ਅਰਜੁਨ ਅਵਾਰਡ ਲਈ ਦੁਤੀ ਚੰਦ ਦਾ ਨਾਂਅ ਖਾਰਜ

ਏਜੰਸੀ

ਖ਼ਬਰਾਂ, ਖੇਡਾਂ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ 'ਐਪਲ' ਕੰਪਨੀ ਦੇ ਚੀਨ 'ਚ ਬਣਾਏ ਜਾਣ ਵਾਲੇ ਉਤਪਾਦਾਂ 'ਤੇ ਆਯਾਤ ਟੈਕਸ ਤੋਂ ਛੋਟ ਦੇਣ ਦੀ ਸੰਭਾਵਨਾ ਨੂੰ ਸ਼ੁਕਰਵਾਰ ਨੂੰ ਖਾਰਜ ਕਰ ਦਿਤਾ।

Dutee Chand and Harbhajan Singh

ਨਵੀਂ ਦਿੱਲੀ: ਅਰਜੁਨ ਅਵਾਰਡ ਲਈ ਦੁਤੀਚੰਦ ਅਤੇ ਖੇਡ ਰਤਨ ਲਈ ਟੀਮ ਇੰਡੀਆ ਦੇ ਸਪਿਨਰ ਰਹੇ ਹਰਭਜਨ ਸਿੰਘ ਦੇ ਨਾਂਅ ਖਾਰਜ ਕਰ ਦਿੱਤੇ ਗਏ ਹਨ। ਖੇਡ ਵਿਭਾਗ ਵੱਲੋਂ ਇਹਨਾਂ ਦੇ ਨਾਂਅ ਦੇਰੀ ਨਾਲ ਭੇਜਣ ਕਾਰਨ ਇਹਨਾਂ ਦੇ ਨਾਂਅ ਖਾਰਜ ਕੀਤੇ ਗਏ ਹਨ। ਖੇਡ ਮੰਤਰਾਲੇ ਮੁਤਾਬਕ ਇਹਨਾਂ ਦੋਵੇਂ ਖਿਡਾਰੀਆਂ ਦੇ ਨਾਂਅ ਡੇਡਲਾਈਨ ਮਿਸ ਹੋ ਜਾਣ ਕਾਰਨ ਖਾਰਜ ਕੀਤੇ ਗਏ ਹਨ।

ਮੰਤਰਾਲੇ ਮੁਤਾਬਕ ਖ਼ਾਸ ਕਰ ਕੇ ਦੁਤੀ ਚੰਦ ਦਾ ਨਾਂਅ ਤੈਅ ਸਮਾਂ ਸੀਮਾਂ ਤੋਂ ਬਾਅਦ ਆਇਆ ਅਤੇ ਉਹਨਾਂ ਦੇ ਜਿੱਤੇ ਗਏ ਮੈਡਲ ਦਾ ਆਰਡਰ ਵੀ ਸਹੀ ਨਹੀਂ ਭੇਜਿਆ ਗਿਆ। ਇਸ ਲਈ ਉਹਨਾਂ ਦੇ ਨਾਂਅ ਖਾਰਜ ਕਰ ਦਿੱਤੇ ਗਏ ਹਨ। ਦੁਤੀ ਚੰਦ ਨੇ ਅਪਣਾ ਨਾਂਅ ਖਾਰਜ ਹੋਣ ਤੋਂ ਬਾਅਦ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲਬਾਤ ਕੀਤੀ। ਦੁਤੀ ਚੰਦ ਨੇ ਕਿਹਾ ਕਿ ਉਹਨਾਂ ਨੇ ਸੀਐਮ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਨਾਂਅ ਦੁਬਾਰਾ ਭੇਜਣ ਦੀ ਗੱਲ ਕਹੀ ਹੈ।

ਉਹਨਾਂ ਨੇ ਪੂਰਾ ਯਕੀਨ ਦਿਵਾਇਆ ਕਿ ਉਹ ਨਾਮ ਭੇਜਣਗੇ ਅਤੇ ਇਸ ਵਿਚ ਦੇਰੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੁਤੀ ਚੰਦ ਨੂੰ ਕਿਹਾ ਕਿ ਉਹ ਅਪਣੇ ਆਉਣ ਵਾਲੇ ਮੁਕਾਬਲਿਆਂ ‘ਤੇ ਧਿਆਨ ਲਗਾਵੇ। ਦੁਤੀ ਚੰਦ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਹੈ। ਅਜਿਹੇ ਵਿਚ ਲੱਗਦਾ ਹੈ ਕਿ ਮੇਰਾ ਨਾਂਅ ਅਰਜੁਨ ਅਵਾਰਡ ਲਈ ਭੇਜਿਆ ਜਾਣਾ ਚਾਹੀਦਾ ਹੈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ