ਟੋਕੀਉ ਉਲੰਪਿਕ: ਪੀਵੀ ਸਿੰਧੂ ਨੇ ਪਾਰ ਕੀਤਾ ਇਕ ਹੋਰ ਪੜਾਅ, ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਪੀਵੀ ਸਿੰਧੂ ਨੇ ਆਪਣੇ ਦੂਜੇ ਮੈਚ ਵਿਚ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਦੋਵੇਂ ਸੈੱਟਾਂ ਵਿਚ ਹਰਾ ਕੇ ਭਾਰਤ ਲਈ ਤਮਗੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ।

PV Sindhu beats Cheung

ਟੋਕੀਉ: ਭਾਰਤ ਦੀ ਮਹਾਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਆਪਣੇ ਦੂਜੇ ਮੈਚ ਵਿਚ 21-9, 21-16 ਦੇ ਸਕੋਰ ਨਾਲ  ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਦੋਵੇਂ ਸੈੱਟਾਂ ਵਿਚ ਹਰਾ ਕੇ ਭਾਰਤ ਲਈ ਤਮਗੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ।

ਹੋਰ ਪੜ੍ਹੋ: ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਤਾਜਪੋਸ਼ੀ ਅੱਜ, ਸਵੇਰੇ 11 ਵਜੇ ਸਹੁੰ ਚੁੱਕਣਗੇ ਬਸਵਰਾਜ ਬੋਮਈ

ਸਿੰਧੂ ਨੇ ਦੋਵਾਂ ਸੈੱਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਵਿਰੋਧੀ ਖਿਡਾਰੀ ਨੂੰ ਮਾਤ ਦਿੱਤੀ। ਇਸ ਜਿੱਤ ਨਾਲ ਪੀਵੀ ਸਿੰਧੂ ਨਾਕਆਊਟ ਦੌਰ ਵਿਚ ਪਹੁੰਚ ਗਈ ਹੈ। ਸਿੰਧੂ ਅਤੇ ਨਗਾਨ ਯੀ ਚਿਓਂਗ ਵਿਚਕਾਰ ਇਹ ਮੈਚ 35 ਮਿੰਟ ਤੱਕ ਚੱਲਿਆ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ 'ਚ ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਖੜੀ ਬੱਸ ਨੂੰ ਮਾਰੀ ਟੱਕਰ, 18 ਲੋਕਾਂ ਦੀ ਮੌਤ

ਦੱਸ ਦਈਏ ਕਿ ਸ਼ੁਰੂਆਤ ਵਿਚ ਚਿਓਂਗ ਅਤੇ ਸਿੰਧੂ ਦੋਵਾਂ ਨੇ ਬਰਾਬਰੀ ਨਾਲ ਮੁਕਾਬਲੇ ਦੀ ਸ਼ੁਰੂਆਤ ਕੀਤੀ ਅਤੇ ਦੋਵਾਂ ਨੇ ਦੋ-ਦੋ ਅੰਕ ਹਾਸਲ ਕੀਤੇ, ਹਾਲਾਂਕਿ ਸਿੰਧੂ ਜਲਦੀ ਹੀ ਆਪਣੇ ਤਜ਼ਰਬੇ ਨਾਲ ਵਿਰੋਧੀ ਖਿਡਾਰੀ ਨੂੰ ਪਛਾੜਨ ਵਿਚ ਕਾਮਯਾਬ ਹੋ ਗਈ।