11 ਸਾਲ ‘ਚ ਪਹਿਲੀ ਵਾਰ ‘ਐਲ ਕਲਾਸਿਕੋ’ ‘ਚ ਨਹੀਂ ਦਿਸਣਗੇ ਮੈਸੀ ਅਤੇ ਰੋਨਾਲਡੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਲੱਬ ਫੁੱਟਬਾਲ ਦੇ ਸਭ ਤੋਂ ਵੱਡੇ ਰੁਮਾਂਚ ਐਲ ਕਲਾਸਿਕੋ ਵਿਚ ਐਤਵਾਰ ਨੂੰ ਬਾਰਸਿਲੋਨਾ ਅਤੇ ਰੀਅਲ ਮੈਡਰਿਡ ਦੀਆਂ ਟੀਮਾਂ ਭਿੜਨ ਜਾ ਰਹੀ ਹਨ। ਲਾ ਲੀਗਾ ਵਿਚ...

Messi and Ronaldo will not appear for the first time in 'L.Clasico' in 11 years

ਬਾਰਸਿਲੋਨਾ (ਭਾਸ਼ਾ) : ਕਲੱਬ ਫੁੱਟਬਾਲ ਦੇ ਸਭ ਤੋਂ ਵੱਡੇ ਰੁਮਾਂਚ ਐਲ ਕਲਾਸਿਕੋ ਵਿਚ ਐਤਵਾਰ ਨੂੰ ਬਾਰਸਿਲੋਨਾ ਅਤੇ ਰੀਅਲ ਮੈਡਰਿਡ ਦੀਆਂ ਟੀਮਾਂ ਭਿੜਨ ਜਾ ਰਹੀ ਹਨ। ਲਾ ਲੀਗਾ ਵਿਚ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਕਈ ਤਰੀਕਿਆਂ ਨਾਲ ਖਿੱਚ ਦਾ ਕੇਂਦਰ ਹੋਵੇਗਾ। 11 ਸਾਲ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਐਲ ਕਲਾਸਿਕੋ ਮੁਕਾਬਲੇ ਵਿਚ ਕਰਿਸਟਿਆਨੋ ਰੋਨਾਲਡੋ ਅਤੇ ਲਿਯੋਨਲ ਮੈਸੀ ਵਿਚੋਂ ਕੋਈ ਮੌਜੂਦ ਨਹੀਂ ਹੋਵੇਗਾ।

ਬਾਰਸਿਲੋਨਾ ਦੇ ਸਟਾਰ ਸਟਰਾਇਕਰ ਲਿਯੋਨਲ ਮੈਸੀ ਅਤੇ ਰੀਅਲ ਦੇ ਸਾਬਕਾ ਸਟਰਾਇਕਰ ਕਰਿਸਟਿਆਨੋ ਰੋਨਾਲਡੋ ਦੀ ਗ਼ੈਰ ਮਜ਼ੂਦਗੀ ਇਸ ਮੁਕਾਬਲੇ ਦੇ ਉਤਸ਼ਾਹ ਨੂੰ ਘੱਟ ਕਰ ਸਕਦੀ ਹੈ ਪਰ ਇਨ੍ਹਾਂ ਦੋਵਾਂ ਦੀ ਗੈਰ ਮਜ਼ੂਦਗੀ ਵਿਚ ਕਈ ਦੂਜੇ ਖਿਡਾਰੀਆਂ ਲਈ ਅਪਣੇ ਆਪ ਨੂੰ ਸਾਬਿਤ ਕਰਨ ਦਾ ਵਧੀਆ ਮੌਕਾ ਹੋਵੇਗਾ। ਬਾਰਸਿਲੋਨਾ ਨੂੰ ਅਪਣੇ ਘਰੇਲੂ ਮੈਦਾਨ ਕੈਂਪ ਨਾਉ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਮੈਸੀ ਦੀ ਕਮੀ ਰਹੇਗੀ ਕਿਉਂਕਿ ਸੱਜੇ ਹੱਥ ਵਿਚ ਫਰੈਕਚਰ ਹੋਣ ਦੀ ਵਜ੍ਹਾ ਨਾਲ ਮੈਦਾਨ ਤੋਂ ਤਿੰਨ ਹਫ਼ਤੇ ਲਈ ਬਾਹਰ ਹਨ।

ਕਈ ਸਮਰਥਕ ਸਿਰਫ਼ ਮੈਸੀ ਦੀ ਖੇਡ ਦੇਖਣ ਲਈ ਆਉਂਦੇ ਹਨ। ਰੀਅਲ ਦੇ ਸਾਬਕਾ ਸਟਰਾਇਕਰ ਰੋਨਾਲਡੋ ਵੀ ਹੁਣ ਇਟਲੀ ਦੇ ਕਲੱਬ ਜੁਵੇਂਟਸ  ਦੇ ਨਾਲ ਖੇਡਦੇ ਹਨ। ਅਜਿਹੇ ਵਿਚ ਰੀਅਲ ਦੇ ਸਮਰਥਕਾਂ ਨੂੰ ਵੀ ਰੋਨਾਲਡੋ ਦੀ ਕਮੀ ਮਹਿਸੂਸ ਹੋਵੇਗੀ। 23 ਦਸੰਬਰ 2007 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਐਲ ਕਲਾਸਿਕੋ ਵਿਚ ਮੈਸੀ ਅਤੇ ਰੋਨਾਲਡੋ ਨਜ਼ਰ ਨਹੀਂ ਆਉਣਗੇ। ਉਦੋਂ ਤੋਂ ਲੈ ਕੇ 35 ਮੈਚ ਇਨ੍ਹਾਂ ਦੋਵਾਂ ਦੇ ਵਿਚ ਹੋਏ ਹਨ।

ਇੰਨਾ ਹੀ ਨਹੀਂ, ਮੈਸੀ ਅਤੇ ਰੋਨਾਲਡੋ ਤੋਂ ਇਲਾਵਾ ਐਲ ਕਲਾਸਿਕੋ ਦੇ ਸਮਰਥਕ ਰੀਅਲ ਦੇ ਸਾਬਕਾ ਮੈਨੇਜਰ ਜਿਨੇਦਿਨ ਜਿਦਾਨ ਅਤੇ ਬਾਰਸਿਲੋਨਾ ਦੇ ਸਾਬਕਾ ਮਿਡਫੀਲਡਰ ਆਂਦਰੇ ਇਨੇਸਤਾ ਨੂੰ ਵੀ ਮਿਸ ਕਰਨਗੇ। ਮੈਸੀ ਅਤੇ ਰੋਨਾਲਡੋ ਤੋਂ ਇਲਾਵਾ ਵੀ ਇਨ੍ਹਾਂ ਦੋਵਾਂ ਕਲਬਾਂ ਵਿਚ ਕਈ ਅਜਿਹੇ ਖਿਡਾਰੀ ਹਨ ਜੋ ਕਾਫ਼ੀ ਲੰਮੇ ਸਮੇਂ ਤੋਂ ਐਲ ਕਲਾਸਿਕੋ ਵਿਚ ਖੇਡਦੇ ਆਏ ਹਨ। ਰੀਅਲ ਦੇ ਸਰਜਯੋ ਰਾਮੋਸ 38 ਐਲ ਕਲਾਸਿਕੋ ਦੇ ਮੁਕਾਬਲੇ ਖੇਡ ਚੁੱਕੇ ਹਨ

ਅਤੇ ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਮੁਕਾਬਲੇ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਉਹ ਸੰਯੁਕਤ ਰੂਪ ਤੋਂ ਤੀਸਰੇ ਸਥਾਨ ‘ਤੇ ਹਨ। ਇਸ ਤੋਂ ਇਲਾਵਾ ਰੀਅਲ ਦੇ ਕੋਲ ਗੇਰੇਥ ਬੇਲ, ਕਰੀਮ ਬੇਂਜੇਮਾ ਅਤੇ ਲੁਕਾ ਮਾਡਰਿਕ ਵਰਗੇ ਖ਼ੁਰਾਂਟ ਸਟਾਰ ਹਨ। ਬਾਰਸਿਲੋਨਾ ਦੇ ਕੋਲ ਵੀ ਅਨੁਭਵ ਦੀ ਕਮੀ ਨਹੀਂ ਹੈ।  ਮੈਸੀ ਦੀ ਗੈਰਹਾਜ਼ਰੀ ਵਿਚ ਲੁਈਸ ਸੁਆਰੇਜ, ਜੇਰਾਰਡ ਕੋਇਲ ਅਤੇ ਫਿਲਿਪ ਕੌਟਿੰਹੋ ਬਾਰਸਿਲੋਨਾ ਦੀ ਵਾਗਡੋਰ ਸੰਭਾਲਣਗੇ। ਨਾਲ ਹੀ ਦੋਵਾਂ ਕਲੱਬਾਂ ਵਿਚ ਕਈ ਜਵਾਨ ਖਿਡਾਰੀ ਵੀ ਹਨ ਜੋ ਅਪਣੀ ਪਹਿਚਾਣ ਬਣਾਉਣ ਲਈ ਆਤੁਰ ਹੈ।