BIG BREAKING- ਚੋਟੀ ਦੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਭਾਜਪਾ 'ਚ ਸ਼ਾਮਿਲ

ਏਜੰਸੀ

ਖ਼ਬਰਾਂ, ਖੇਡਾਂ

ਦੁਨੀਆ ਦੀ ਨੰਬਰ ਵਨ ਬੈਡਮਿੰਟਨ ਖਿਡਾਰੀ ਨੇ ਰੱਖਿਆ ਰਾਜਨੀਤੀ 'ਚ ਕਦਮ

Photo

ਨਵੀਂ ਦਿੱਲੀ: ਬੈਡਮਿੰਟਨ ਜਗਤ ਵਿਚ ਭਾਰਤ ਨੂੰ ਕਈ ਵੱਡੀ ਜਿੱਤ ਦਵਾਉਣ ਵਾਲੀ ਸਾਇਨਾ ਨੇਹਵਾਲ ਅੱਜ ਤੋਂ ਆਪਣੇ ਰਾਜਨੀਤਕ ਕੈਰੀਅਰ ਦੀ ਸ਼ੁਰੁਆਤ ਕਰ ਰਹੀ ਹੈ। ਸਾਇਨਾ ਨੇਹਵਾਲ ਅੱਜ ਭਾਰਤੀ ਜਨਤਾ ਪਾਰਟੀ  ( ਬੀਜੇਪੀ )  ਵਿਚ ਸ਼ਾਮਿਲ ਹੋ ਗਈ ਹੈ। ਦੁਨੀਆ ਦੀ ਨੰਬਰ ਵਨ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੂੰ ਅੱਜ ਬੀਜੇਪੀ ਦਫਤਰ ਵਿਚ ਪਾਰਟੀ ਦੀ ਮੈਂਬਰਸ਼ਿਪ ਦਵਾਈ ਗਈ ਹੈ।

ਇਸ ਦੌਰਾਨ ਬੀਜੇਪੀ ਮੁਖ ਸਕੱਤਰ ਅਰੁਣ ਸਿੰਘ ਨੇ ਕਿਹਾ ਕਿ ਅੱਜ ਮਾਣ ਦੀ ਗੱਲ ਹੈ ਕਿ ਸਾਇਨਾ ਨੇਹਵਾਲ  ਬੀਜੇਪੀ ਵਿਚ ਸ਼ਾਮਿਲ ਹੋ ਰਹੀ ਹੈ। ਦੱਸ ਦੇਈਏ ਕਿ  ਸਾਇਨਾ ਨੇਹਵਾਲ ਤੋਂ  ਪਹਿਲਾਂ ਰੈਸਲਰ ਯੋਗੇਸ਼ਵਰ ਦੱਤ, ਗੌਤਮ ਗੰਭੀਰ ਅਤੇ ਬਬੀਤਾ ਫੋਗਾਟ ਵੀ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ।

ਦੱਸ ਦੇਈਏ ਕਿ ਦਿੱਲੀ ਵਿਧਾਨਸਭਾ ਚੋਣਾ ਨੂੰ ਲੈ ਕੇ ਪਹਿਲਾਂ ਹੀ ਪਾਰਟੀ ਵੱਲੋਂ ਕਈ ਤਰ੍ਹਾ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਉਥੇ ਹੀ ਸਾਇਨਾ ਨੇਹਵਾਲ ਪਾਰਟੀ ਲਈ ਮਾਸਟਰ ਕਾਰਡ ਬਣ ਸਕਦੀ ਹੈ ਜਾਂ ਨਹੀ। ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਾਇਨਾ ਦੇ ਬੀਜੇਪੀ 'ਚ ਸ਼ਾਮਲ ਹੋਣ ਨਾਲ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।

ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਇਨਾ ਨੇਹਵਾਲ ਨੇ ਕਿਹਾ,  ‘ਅੱਜ ਮੈਂ ਅਜਿਹੀ ਪਾਰਟੀ ਨੂੰ ਜੁਆਇਨ ਕਰ ਲਿਆ ਹੈ, ਜੋ ਦੇਸ਼ ਲਈ ਬਹੁਤ ਕੁਝ ਕਰ ਰਹੀ ਹੈ। ਨਰਿੰਦਰ ਮੋਦੀ ਸਰ ਦਿਨ ਰਾਤ ਦੇਸ਼ ਲਈ ਮਿਹਨਤ ਕਰਦੇ ਹਨ। ਹਾਲੇ ਮੇਰੇ ਲਈ ਸਾਰਾ ਕੁਝ ਨਵਾਂ ਹੈ ਪਰ ਮੈਨੂੰ ਸਭ ਕੁਝ ਚੰਗਾ ਲੱਗ ਰਿਹਾ ਹੈ’।

ਅੱਗੇ ਸਾਇਨਾ ਨੇ ਕਿਹਾ ਕਿ, ‘ਮੈਂ ਨਰਿੰਦਰ ਮੋਦੀ ਨਾਲ ਮਿਲ ਕੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹਾਂ। ਮੈਨੂੰ ਸਿਆਸਤ ਪਸੰਦ ਹੈ। ਪੀਐਮ ਮੋਦੀ ਦੀ ਖੇਲੋ ਇੰਡੀਆ ਯੋਜਨਾ ਨਾਲ ਨੌਜਵਾਨਾਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ। ਮੋਦੀ ਜੀ ਤੋਂ ਮੈਂ ਬਹੁਤ ਪ੍ਰੇਰਿਤ ਹਾਂ’। ਭਾਰਤੀ ਬੈਡਮਿੰਟਨ ਨੂੰ ਨਵੀਆਂ ਉਚਾਈਆਂ ‘ਤੇ ਲਿਜਾਉਣ ਵਾਲੀ ਸਟਾਰ ਖਿਡਾਰਨ ਸਾਇਨਾ ਨੇਹਵਾਲ ਹੁਣ ਸਿਆਸਤ ਵਿਚ ਕਿਸਮਤ ਅਜ਼ਮਾਉਣ ਉਤਰੀ ਹੈ।

ਉਹਨਾਂ ਦਾ ਹਰਿਆਣਾ ਅਤੇ ਉਤਰ ਪ੍ਰਦੇਸ਼ ਨਾਲ ਸਿਆਸੀ ਕਨੈਕਸ਼ਨ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਸਾਇਨਾ ਭਾਜਪਾ ਲਈ ਵੱਡਾ ਚੇਹਰਾ ਬਣ ਸਕਦੀ ਹੈ ਅਤੇ ਪਾਰਟੀ ਲਈ ਟਰੰਪ ਕਾਰਡ ਸਾਬਿਤ ਹੋ ਸਕਦੀ ਹੈ। ਸਾਇਨਾ ਨੇਹਵਾਲ ਦਾ ਜਨਮ ਹਰਿਆਣਾ ਦੇ ਹਿਸਾਰ ਵਿਚ ਹੋਇਆ ਹੈ। ਸਾਇਨਾ ਦੇ ਪਿਤਾ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਹਿਸਾਰ ਵਿਚ ਨੌਕਰੀ ਕਰਦੇ ਸੀ।

ਇਸ ਤਰ੍ਹਾਂ ਨਾਲ ਸਾਇਨਾ ਦਾ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੋਵੇਂ ਸੂਬਿਆਂ ਨਾਲ ਰਿਸ਼ਤਾ ਹੈ। ਸਾਇਨਾ ਦੀ ਸਿਆਸਤ ਵਿਚ ਅਜਿਹੇ ਸਮੇਂ ਐਂਟਰੀ ਹੋਈ ਹੈ ਜਦੋਂ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦਾ ਸਿਆਸੀ ਪਾਰਾ ਗਰਮ ਹੈ। ਅਜਿਹੇ ਵਿਚ ਸਾਇਨਾ ਨੂੰ ਦਿੱਲੀ ਚੋਣ ਪ੍ਰਚਾਰ ਵਿਚ ਉਤਾਰ ਕੇ ਭਾਜਪਾ ਵੱਡਾ ਸਿਆਸੀ ਦਾਅ ਖੇਡਣ ਜਾ ਰਹੀ ਹੈ।