WFI ਵਿਵਾਦ 'ਚ ਆਹਮੋ-ਸਾਹਮਣੇ ਹੋਈਆਂ ਫੋਗਾਟ ਭੈਣਾਂ!ਖਿਡਾਰੀਆਂ ਦੇ ਧਰਨੇ 'ਚ ਨਾ ਸੇਕੀਆਂ ਜਾਣ ਸਿਆਸੀ ਰੋਟੀਆਂ :ਬਬੀਤਾ

ਏਜੰਸੀ

ਖ਼ਬਰਾਂ, ਖੇਡਾਂ

ਵਿਨੇਸ਼ ਨੇ ਬਬੀਤਾ ਨੂੰ ਦਿੱਤਾ ਜਵਾਬ - ਜੇਕਰ ਸਾਡਾ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰ ਕੇ ਸਾਡੇ ਅੰਦੋਲਨ ਨੂੰ ਕਮਜ਼ੋਰ ਨਾ ਕਰੋ

Punjabi News

ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋ FIR ਦਰਜ ਕੀਤੇ ਜਾਣ ਤੋਂ ਬਾਅਦ ਹੁਣ ਫੋਗਾਟ ਭੈਣਾਂ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਗਈਆਂ ਹਨ। ਦਰਅਸਲ ਪ੍ਰਿਅੰਕਾ ਗਾਂਧੀ ਸ਼ਨੀਵਾਰ ਸਵੇਰੇ ਧਰਨੇ 'ਤੇ ਪਹੁੰਚੇ ਸਨ।

ਜਿਸ ਦੀ ਫੋਟੋ 'ਤੇ ਬਬੀਤਾ ਫੋਗਾਟ ਨੇ ਟਵੀਟ ਕੀਤਾ ਅਤੇ ਲਿਖਿਆ- ਪ੍ਰਿਯੰਕਾ ਵਾਡਰਾ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਨਿੱਜੀ ਸਕੱਤਰ ਸੰਦੀਪ ਸਿੰਘ ਨਾਲ ਜੰਤਰ-ਮੰਤਰ ਪਹੁੰਚੀ ਹੈ ਪਰ ਇਸ ਵਿਅਕਤੀ 'ਤੇ ਖੁਦ ਔਰਤਾਂ ਨਾਲ ਛੇੜਛਾੜ ਕਰਨ ਅਤੇ ਦਲਿਤ ਔਰਤ ਨੂੰ 2 ਕੌੜੀ ਦੀ ਔਰਤ ਕਹਿਣ ਦਾ ਦੋਸ਼ ਹੈ।  

ਇਹ ਵੀ ਪੜ੍ਹੋ:  ਅੱਤਵਾਦੀ ਲਖਬੀਰ ਲੰਡਾ ਕਰ ਰਿਹਾ ਹੈ ਪੰਜਾਬ 'ਚ RPG ਹਮਲੇ ਦੀ ਤਿਆਰੀ?

ਜਿਸ ਦੇ ਜਵਾਬ 'ਚ ਵਿਨੇਸ਼ ਫੋਗਾਟ ਨੇ ਲਿਖਿਆ, ''ਜੇਕਰ ਪੀੜਤ ਮਹਿਲਾ ਪਹਿਲਵਾਨਾਂ ਦੇ ਹੱਕ ਵਿਚ ਨਹੀਂ ਖੜ੍ਹ ਸਕਦੀ ਬਬੀਤਾ ਭੈਣ ਤਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਡੇ ਅੰਦੋਲਨ ਨੂੰ ਕਮਜ਼ੋਰ ਨਾ ਕਰੋ। ਮਹਿਲਾ ਪਹਿਲਵਾਨਾਂ ਨੂੰ ਆਪਣੇ ਨਾਲ ਹੁੰਦੇ ਛੇੜਛਾੜ ਵਿਰੁੱਧ ਆਵਾਜ਼ ਉਠਾਉਣ ਲਈ ਕਈ ਸਾਲ ਲੱਗ ਗਏ ਹਨ। ਤੁਸੀਂ ਵੀ ਇੱਕ ਔਰਤ ਹੋ ਅਤੇ ਸਾਡੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰੋ।''

ਬਬੀਤਾ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਅਸੀਂ ਜੋ ਖਿਡਾਰੀ ਜ਼ੀਰੋ ਤੋਂ ਉੱਠ ਕੇ ਸਿਖਰ 'ਤੇ ਪਹੁੰਚਦੇ ਹਨ, ਉਹ ਆਪਣੀ ਲੜਾਈ ਖੁਦ ਲੜਨ ਦੇ ਸਮਰੱਥ ਹਾਂ। ਖਿਡਾਰੀਆਂ ਦੇ ਮੰਚ ਨੂੰ ਸਿਆਸੀ ਰੋਟੀਆਂ ਸੇਕਣ ਦਾ ਮੰਚ ਨਹੀਂ ਬਣਾਇਆ ਜਾਣਾ ਚਾਹੀਦਾ। ਕੁਝ ਆਗੂ ਖਿਡਾਰੀਆਂ ਦੇ ਮੰਚ ਤੋਂ ਆਪਣੀ ਸਿਆਸਤ ਚਮਕਾਉਣ ਵਿੱਚ ਲੱਗੇ ਹੋਏ ਹਨ। ਖਿਡਾਰੀਆਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਇੱਕ ਕੌਮ ਦੇ ਨਹੀਂ ਸਗੋਂ ਪੂਰੀ ਕੌਮ ਨਾਲ ਸਬੰਧ ਰੱਖਦੇ ਹਾਂ।