Ahmedabad Weather Forecast: ਕੀ ਰਿਜ਼ਰਵ ਡੇਅ 'ਤੇ ਵੀ ਬਾਰਸ਼ ਖ਼ਰਾਬ ਕਰੇਗੀ IPL ਫ਼ਾਈਨਲ ਦਾ ਮਜ਼ਾ, ਜਾਣੋ ਮੌਸਮ ਦਾ ਹਾਲ

ਏਜੰਸੀ

ਖ਼ਬਰਾਂ, ਖੇਡਾਂ

ਅਹਿਮਦਾਬਾਦ ਵਿਚ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਦਰਮਿਆਨ ਮੀਂਹ ਪੈ ਸਕਦਾ ਹੈ।

Ahmedabad weather forecast: Will rain deny MS Dhoni a fifth trophy on reserve day?

 

ਅਹਿਮਦਾਬਾਦ: ਆਈ.ਪੀ.ਐਲ. 2023 ਦਾ ਫ਼ਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਹੈ। ਪ੍ਰੋਗਰਾਮ ਮੁਤਾਬਕ ਇਹ ਮੈਚ 28 ਮਈ ਨੂੰ ਸ਼ਾਮ 7.30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਸੀ। ਹਾਲਾਂਕਿ ਮੀਂਹ ਕਾਰਨ ਇਸ ਮੈਚ 'ਚ ਟਾਸ ਵੀ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਐਂਬੂਲੈਂਸ 108 'ਤੇ 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ ਅਣਚਾਹੀਆਂ ਕਾਲਾਂ

ਅਜਿਹੇ 'ਚ ਰਿਜ਼ਰਵ ਡੇ 'ਤੇ ਆਈ.ਪੀ.ਐਲ. 2023 ਦੇ ਚੈਂਪੀਅਨ ਦਾ ਫ਼ੈਸਲਾ ਹੋਵੇਗਾ। ਇਸ ਮੈਚ ਲਈ 29 ਮਈ ਰਾਖਵਾਂ ਦਿਨ ਹੈ। ਹਾਲਾਂਕਿ ਇਸ ਦਿਨ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਅਹਿਮਦਾਬਾਦ ਵਿਚ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਦਰਮਿਆਨ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਮੈਚ ਨਾ ਖੇਡਿਆ ਗਿਆ ਤਾਂ ਗੁਜਰਾਤ ਦੀ ਟੀਮ ਚੈਂਪੀਅਨ ਬਣ ਜਾਵੇਗੀ।

ਇਹ ਵੀ ਪੜ੍ਹੋ: ਕਿਸਾਨਾਂ ਤੋਂ 35 ਹਜ਼ਾਰ ਕੁਇੰਟਲ ਟਮਾਟਰ ਅਤੇ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖ੍ਰੀਦ ਕਰੇਗੀ ਪੰਜਾਬ ਐਗਰੋ  

ਆਓ ਜਾਣਦੇ ਹਾਂ ਕਿ 29 ਮਈ (ਸੋਮਵਾਰ) ਨੂੰ ਗੁਜਰਾਤ ਦੇ ਅਹਿਮਦਾਬਾਦ ਵਿਚ ਮੌਸਮ ਕਿਵੇਂ ਰਹੇਗਾ।

ਮੌਸਮ ਨਾਲ ਜੁੜੀ ਵੈੱਬਸਾਈਟ AccuWeather ਮੁਤਾਬਕ ਸੋਮਵਾਰ ਨੂੰ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਸਵੇਰ ਤੋਂ ਇਥੇ ਮੀਂਹ ਨਹੀਂ ਪਵੇਗਾ, ਪਰ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤਕ ਮੀਂਹ ਪੈਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਦਿਨ ਮੀਂਹ ਪੈਣ ਦੀ ਸੰਭਾਵਨਾ 40 ਫ਼ੀ ਸਦੀ ਅਤੇ ਸ਼ਾਮ 4 ਤੋਂ 6 ਵਜੇ ਤਕ ਮੀਂਹ ਪੈਣ ਦੀ ਸੰਭਾਵਨਾ 50 ਫ਼ੀ ਸਦੀ ਦੇ ਕਰੀਬ ਹੈ। ਹਾਲਾਂਕਿ ਇਸ ਤੋਂ ਬਾਅਦ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਜੇਕਰ ਮੀਂਹ ਰੁਕ ਜਾਂਦਾ ਹੈ ਤਾਂ ਮੈਚ ਖੇਡਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ 

ਐਤਵਾਰ ਸ਼ਾਮ 6 ਵਜੇ ਤੋਂ ਬਾਅਦ ਵੀ ਅਹਿਮਦਾਬਾਦ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਸੀ, ਪਰ ਭਾਰੀ ਮੀਂਹ ਪਿਆ ਅਤੇ ਅੰਤ ਵਿਚ ਅੰਪਾਇਰਾਂ ਨੂੰ ਖੇਡ ਰੱਦ ਕਰਨੀ ਪਈ। ਸੋਮਵਾਰ ਨੂੰ ਭਾਰੀ ਮੀਂਹ ਪੈਣ ਤੋਂ ਬਾਅਦ ਵੀ ਜ਼ਮੀਨ ਸੁੱਕਣ 'ਚ ਸਮਾਂ ਲੱਗੇਗਾ। ਅਜਿਹੇ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਰਿਜ਼ਰਵ ਡੇ 'ਤੇ ਪ੍ਰਸ਼ੰਸਕਾਂ ਨੂੰ ਮੈਚ ਦੇਖਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ: ਪੰਜਾਬ ’ਚ ਵਧੇਗੀ ਡਾਕਟਰਾਂ ਦੀ ਤਨਖ਼ਾਹ! ਸਿਹਤ ਮੰਤਰੀ ਨੇ ਕਿਹਾ, ‘ਤਨਖ਼ਾਹ ਸਕੇਲ ਨੂੰ ਕੀਤਾ ਜਾਵੇਗਾ ਮੁੜ ਪ੍ਰਭਾਸ਼ਤ’ 

ਸੋਮਵਾਰ ਨੂੰ ਅਹਿਮਦਾਬਾਦ 'ਚ ਮੀਂਹ ਦੀ ਸੰਭਾਵਨਾ 40 ਫ਼ੀ ਸਦੀ ਹੈ। ਦੁਪਹਿਰ ਅਤੇ ਸ਼ਾਮ ਦਰਮਿਆਨ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਆਸਮਾਨ ਬੱਦਲਵਾਈ ਰਹੇਗਾ ਅਤੇ ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ।