Asian Games : ਬਾਕਸਿੰਗ `ਚ ਭਾਰਤ ਦੇ ਦੋ ਤਮਗ਼ੇ ਪੱਕੇ, ਅਮਿਤ ਅਤੇ ਵਿਕਾਸ ਸੈਮੀਫਾਈਨਲ `ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਅਤੇ ਵਿਕਾਸ ਕ੍ਰਿਸ਼ਣਨ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਆਪਣੇ - ਆਪਣੇ ਵਰਗਾਂ  ਦੇ ਸੈਮੀਫਾਇਨਲ ਵਿਚ

Amit panghal

ਜਕਾਰਤਾ : ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਅਤੇ ਵਿਕਾਸ ਕ੍ਰਿਸ਼ਣਨ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਆਪਣੇ - ਆਪਣੇ ਵਰਗਾਂ  ਦੇ ਸੈਮੀਫਾਇਨਲ ਵਿਚ ਪਹੁੰਚ ਕੇ ਘੱਟ ਤੋਂ ਘੱਟ ਦੋ ਕਾਂਸੀ ਤਮਗ਼ੇ ਭਾਰਤ ਲਈ ਪੱਕੇ ਕਰ ਦਿੱਤੇ ਹਨ। ਤੁਹਾਨੂੰ ਦਸ ਦਈਏ ਕਿ ਅਮਿਤ ਪੰਘਾਲ ਨੇ 49 ਕਿਲੋਗ੍ਰਾਮ ਵਰਗ ਵਿਚ ਉੱਤਰ ਕੋਰੀਆਈ ਬਾਕਸਰ ਕਿਮ ਜਾਂਗ ਰਿਆਂਗ ਨੂੰ 5 - 0 ਨਾਲ ਹਰਾ ਕੇ ਸੈਮੀਫਾਇਨਲ ਵਿਚ ਆਪਣਾ ਸਥਾਨ ਪੱਕਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦਾ ਮੁਕਾਬਲਾ ਫਿਲਪੀਂਸ  ਦੇ ਕਾਰਲੋ ਪਾੱਲਮ ਨਾਲ ਹੋਵੇਗਾ।

ਦੂਸਰੇ ਪਾਸੇ ਵਿਕਾਸ ਨੇ 75 ਕਿਲੋਗ੍ਰਾਮ ਵਰਗ ਵਿਚ ਚੀਨ ਦੇ ਇਰਬੇਕ ਤੰਗਲਾਥਿਆਨ ਨੂੰ 3 - 2  ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਕਜਾਕਸ਼ਤਾਨ  ਦੇ ਅਮਾਨੁਲ ਆਬਿਲਖਾਨ ਨਾਲ ਹੋਵੇਗਾ। ਦਸਿਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਖਿਡਾਰੀਆਂ ਮੈਚ ਦੇ ਦੌਰਾਨ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ `ਤੇ ਭਾਰਤ ਲਈ 2 ਹੋਰ ਤਮਗ਼ੇ ਪੱਕੇ ਕੀਤੇ। ਉਧਰ ਹੀ ਮਹਿਲਾ ਅੰਡਰ - 51 ਕਿਲੋਗ੍ਰਾਮ ਵਰਗ  ਦੇ ਕਵਾਰਟਰ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਸਰਜੂਬਾਲਾ ਦੇਵੀ  ਨੂੰ ਚੀਨ ਦੀ ਚੇਂਗ ਯੁਆਨ ਦੇ ਹੱਥੋਂ 0 - 5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਮਹਿਲਾ ਸਕਵਾਸ਼ ਟੀਮ ਨੇ ਗਰੁਪ ਪੱਧਰ ਵਿਚ ਖੇਡੇ ਗਏ ਮੈਚ ਵਿਚ ਜਿੱਤ ਹਾਸਲ ਕੀਤੀ।  ਪੂਲ - ਬੀ ਵਿਚ ਭਾਰਤ ਨੇ ਚੀਨ ਨੂੰ 3 - 0 ਨਾਲ ਹਰਾਇਆ ।  ਭਾਰਤੀ ਟੀਮ ਵਿਚ ਜੋਸ਼ਨਾ ਚਿਨੱਪਾ ,  ਦੀਪਿਕਾ ਪਲੀਕਲ ,  ਸੁਨਇਨਾ ਅਤੇ ਤੰਵੀ ਖੰਨਾ  ਸ਼ਾਮਿਲ ਹਨ। ਭਾਰਤੀ ਟੇਬਲ ਟੇਨਿਸ ਖਿਡਾਰੀ ਅਮਲਰਾਜ ਏੰਥੋਨੀ ਅਤੇ ਮਧੁਰਿਕਾ ਪਾਟਕਰ ਦੀ ਜੋੜੀ ਨੂੰ 18ਵੇਂ ਏਸ਼ੀਆਈ ਖੇਡਾਂ ਵਿਚ ਬੁੱਧਵਾਰ ਨੂੰ ਮਿਸ਼ਰਤ ਜੋੜੇ ਮੁਕਾਬਲੇ ਤੋਂ ਬਾਹਰ ਹੋਣਾ ਪਿਆ।

ਨਾਲ ਹੀ ਦਸਿਆ ਜਾ ਰਿਹਾ ਹੈ ਕਿ ਇਹਨਾਂ ਏਸ਼ੀਆਈ ਖੇਡਾਂ `ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਬੇਹਤਰੀਨ ਰਿਹਾ ਹੈ। ਹੁਣ ਤੱਕ ਭਾਰਤ ਦੇ ਕਾਫੀ ਖਿਡਾਰੀਆਂ ਨੇ ਭਾਰਤ ਦੀ ਝੋਲੀ `ਚ ਤਮਗ਼ੇ ਪਾਏ ਹਨ, ਅਤੇ ਕਈ ਖਿਡਾਰੀਆਂ ਤੋਂ ਅਜੇ ਉਮੀਦ ਹੈ। ਪਿਛਲੇ ਦਿਨੀ ਭਾਰਤੀ ਪੁਰਸ਼ ਹਾਕੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸ਼੍ਰੀਲੰਕਾ ਦੀ ਵਿਰੋਧੀ ਟੀਮ ਨੂੰ ਵੱਡੇ ਫ਼ਰਕ ਨਾਲ ਰੋਂਦ ਦਿੱਤਾ ਹੈ। ਬਾਕੀ ਹੋਰ ਵੀ ਭਾਰਤੀ ਖਿਡਾਰੀ ਇਸ ਮਹਾਕੁੰਭ `ਚ ਮੈਡਲ ਜਿੱਤਣ ਲਈ ਤਿਆਰ ਹਨ।