ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਨੇ ਦੱਸਿਆ ਜਸਪ੍ਰੀਤ ਬੁਮਰਾਹ ਦੀ ਸਫ਼ਲਤਾ ਦਾ ਰਾਜ਼

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਏਂਟੀਗਾ ਟੈਸਟ ਵਿਚ ਅਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਇੰਡੀਆ ਨੂੰ ਜਿਤਾਉਣ ਵਾਲੇ ਜਸਪ੍ਰੀਤ ਬੁਮਰਾਹ ਦੀ ਕਾਫ਼ੀ ਤਾਰੀਫ਼ ਕੀਤੀ ਹੈ।

Jasprit bumrah and Bharat arun

ਨਵੀਂ ਦਿੱਲੀ: ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਏਂਟੀਗਾ ਟੈਸਟ ਵਿਚ ਅਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਜਿਤਾਉਣ ਵਾਲੇ ਜਸਪ੍ਰੀਤ ਬੁਮਰਾਹ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਭਰਤ ਅਰੁਣ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਜਮੈਕਾ ਟੈਸਟ ਤੋਂ ਪਹਿਲਾਂ ਬੁਮਰਾਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਗੇਂਦਬਾਜ਼ੀ ਕਾਫ਼ੀ ਸਮੇਂ ਬਾਅਦ ਦੇਖੀ ਹੈ। ਦੱਸ ਦਈਏ ਕਿ ਏਂਟੀਗਾ ਟੈਸਟ ਦੀ ਦੂਜੀ ਪਾਰੀ ਵਿਚ ਜਸਪ੍ਰੀਤ ਬੁਮਰਾਹ ਨੇ ਸਿਰਫ਼ 7 ਦੌੜਾਂ ਦੇ ਕੇ ਵਿਕਟ ਲਏ ਸਨ ਅਤੇ ਟੀਮ ਇੰਡੀਆ ਨੇ 318 ਦੌੜਾਂ ਨਾਲ ਅਪਣਾ ਪਹਿਲਾ ਟੈਸਟ ਜਿੱਤਿਆ ਸੀ।

ਬੁਮਰਾਹ ਦੀ ਸਫ਼ਲਤਾ ਦਾ ਰਾਜ
ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਬੁਮਰਾਹ ਦੀ ਸਫ਼ਲਤਾ ਦਾ ਰਾਜ ਵੀ ਦੱਸਿਆ। ਉਹਨਾਂ ਮੁਤਾਬਕ ਜਸਪ੍ਰੀਤ ਬੁਮਰਾਹ ਹਾਲਾਤ ਮੁਤਾਬਕ ਅਪਣੇ ਆਪ ਨੂੰ ਢਾਲ ਲੈਂਦੇ ਹਨ ਜੋ ਉਹਨਾਂ ਦੀ ਸਫ਼ਲਤਾ ਦਾ ਰਾਜ ਹੈ। ਉਹਨਾਂ ਕਿਹਾ ਕਿ ਬੁਮਰਾਹ ਲਗਾਤਾਰ 140 ਕਿਲੋਮੀਟਰ ਪ੍ਰਤੀ ਘੰਟੇ ਨਾਲ ਤੇਜ਼ ਗੇਂਦ ਸੁੱਟ ਰਹੇ ਹਨ। ਇਸ ਦੇ ਨਾਲ ਹੀ ਵੈਸਟ ਇੰਡੀਜ਼ ਦੀ ਪੇਸ ਚੌਕੜੀ ਵਿਚ ਸ਼ਾਮਲ ਰਹੇ ਐਂਡੀ ਰਾਬਰਟਸ ਨੇ ਇਕ ਇੰਟਰਵਿਊ ਦੌਰਾਨ ਜਸਪ੍ਰੀਤ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਭਾਰਤ ਨੂੰ ਜਸਪ੍ਰੀਤ ਬੁਮਰਾਹ ਤੋਂ ਬਾਅਦ ਕੋਈ ਵਧੀਆ ਗੇਂਦਬਾਜ਼ ਨਹੀਂ ਮਿਲ ਸਕਦਾ।

ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਨੇ 2018 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਹ ਹੁਣ ਤੱਕ 11 ਟੈਸਟ ਮੈਚ ਖੇਡ ਚੁੱਕੇ ਹਨ ਅਤੇ ਇਹਨਾਂ ਵਿਚ 55 ਵਿਕਟ ਲੈ ਚੁੱਕੇ ਹਨ। ਜਸਪ੍ਰੀਤ ਬੁਮਰਾਹ ਨੇ ਵੈਸਟ ਇੰਡੀਜ਼ ਵਿਰੁੱਧ ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ ਪੰਜ ਵਿਕਟ ਹਾਸਲ ਕੀਤੇ। ਇਸ ਦੇ ਨਾਲ ਹੀ ਉਹਨਾਂ ਨੇ ਅਪਣੇ ਛੋਟੇ ਕੈਰੀਅਰ ਵਿਚ ਅਜਿਹੀ ਪ੍ਰਾਪਤੀ ਅਪਣੇ ਨਾਂਅ ਕਰ ਲਈ , ਜੋ ਵਸੀਮ ਅਕਰਮ ਵਰਗੇ ਦਿੱਗਜ਼ ਅਪਣੇ ਪੂਰੇ ਕੈਰੀਅਰ ਵਿਚ ਹਾਸਲ ਨਹੀਂ ਕਰ ਸਕੇ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ