Tokyo Paralympics: ਭਾਰਤ ਦੀ ਝੋਲੀ ਪਿਆ ਦੂਜਾ ਤਮਗਾ, ਨਿਸ਼ਾਦ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਜਪਾਨ ਦੇ ਟੋਕੀਉ ਵਿਚ ਜਾਰੀ ਪੈਰਾਲੰਪਿਕ ਖੇਡਾਂ ਵਿਚ ਐਤਵਾਰ ਦਾ ਦਿਨ ਭਾਰਤ ਲਈ ਬਿਹਤਰੀਨ ਸਾਬਿਤ ਹੋਇਆ ।

High jumper Nishad Kumar wins silver medal at Paralympics

ਟੋਕੀਉ: ਜਪਾਨ ਦੇ ਟੋਕੀਉ ਵਿਚ ਜਾਰੀ ਪੈਰਾਲੰਪਿਕ ਖੇਡਾਂ ਵਿਚ ਐਤਵਾਰ ਦਾ ਦਿਨ ਭਾਰਤ ਲਈ ਬਿਹਤਰੀਨ ਸਾਬਿਤ ਹੋਇਆ । ਭਾਰਤੀ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਨੇ ਮਹਿਲਾ ਟੇਬਲ ਟੈਨਿਸ ਦੀ ਕਲਾਸ-4 ਕੈਟੇਗਰੀ ਵਿਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਪੁਰਸ਼ T47 ਉੱਚੀ ਛਾਲ ਵਿਚ ਨਿਸ਼ਾਦ ਕੁਮਾਰ ਨੇ 2.06 ਮੀਟਰ ਦੀ ਛਾਲ ਨਾਲ ਇਕ ਹੋਰ ਮੈਡਲ ਭਾਰਤ ਦੀ ਝੋਲੀ ਪਾਇਆ।

ਹੋਰ ਪੜ੍ਹੋ: ਇਹ ਹਨ ਦੁਨੀਆਂ ਦੀਆਂ ਸਭ ਤੋਂ ਅਮੀਰ ਔਰਤਾਂ, ਜੈਫ ਬੇਜੋਸ ਦੀ ਸਾਬਕਾ ਪਤਨੀ ਵੀ ਲਿਸਟ 'ਚ ਸ਼ਾਮਲ

ਇਸ ਇਵੈਂਟ ਵਿਚ ਭਾਰਤ ਦੇ ਇਕ ਹੋਰ ਐਥਲੀਟ ਰਾਮ ਪਾਲ ਪੰਜਵੇਂ ਸਥਾਨ ’ਤੇ ਰਹੇ। ਪੈਰਾਲੰਪਿਕ ਖੇਡਾਂ ਦੀ T47 ਕੈਟੇਗਰੀ ਵਿਚ ਅਜਿਹੇ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਦਾ ਕੋਈ ਇਕ ਹੱਥ ਕੁਹਣੀ ਤੋਂ ਹੇਠਾਂ ਕੱਟਿਆ ਹੋਇਆ ਹੁੰਦਾ ਹੈ। ਇਸ ਮੁਕਾਬਲੇ ਵਿਚ ਅਮਰੀਕਾ ਦੇ ਰਾਡਰਿਕ ਟਾਊਨਸੈਂਡ ਨੇ 2.15 ਮੀਟਰ ਦੀ ਛਾਲ ਨਾਲ ਸੋਨ ਤਮਗਾ ਜਿੱਤਿਆ। ਡਲਾਸ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਉੱਥੇ ਹੀ ਨਿਸ਼ਾਦ ਕੁਮਾਰ ਨੇ ਏਸ਼ੀਅਨ ਰਿਕਾਰਡ ਬਣਾਇਆ ਹੈ। 

ਹੋਰ ਪੜ੍ਹੋ: 'ਸਿਰ ਫੋੜ ਦਿਓ’ ਦਾ ਆਦੇਸ਼ ਦੇਣ ਵਾਲੇ SDM 'ਤੇ ਹੋਵੇਗੀ ਸਖ਼ਤ ਕਾਰਵਾਈ- ਦੁਸ਼ਯੰਤ ਚੌਟਾਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਜ਼ਰੀਏ ਨਿਸ਼ਾਦ ਕੁਮਾਰ ਨੂੰ ਚਾਂਦੀ ਦਾ ਤਮਗਾ ਜਿੱਤਣ ਦੀ ਵਧਾਈ ਦਿੱਤੀ। ਉਹਨਾਂ ਲਿਖਿਆ, ‘ਟੋਕੀਉ ਤੋਂ ਇਕ ਹੋਰ ਖੁਸ਼ਖਬਰੀ ਆਈ ਹੈ। ਨਿਸ਼ਾਦ ਦੀ ਜਿੱਤ ਨਾਲ ਬਹੁਤ ਖੁਸ਼ ਹਾਂ। ਉਹ ਇਕ ਮਹਾਨ ਅਥਲੀਟ ਹੈ ਅਤੇ ਉਹਨਾਂ ਕੋਲ ਸ਼ਾਨਦਾਰ ਹੁਨਰ ਹੈ। ਨਿਸ਼ਾਦ ਨੂੰ ਵਧਾਈ’।ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਰਹਿਣ ਵਾਲੇ ਨਿਸ਼ਾਦ ਕੁਮਾਰ ਨੇ ਬੰਗਲੁਰੂ ਦੇ ਕੋਚਿੰਗ ਕੈਂਪ ਵਿਚ ਮਹੀਨਿਆਂ ਤੱਕ ਸਖ਼ਤ ਮਿਹਨਤ ਕੀਤੀ ਹੈ।