ਰੋਹਿਤ ਸ਼ਰਮਾ ਦੇ 200ਵੇਂ ਵਨਡੇ ਮੈਚ ‘ਚ ਭਾਰਤ ਨੂੰ ਮਿਲੀ ਸਭ ਤੋਂ ਬੁਰੀ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਚੌਥੇ ਵਨਡੇ ਮੈਚ ਵਿਚ ਟੀਮ ਇੰਡੀਆ...

Rohit Sharma

ਹੈਮੀਲਟਨ : ਭਾਰਤ ਅਤੇ ਨਿਊਜੀਲੈਂਡ ਦੇ ਵਿਚ ਖੇਡੇ ਗਏ ਚੌਥੇ ਵਨਡੇ ਮੈਚ ਵਿਚ ਟੀਮ ਇੰਡੀਆ ਨੂੰ ਗੇਂਦਾਂ ਦੇ ਬਚੇ ਰਹਿਣ ਦੇ ਹਿਸਾਬ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਮਿਲੀ। ਭਾਰਤ ਨੇ ਨਿਊਜੀਲੈਂਡ ਦੇ ਸਾਹਮਣੇ ਜਿੱਤ ਲਈ ਸਿਰਫ਼ 93 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਨੂੰ ਮੇਜ਼ਬਾਨ ਟੀਮ ਨੇ 14.4 ਓਵਰਾਂ ਵਿਚ 2 ਵਿਕੇਟ ਦੇਕੇ ਹੀ ਹਾਸਲ ਕਰ ਲਿਆ। ਇਸ ਤਰ੍ਹਾਂ ਨਿਊਜੀਲੈਂਡ ਨੇ ਭਾਰਤ ਨੂੰ 212 ਗੇਂਦਾਂ ਬਾਕੀ ਰਹਿੰਦੇ ਮੁਕਾਬਲਾ ਹਰਾ ਦਿਤਾ ਜੋ ਕਿ ਭਾਰਤ ਦੇ ਵਿਰੁਧ ਸਭ ਤੋਂ ਜ਼ਿਆਦਾ ਗੇਂਦਾਂ ਬਚਦੇ ਹੋਏ ਜਿੱਤ ਦਰਜ ਕਰਨ ਦਾ ਰਿਕਾਰਡ ਹੈ।

ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਨਾਮ ਸੀ। ਸ਼੍ਰੀਲੰਕਾ ਨੇ ਸਾਲ 2010 ਵਿਚ 209 ਗੇਂਦਾਂ ਬਾਕੀ ਰਹਿੰਦੇ ਮੈਚ ਜਿੱਤੀਆ ਸੀ ਅਤੇ ਕੀਵੀ ਟੀਮ ਨੇ ਉਸ ਰਿਕਾਰਡ ਨੂੰ ਤੋੜ ਦਿਤਾ ਹੈ। ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਦੇ ਕਰਿਅਰ ਦਾ ਇਹ 200ਵਾਂ ਵਨਡੇ ਮੈਚ ਸੀ ਅਤੇ ਉਹ ਇਸ ਮੈਚ ਵਿਚ ਭਾਰਤ ਦੀ ਕਪਤਾਨੀ ਵੀ ਕਰ ਰਹੇ ਸਨ। ਪਰ ਉਹ ਇਸ ਮੌਕੇ ਨੂੰ ਹੋਰ ਜ਼ਿਆਦਾ ਯਾਦਗਾਰ ਨਹੀਂ ਬਣਾ ਸਕੇ। ਭਾਰਤ ਇਸ ਮੈਚ ਵਿਚ ਸਿਰਫ਼ 92 ਦੌੜਾਂ ਉਤੇ ਢੇਰ ਹੋ ਗਿਆ ਸੀ ਅਤੇ ਨਿਊਜੀਲੈਂਡ ਦੇ ਵਿਰੁਧ ਇਹ ਉਸ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ।

ਨਿਊਜੀਲੈਂਡ ਦੇ ਵਿਰੁਧ ਸਾਲ 2010 ਵਿਚ ਭਾਰਤ 88 ਦੌੜਾਂ ਉਤੇ ਆਲ ਆਊਟ ਹੋ ਗਿਆ ਸੀ ਜੋ ਕਿ ਕੀਵੀਆਂ ਦੇ ਵਿਰੁਧ ਟੀਮ ਦਾ ਸਭ ਤੋਂ ਘੱਟ  ਦੇ ਸਕੋਰ ਉਤੇ ਢੇਰ ਹੋਣ ਦਾ ਰਿਕਾਰਡ ਹੈ। ਟੀਮ ਇੰਡੀਆ ਦੇ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਯੁਜਵਿੰਦਰ ਚਹਿਲ (18) ਨੇ ਬਣਾਈਆਂ। ਜਵਾਬ ਵਿਚ 93 ਦੌੜਾਂ ਦੇ ਛੋਟੇ ਟੀਚੇ ਦਾ ਪਿੱਛੇ ਕਰਨ ਉਤਰੀ ਕੀਵੀ ਟੀਮ ਦੇ ਬੱਲੇਬਾਜ਼ਾ ਨੇ ਵਨਡੇ ਸੀਰੀਜ਼ ਦੀ ਅਪਣੀ ਪਹਿਲੀ ਧਮਾਕੇਦਾਰ ਜਿੱਤ ਹਾਸਲ ਕਰ ਲਈ।