'ਖੇਡ ਰਤਨ' ਅਵਾਰਡ ਲਈ ਨਾਮ ਖਾਰਜ ਹੋਣ 'ਤੇ ਫੁੱਟਿਆ ਭੱਜੀ ਦਾ ਗੁੱਸਾ

ਏਜੰਸੀ

ਖ਼ਬਰਾਂ, ਖੇਡਾਂ

ਉਹਨਾਂ ਨੇ ਕਿਹਾ ਕਿ ਪੁਰਸਕਾਰ ਮਿਲਣਾ ਕਿਸੇ ਵੀ ਖਿਡਾਰੀ ਲਈ ਉਤਸ਼ਾਹ ਵਾਲੀ ਗੱਲ ਹੁੰਦੀ ਹੈ।

Harbhajan Singh

ਜਲੰਧਰ- ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ 'ਖੇਡ ਰਤਨ' ਪੁਰਸਕਾਰ ਦੇ ਲਈ ਨਾਮ ਖਾਰਜ ਹੋਣ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਮੈਂ 20 ਮਾਰਚ ਤੱਕ ਸਾਰੀ ਰਸਮੀ ਕਾਰਵਾਈ ਪੂਰੀ ਕਰ ਦਿੱਤੀ ਸੀ। ਇਸ ਵਿਚ ਮੇਰਾ ਕੀ ਕਸੂਰ ਹੈ, ਜੇ ਸੂਬਾ ਸਰਕਾਰ ਨੇ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਮੇਰੀ ਬੇਨਤੀ ਸਰਕਾਰ ਨੂੰ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਖੇਡ ਮੰਤਰਾਲੇ ਨੇ ਇਸ ਪੁਰਸਕਾਰ ਦੀ ਨਾਮਜ਼ਦਗੀ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਇਸ ਨੂੰ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਭੇਜਿਆ ਗਿਆ ਸੀ।

ਭੱਜੀ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਉਹਨਾਂ ਦੇ ਪੁਰਸਕਾਰ ਦੀ ਨਾਮਜ਼ਦਗੀ ਵਿਚ ਹੋਈ ਦੇਰੀ ਦੀ ਜਾਂਚ ਕੀਤੀ ਜਾਵੇ। ਹਰਭਜਨ ਸਿੰਘ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਖੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਸਮੇਂ 'ਤੇ ਨਾਮਜ਼ਦਗੀ ਨਾ ਭੇਜਣ ਦਾ ਦੋਸ਼ ਲਗਾਇਆ ਹੈ। ਭੱਜੀ ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ ਖੇਡ ਰਤਨ ਅਵਾਰਡ ਦੇ ਲਈ ਮੇਰਾ ਨਾਮਜ਼ਦਗੀ ਕੇਂਦਰ ਸਰਕਾਰ ਨੇ ਇਸ ਲਈ ਰੱਦ ਕਰ ਦਿੱਤਾ ਹੈ

ਕਿਉਂਕਿ ਇਹ ਬਹੁਤ ਦੇਰੀ ਨਾਲ ਪਹੁੰਚਿਆ ਸੀ। ਉਹਨਾਂ ਨੇ ਕਿਹਾ ਕਿ ਪੁਰਸਕਾਰ ਮਿਲਣਾ ਕਿਸੇ ਵੀ ਖਿਡਾਰੀ ਲਈ ਉਤਸ਼ਾਹ ਵਾਲੀ ਗੱਲ ਹੁੰਦੀ ਹੈ। ਦੱਸ ਦਈਏ ਕਿ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਲਈ 104 ਟੈਸਟ, 236 ਵਨਡੇ ਅਤੇ 28 ਟੀ--20 ਖੇਡੇ। ਉਹਨਾਂ ਨੇ ਟੈਸਟ ਵਿਚ 2224 ਰਣ ਬਣਾਏ ਅਤੇ 417 ਵਿਕਟਾੰ ਵੀ ਲਈਆਂ। ਵਨਡੇ ਵਿਚ ਉਹਨਾਂ ਨੇ 1237 ਰਣ ਬਣਾਏ ਅਤੇ 269 ਵਿਕਟਾਂ ਲਈਆਂ। ਟੀ-20 ਵਿਚ ਉਹਨਾਂ ਨੇ 21 ਵਿਕਟਾਂ ਆਪਣੇ ਨਾਮ ਕੀਤੀਆਂ। ਹਰਭਜਨ ਨੇ ਆਖਰੀ ਇੰਟਰਨੈਸ਼ਨਲ ਮੈਚ 2016 ਵਿਚ ਖੇਡਿਆ ਸੀ।