ਕ੍ਰਿਕੇਟਰ ਹਰਭਜਨ ਸਿੰਘ ਨੇ ਲੰਬੀ ਲਾਈਨ ‘ਚ ਖੜੇ ਹੋ ਕੇ ਕੀਤਾ ਅਪਣੀ ਪਾਰੀ ਦਾ ਇੰਤਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਭਜਨ ਨੇ ਹਾਲ ਹੀ ਵਿਚ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਸ ਵਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ

Harbhajan Singh

ਜਲੰਧਰ: ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਵਿਚ ਜਿਨ੍ਹਾਂ 59 ਖੇਤਰਾਂ ਵਿਚ ਚੋਣਾਂ ਹੋਣੀਆਂ ਸਨ, ਉਨ੍ਹਾਂ ਵਿਚ ਪੰਜਾਬ ਦੀਆਂ 13 ਅਤੇ ਹਿਮਾਚਲ ਦੀਆਂ 4 ਸੀਟਾਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕਮਾਤਰ ਸੀਟ ਵੀ ਸ਼ਾਮਿਲ ਹੈ। ਸੱਤਵੇਂ ਅਤੇ ਆਖ਼ਰੀ ਪੜਾਅ ਵਿਚ ਚੰਡੀਗੜ, ਮੰਡੀ, ਹਮੀਰਪੁਰ,  ਗੁਰਦਾਸਪੁਰ, ਪਟਿਆਲਾ ਅਤੇ ਬਠਿੰਡਾ ਵਰਗੀਆਂ ਸੀਟਾਂ ਸ਼ਾਮਲ ਹਨ।

 



 

 

ਜਿਨ੍ਹਾਂ ਨੂੰ ਕੁੱਝ ਲੋਕ ਹਾਟ ਸੀਟਾਂ ਕਹਿ ਰਹੇ ਹਨ ਅਤੇ ਕੁੱਝ ਦੀਆਂ ਨਜਰਾਂ ਵਿਚ ਇਹ ਵੀਆਈਪੀ ਸੀਟਾਂ ਬਣੀਆਂ ਹੋਈਆਂ ਹਨ ਅਤੇ ਕੁੱਝ ਇਸ ਸੀਟਾਂ ਨੂੰ ਸੈਲੀਬ੍ਰਿਟੀ ਸੀਟਜ ਵੀ ਕਹਿ ਰਹੇ ਹਨ। ਪੰਜਾਬ ਦੇ ਜਲੰਧਰ ਵਿਚ ਕ੍ਰਿਕਟਰ ਹਰਭਜਨ ਸਿੰਘ ਲਾਈਨ ਵਿਚ ਖੜੇ ਹੋ ਕੇ ਵੋਟ ਪਾਉਣ ਲਈ ਆਪਣੀ ਪਾਰੀ ਦਾ ਇੰਤਜ਼ਾਰ ਕਰਦੇ ਹੋਏ ਦਿਖੇ।  

ਹਰਭਜਨ ਨੇ ਹਾਲ ਹੀ ਵਿਚ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਸ ਵਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ।  ਹੁਣ ਉਹ ਲੋਕਤੰਤਰ ਦੇ ਇਸ ਤਿਉਹਾਰ ਵਿਚ ਆਪਣੀ ਹਿੱਸੇਦਾਰੀ ਦੇਣਾ ਚਾਹੁੰਦੇ ਹਨ। ਜਲੰਧਰ ਦੀ ਇਸ ਸੀਟ ਉੱਤੇ ਕਾਂਗਰਸ ਤੋਂ ਮੌਜੂਦਾ ਸਾਂਸਦ ਚੌਧਰੀ ਸੰਤੋਖ ਸਿੰਘ ਚੋਣ ਲੜ ਰਹੇ ਹਨ,  ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ।  ਉਥੇ ਹੀ,ਆਮ ਆਦਮੀ ਪਾਰਟੀ ਨੇ ਰੀਟਾਇਰਡ ਜੱਜ ਜੋਰਾ  ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ।