ਮਨੀਪੁਰ ਹਿੰਸਾ ਦੌਰਾਨ ਸੜ ਕੇ ਸੁਆਹ ਹੋਇਆ ਭਾਰਤੀ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਘਰ
ਗਵਾਈ ਉਮਰ ਭਰ ਦੀ ਕਮਾਈ! ਹੁਣ ਰਾਹਤ ਕੈਂਪ ਵਿਚ ਰਹਿ ਰਿਹਾ ਪ੍ਰਵਾਰ
ਕਿਹਾ, ਵਿਰਲਾਪ ਕਰਦੀ ਮਾਂ ਨਾਲ ਜਦੋਂ ਫ਼ੋਨ 'ਤੇ ਰਾਬਤਾ ਹੋਇਆ ਤਾਂ ਮੈਨੂੰ ਲੱਗਾ ਕਿ ਆਖਰੀ ਵਾਰ ਉਨ੍ਹਾਂ ਨਾਲ ਗੱਲ ਕਰ ਰਿਹਾ ਹਾਂ। ਇਨ੍ਹਾਂ ਘਟਨਾਵਾਂ ਨੇ ਮੇਰਾ ਸੱਭ ਕੁੱਝ ਖੋਹ ਲਿਆ।
ਨਵੀਂ ਦਿੱਲੀ : ਭਾਰਤ ਦਾ ਉੱਤਰ-ਪੂਰਬੀ ਸੂਬਾ ਮਨੀਪੁਰ ਲਗਭਗ 3 ਮਹੀਨਿਆਂ ਤੋਂ ਨਸਲੀ ਹਿੰਸਾ ਦੀ ਅੱਗ ਵਿਚ ਸੜ ਰਿਹਾ ਹੈ। ਦੋ ਭਾਈਚਾਰਿਆਂ ਕੁਕੀ ਅਤੇ ਮੇਤੇਈ ਵਿਚਕਾਰ ਵੱਡੇ ਪੱਧਰ 'ਤੇ ਹਿੰਸਕ ਝੜਪਾਂ ਹੋ ਰਹੀਆਂ ਹਨ। 3 ਮਈ ਨੂੰ ਸ਼ੁਰੂ ਹੋਈ ਹਿੰਸਾ ਨੇ ਮਨੀਪੁਰ ਦੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਤਬਾਹ ਕਰ ਦਿਤਾ ਹੈ।
ਇਸ ਹਿੰਸਾ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਭਾਰਤੀ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਵੀ ਇਸ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਇਨ੍ਹਾਂ ਘਟਨਾਵਾਂ ਦੌਰਾਨ ਹੀ ਚਿੰਗਲੇਨਸਾਨਾ ਦਾ ਘਰ ਵੀ ਸੜ ਕੇ ਸਵਾਹ ਹੋ ਗਿਆ ਹੈ। ਜਦੋਂ ਇਹ ਦੁਖਦਾਈ ਘਟਨਾ ਵਾਪਰੀ ਤਾਂ ਚਿੰਗਲੇਨਸਾਨਾ ਹੈਦਰਾਬਾਦ ਐਫਸੀ ਟੀਮ ਨਾਲ ਕੇਰਲ ਦੇ ਕੋਝੀਕੋਡ ਵਿਖੇ ਸਨ।
ਇਹ ਵੀ ਪੜ੍ਹੋ: ਸੁਰਖ਼ੀਆਂ 'ਚ ਫ਼ਰੀਦਕੋਟ ਦੀ ਕੇਂਦਰੀ ਜੇਲ, 16 ਮੋਬਾਈਲ ਫ਼ੋਨ ਅਤੇ 64 ਜਰਦੇ ਦੀਆਂ ਪੁੜੀਆਂ ਬਰਾਮਦ
ਚਿੰਗਲੇਨਸਨਾ ਸਿੰਘ ਨੇ ਇਨ੍ਹਾਂ ਘਟਨਾਵਾਂ ਸਬੰਧੀ ਅਪਣਾ ਦਰਦ ਪ੍ਰਗਟ ਕੀਤਾ ਹੈ। ਚਿੰਗਲੇਨਸਾਨਾ ਨੇ ਦਸਿਆ, 'ਮੈਂ ਖ਼ਬਰ ਸੁਣੀ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ ਚੂਰਾਚੰਦਪੁਰ 'ਚ ਮੇਰੇ ਵਲੋਂ ਬਣਾਈ ਫੁੱਟਬਾਲ ਮੈਦਾਨ ਨੂੰ ਸਾੜ ਦਿਤਾ ਗਿਆ। ਇਹ ਦਿਲ ਤੋੜਨ ਵਾਲਾ ਸੀ। ਮੇਰਾ ਨੌਜਵਾਨ ਖਿਡਾਰੀਆਂ ਨੂੰ ਪਲੇਟਫਾਰਮ ਦੇਣ ਦਾ ਵੱਡਾ ਸੁਪਨਾ ਸੀ ਪਰ ਇਹ ਖੋਹ ਲਿਆ ਗਿਆ। ਖੁਸ਼ਕਿਸਮਤੀ ਨਾਲ ਮੇਰਾ ਪ੍ਰਵਾਰ ਬਚ ਗਿਆ ਅਤੇ ਹੁਣ ਇਕ ਰਾਹਤ ਕੈਂਪ ਵਿਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ! ਨਿਜੀ ਸਕੂਲ ਦੇ ਹੋਸਟਲ 'ਚ 12 ਸਾਲਾਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਉਨ੍ਹਾਂ ਦਸਿਆ, ‘‘ਕੋਝੀਕੋਡ ਵਿਖੇ ਸ਼ਾਮ ਨੂੰ ਮੈਦਾਨ ਤੋਂ ਡਰੈਸਿੰਗ ਰੂਮ ਵਿਚ ਪਰਤਿਆ ਤਾਂ ਮੇਰਾ ਫੋਨ 'ਸੁਨੇਹਿਆਂ' ਅਤੇ 'ਮਿਸਡ ਕਾਲਾਂ' ਨਾਲ ਭਰਿਆ ਹੋਇਆ ਸੀ। ਤੁਰਤ ਵਾਪਸ ਕਾਲ ਕੀਤੀ ਅਤੇ ਵਿਰਲਾਪ ਕਰਦੀ ਮਾਂ ਨਾਲ ਜਦੋਂ ਫ਼ੋਨ 'ਤੇ ਰਾਬਤਾ ਹੋਇਆ ਤਾਂ ਪਿਛੇ ਗੋਲੀਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ। ਮੈਨੂੰ ਲੱਗਾ ਕਿ ਆਖਰੀ ਵਾਰ ਉਨ੍ਹਾਂ ਨਾਲ ਗੱਲ ਕਰ ਰਿਹਾ ਹਾਂ। ਇਨ੍ਹਾਂ ਘਟਨਾਵਾਂ ਨੇ ਮੇਰਾ ਸੱਭ ਕੁੱਝ ਖੋਹ ਲਿਆ।’’
ਅਜਿਹੀ ਸਥਿਤੀ ਵਿਚ ਉਨ੍ਹਾਂ ਨੇ ਤੁਰਤ ਅਪਣੇ ਘਰ ਪਰਤਣ ਦਾ ਫ਼ੈਸਲਾ ਕੀਤਾ। ਚਿੰਗਲੇਨਸਾਨਾ, ਅਪਣੇ ਪ੍ਰਵਾਰ ਨਾਲ ਵਾਪਸ ਮਿਲਣ ਮਗਰੋਂ ਰਾਹਤ ਮਹਿਸੂਸ ਕਰ ਰਹੇ ਹਨ। ਸਾਰਾ ਕੁੱਝ ਖੁੱਸ ਜਾਣ ਤੋਂ ਬਾਅਦ ਹੁਣ ਉਹ ਨਵੀਂ ਸ਼ੁਰੂਆਤ ਕਰਨ ਦੇ ਤਰੀਕਿਆਂ ਬਾਰੇ ਸੋਚ ਰਹੇ ਹਨ।