ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ
ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਇਸ ਵਾਰ ਤਾਲਿਬਾਨ ਦੀ ਤਾਰੀਫ਼ ਕਰਕੇ ਨਵਾਂ ਵਿਵਾਦ ਛੇੜ ਲਿਆ ਹੈ।
ਨਵੀਂ ਦਿੱਲੀ: ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਇਸ ਵਾਰ ਤਾਲਿਬਾਨ ਦੀ ਤਾਰੀਫ਼ ਕਰਕੇ ਨਵਾਂ ਵਿਵਾਦ ਛੇੜ ਲਿਆ ਹੈ। ਸੋਸ਼ਲ ਮੀਡੀਆ ’ਤੇ ਉਹਨਾਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਤਾਲਿਬਾਨ ਦੀ ਤਾਰੀਫ਼ ਕਰ ਰਹੇ ਹਨ।
ਹੋਰ ਪੜ੍ਹੋ: ਇਤਿਹਾਸਕ ਪਲ: ਸੁਪਰੀਮ ਕੋਰਟ ਵਿਚ ਪਹਿਲੀ ਵਾਰ ਇਕੋ ਸਮੇਂ 9 ਜੱਜਾਂ ਨੇ ਚੁੱਕੀ ਸਹੁੰ, 3 ਔਰਤਾਂ ਵੀ ਸ਼ਾਮਲ
ਸ਼ਾਹਿਦ ਅਫਰੀਦੀ ਨੇ ਕਿਹਾ ਕਿ ਤਾਲਿਬਾਨ ਇਸ ਵਾਰ ਕਾਫੀ ਸਕਾਰਾਤਮਕ ਨਜ਼ਰੀਏ ਨਾਲ ਆਇਆ ਹੈ। ਉਹਨਾਂ ਕਿਹਾ, ‘ਤਾਲਿਬਾਨ ਔਰਤਾਂ ਨੂੰ ਕੰਮ ਕਰਨ ਦੀ ਮਨਜ਼ੂਰੀ, ਸਿਆਸਤ ਵਿਚ...ਬਾਕੀ ਨੌਕਰੀਆਂ ਦੀ ਤਰ੍ਹਾਂ ਆਉਣ ਲਈ ਮਨਜ਼ੂਰੀ ਦੇ ਰਹੇ ਹਨ ਅਤੇ ਕ੍ਰਿਕਟ ਨੂੰ ਸਮਰਥਨ ਦੇ ਰਹੇ ਹਨ। ਮੈਂ ਸਮਝਦਾ ਹਾਂ ਕਿ ਤਾਲਿਬਾਨ ਕ੍ਰਿਕਟ ਨੂੰ ਬਹੁਤ ਪਸੰਦ ਕਰਦੇ ਹਨ’।
ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਬੋਲੇ ਰਾਹੁਲ ਗਾਂਧੀ, 'ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ'
ਉਹਨਾਂ ਕਿਹਾ, ‘ਤਾਲਿਬਾਨ ਬਹੁਤ ਸਕਾਰਾਤਮਕ ਰੁਖ਼ ਨਾਲ ਆਏ ਹਨ। ਇਹ ਚੀਜ਼ਾਂ ਸਾਨੂੰ ਪਹਿਲਾਂ ਨਜ਼ਰ ਨਹੀਂ ਆਈਆਂ... ਮਾਸ਼ਾਅੱਲਹਾ...ਇਹ ਚੀਜ਼ਾਂ ਬਹੁਤ ਜ਼ਬਰਦਸਤ ਸਕਾਰਾਤਮਕਤਾ ਵੱਲ ਆ ਰਹੀਆਂ ਹਨ’।
ਹੋਰ ਪੜ੍ਹੋ: ਦਰਦਨਾਕ ਹਾਦਸਾ: ਕਾਰ-ਟਰੱਕ ਦੀ ਭਿਆਨਕ ਟੱਕਰ 'ਚ 11 ਮੌਤਾਂ,7 ਜ਼ਖਮੀ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਸ਼ਾਹਿਦ ਅਫਰੀਦੀ ਨੂੰ ਝਾੜ ਪਾ ਰਹੇ ਹਨ। ਇਹਨਾਂ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ ਦੇ ਲੋਕ ਵੀ ਸ਼ਾਮਲ ਹਨ। ਇਕ ਯੂਜ਼ਰ ਨੇ ਤਾਂ ਅਫਰੀਦੀ ਨੂੰ ਤਾਲਿਬਾਨ ਦਾ ਪ੍ਰਧਾਨ ਮੰਤਰੀ ਬਣਨ ਦੀ ਸਲਾਹ ਦਿੱਤੀ ਹੈ।