IPL ਦੀ ਤਰੀਕਾਂ ਦਾ ਹੋ ਗਿਆ ਐਲਾਨ ! ਅਗਲੇ ਸਾਲ ਇਸ ਮਹੀਂਨੇ ਵਿਚ ਖੇਡੇ ਜਾਣਗੇ ਮੈਚ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਲੱਕਤਾ ਵਿਚ ਹੋਈ ਸੀ ਖਿਡਾਰੀਆਂ ਦੀ ਨਿਲਾਮੀ

IPL2020

ਨਵੀਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ ਭਾਵ ਆਈਪੀਐਲ ਦੇ 13ਵੇਂ ਸੀਜਨ ਦੀ ਤਰੀਕਾਂ ਦੀ ਸ਼ੁਰੂਆਤੀ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਆਈਪੀਐਲ 2020 ਦੇ ਸੀਜਨ ਦੀ ਸ਼ੁਰੂਆਤ ਅਗਲੇ ਸਾਲ ਮਾਰਚ ਦੀ 29 ਤਰੀਕ ਨੂੰ ਹੋ ਸਕਦੀ ਹੈ। ਇਹ ਮੈਚ ਸਾਲ 2019 ਦੀ ਚੈਪੀਅਨ ਮੁੰਬਈ ਇੰਡੀਅਨਜ਼ ਆਪਣੇ ਹੋਮ ਗਰਾਊਂਡ ਵਿਚ ਖੇਡੇਗੀ।

ਰਿਪੋਰਟਾ ਅਨੁਸਾਰ ਦਿੱਲੀ ਕੈਪੀਟਲਜ਼ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਸੀਜਨ ਦੇ ਸ਼ੁਰੂਆਤ ਦੀ ਤਰੀਕ 19 ਮਾਰਚ ਤੈਅ ਕੀਤੀ ਗਈ ਹੈ। ਅਧਿਕਾਰੀ ਮੁਤਾਬਕ ਆਈਪੀਐਲ 2020 ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਦੇ ਵਾਨਖੇਡੇ ਸਟੇਡੀਅਮ ਵਿਚ ਹੋਵੇਗੀ।

ਜਦੋਂ ਆਈਪੀਐਲ ਦਾ ਆਗਾਜ਼ ਹੋਵੇਗਾ ਉਦੋਂ ਅਸਟ੍ਰੇਲੀਆ ਅਤੇ ਨਿਊਜੀਲੈਂਡ ਵਿਚਾਲੇ ਟੀ-20 ਸੀਰੀਜ ਚੱਲ ਰਹੀ ਹੋਵੇਗੀ। ਦੂਜੇ ਪਾਸੇ ਇੰਗਲੈਂਡ ਅਤੇ ਸ੍ਰੀਲੰਕਾ ਦੀ ਟੀਮ ਟੈਸਟ ਸੀਰੀਜ ਦੇ ਮੈਚ ਖੇਡ ਰਹੀ ਹੋਵੇਗੀ। ਜੋ ਕਿ 31 ਮਾਰਚ ਤੱਕ ਸਮਾਪਤ ਹੋਣਗੇ।

ਇਸ ਦਾ ਭਾਵ ਇਹ ਹੈ ਕਿ ਸ਼ੁਰੂਆਤ ਵਿਚ ਮੈਚ ਖੇਡਣ ਵਾਲੇ ਅਸਟ੍ਰੇਲੀਆ, ਇੰਗਲੈਂਡ ਨਿਊਜ਼ੀਲੈਂਡ ਅਤੇ ਸ੍ਰੀਲੰਕਾ ਦੇ ਖਿਡਾਰੀਆਂ ਨੂੰ ਸੇਵਾਵਾ ਨਹੀਂ ਮਿਲ ਪਾਉਣਗੀਆਂ ਪਰ ਆਈਪੀਐਲ ਦੇ ਮੈਚਾਂ ਦੀ ਤਰੀਕਾਂ ਨੂੰ ਲੈ ਕੇ ਅਜੇ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ। ਦੱਸ ਦਈਏ ਕਿ ਇਸੇ ਮਹੀਂਨੇ ਕਲਕੱਤਾ ਵਿਚ ਆਈਪੀਐਲ ਦੇ ਲਈ ਖ਼ਿਡਾਰੀਆਂ ਦੀ ਨਿਲਾਮੀ ਵੀ ਹੋਈ ਸੀ ਜਿਸ ਕਈ ਵੱਡੇ ਅਤੇ ਨਾਮੀ ਖਿਡਾਰੀਆਂ ਨੂੰ ਆਈਪੀਐਲ ਦੀ ਟੀਮਾਂ ਨੇ ਆਪਣੇ ਵਿਚ ਸ਼ਾਮਲ ਕੀਤਾ ਸੀ।