ਨਵੇਂ ਸਾਲ 'ਤੇ ਅਮਰੀਕੀ ਫ਼ੌਜ ਨੇ ਕੀਤਾ ਬੰਬ ਸੁੱਟਣ ਵਾਲਾ ਟਵੀਟ, ਮੰਗਣੀ ਪਈ ਮਾਫ਼ੀ
ਨਵੇਂ ਸਾਲ ਦੇ ਮੌਕੇ 'ਤੇ ਅਮਰੀਕਾ ਦੀ ਸਟ੍ਰੈਟੇਜਿਕ ਕਮਾਂਡ ਦੇ ਇਕ ਟਵੀਟ 'ਤੇ ਵਿਵਾਦ ਹੋ ਗਿਆ, ਇਸ ਦੇ ਚਲਦੇ ਉਨ੍ਹਾਂ ਨੂੰ ਨਾ ਸਿਰਫ਼ ਟਵੀਟ ਹਟਾਉਣਾ ਪਿਆ ਸਗੋਂ ਮਾਫ਼ੀ...
ਵਾਸ਼ਿੰਗਟਨ : ਨਵੇਂ ਸਾਲ ਦੇ ਮੌਕੇ 'ਤੇ ਅਮਰੀਕਾ ਦੀ ਸਟ੍ਰੈਟੇਜਿਕ ਕਮਾਂਡ ਦੇ ਇਕ ਟਵੀਟ 'ਤੇ ਵਿਵਾਦ ਹੋ ਗਿਆ, ਇਸ ਦੇ ਚਲਦੇ ਉਨ੍ਹਾਂ ਨੂੰ ਨਾ ਸਿਰਫ਼ ਟਵੀਟ ਹਟਾਉਣਾ ਪਿਆ ਸਗੋਂ ਮਾਫ਼ੀ ਵੀ ਮੰਗਣੀ ਪਈ। ਨਵੇਂ ਸਾਲ ਦੀ ਵਧਾਈ ਦੇਣ ਲਈ ਟਾਈਮਸ ਸਕਵੇਇਰ ਉਤੇ ਰਵਾਇਤੀ ਕ੍ਰਿਸਟਲ ਬਾਲ ਤੋਂ ਵੀ ਬਹੁਤ ਕੁੱਝ ਸੁੱਟਣ ਲਈ ਤਿਆਰ ਹੋਣ ਸਬੰਧੀ ਅਪਣੇ ‘ਅਣ-ਉਚਿਤ’ ਮਜ਼ਾਕ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ ਨੇ ਮਾਫ਼ੀ ਮੰਗੀ। ਦਰਅਸਲ, ਫੌਜ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਨਵੇਂ ਸਾਲ ਵਿਚ ਟਾਈਮਸ ਸਕਵੇਅਰ 'ਤੇ ਰਵਾਇਤੀ ਕ੍ਰਿਸਟਲ ਬਾਲ ਗਿਰਾਈ ਜਾਂਦੀ ਹੈ।
ਜੇਕਰ ਜ਼ਰੂਰਤ ਪਈ ਤਾਂ ਅਸੀਂ ‘ਇਸ ਤੋਂ ਵੀ ਬਹੁਤ ਕੁਝ’ ਸੁੱਟਣ ਲਈ ਤਿਆਰ ਹਾਂ। ਫੌਜੀ ਬਲ ਨੇ ਟਵਿੱਟਰ 'ਤੇ ਇਕ ਵੀਡੀਓ ਜਾਰੀ ਕੀਤਾ ਸੀ ਜਿਸ ਵਿਚ ਬੀ - 2 ਬਮਵਰਸ਼ਕ ਬੰਬ ਡਿਗਿਆ ਸੀ। ਇਸ ਵੀਡੀਓ ਦੇ ਨਾਲ ਮੈਸੇਜ 'ਚ ਲਿਖਿਆ ਗਿਆ ਸੀ ਕਿ ਜੇਕਰ ਕਦੇ ਜ਼ਰੂਰਤ ਪਈ ਤਾਂ ਅਸੀਂ ਇਸ ਤੋਂ ਕੁੱਝ ਵੱਡਾ, ਬਹੁਤ ਵੱਡਾ ਬੰਬ ਵੀ ਸੁੱਟਣ ਲਈ ਤਿਆਰ ਹਾਂ।
ਦੱਸ ਦਈਏ ਕਿ ‘ਸਟ੍ਰੈਟੇਜਿਕ ਕਮਾਂਡ’ ਦਾ ਨਾਅਰਾ ਹੈ ਕਿ ‘ਸ਼ਾਂਤੀ ਸਾਡਾ ਪੇਸ਼ਾ ਹੈ।’ ਸੋਸ਼ਲ ਮੀਡੀਆ ਉਤੇ ਇਸ ਟਵੀਟ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਡਿਲੀਟ ਕਰ ਦਿਤਾ ਗਿਆ ਸੀ। ਫਿਰ ਫੌਜੀ ਬਲ ਨੇ ਟਵੀਟ ਦੇ ਜ਼ਰੀਏ ਹੀ ਮਾਫ਼ੀ ਮੰਗੀ। ਅਗਲੇ ਟਵੀਟ ਵਿਚ ਫੌਜੀ ਬਲ ਨੇ ਕਿਹਾ ਕਿ ਨਵੇਂ ਸਾਲ ਦੀ ਸ਼ਾਮ ਉਤੇ ਸਾਡਾ ਪਹਿਲਾਂ ਕੀਤਾ ਗਿਆ ਟਵੀਟ ਠੀਕ ਨਹੀਂ ਸੀ ਅਤੇ ਇਹ ਸਾਡੇ ਮੁੱਲਾਂ ਨੂੰ ਨਹੀਂ ਦਰਸ਼ਾਉਂਦਾ। ਅਸੀਂ ਮਾਫ਼ੀ ਮੰਗਦੇ ਹਾਂ। ਅਸੀਂ ਅਮਰੀਕਾ ਅਤੇ ਸਾਥੀਆਂ ਦੀ ਸੁਰੱਖਿਆ ਦੇ ਪ੍ਰਤੀ ਸਮਰਪਤ ਹਾਂ।