ਅਰਦਾਸਾਂ ਅਤੇ ਜਸ਼ਨਾਂ ਨਾਲ ਸੱਭ ਤੋਂ ਪਹਿਲਾਂ ਨਿਊਜ਼ੀਲੈਂਡ ’ਚ ਸ਼ੁਰੂ ਹੋਇਆ ਨਵਾਂ ਸਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ’ਚ ਕਈ ਤਰ੍ਹਾਂ ਦੀਆਂ ਸ਼ਰਤਾਂ ਹਨ ਪਰ ਨਿਊਜ਼ੀਲੈਂਡ ਦੇ ਵਿਚ ਇਕੱਠ ਕਰਨ ਲਈ ਕੋਈ ਸ਼ਰਤ ਨਹੀਂ ਹੈ। 

New Year celebrations in New Zealand

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿਥੇ ਨਵਾਂ ਸਾਲ ਸ਼ੁਰੂ ਹੋਣ ’ਤੇ ਸੱਭ ਤੋਂ ਪਹਿਲਾਂ ਸੂਰਜ ਚੜਿ੍ਹਆ ਮੰਨਿਆ ਜਾਂਦਾ ਹੈ। ਇਥੇ 31 ਦਸੰਬਰ ਦੀ ਰਾਤ ਨੂੰ ਮਨਾਏ ਜਾਂਦੇ ਜਸ਼ਨ ਵੀ ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਨੇ ਵੇਖੇ। ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ’ਚ ਕਈ ਤਰ੍ਹਾਂ ਦੀਆਂ ਸ਼ਰਤਾਂ ਹਨ ਪਰ ਨਿਊਜ਼ੀਲੈਂਡ ਦੇ ਵਿਚ ਇਕੱਠ ਕਰਨ ਲਈ ਕੋਈ ਸ਼ਰਤ ਨਹੀਂ ਹੈ। 

ਆਕਲੈਂਡ ਦੇ ਸਕਾਈ ਟਾਵਰ ਉਤੇ ਹੋਈ 5 ਮਿੰਟ ਤਕ ਹੋਈ ਦਿਲਕਸ਼ ਆਤਿਸ਼ਬਾਜ਼ੀ ਅਤੇ ਹਾਰਬਰ ਬਿ੍ਰਜ ਉਤੇ ਕੀਤੀ ਗਈ ਰੋਸ਼ਨੀ ਨੇ ਨਵੇਂ ਸਾਲ 2021 ਨੂੰ ਜੀ ਆਇਆਂ ਆਖਿਆ। ਹਾਰਬਰ ਬਿ੍ਰਜ ਉਤੇ ਇਸ ਵਾਰ 40 ਹੋਰ ਸਰਚ ਲਾਈਟਾਂ ਲਾਈਆਂ ਗਈਆਂ ਸਨ ਤਾਂ ਕਿ ਰਾਤ ਨੂੰ ਹੀ ਚੜ੍ਹਦੇ ਸੂਰਜ ਜਿੰਨੀ ਰੋਸ਼ਨੀ ਹੋਵੇ। ਇਨ੍ਹਾਂ ਵਿਸ਼ੇਸ਼ ਲਾਈਟਾਂ ਨੇ ਵੀ 5 ਮਿੰਟ ਤਕ ਪੂਰਾ ਰੰਗੀਨ ਨਜ਼ਾਰਾ ਪੇਸ਼ ਕੀਤਾ।

ਨਿਊਜ਼ੀਲੈਂਡਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਕੀਰਤਨ ਦੀਵਾਨ ਸਜੇ ਅਤੇ ਅੱਧੀ ਰਾਤ 12 ਵਡੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਨਾਨਕਸਰ ਠਾਠ ਵਿਖੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ ਸਨ।