ਭਾਰਤੀ ਮੂਲ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰ-ਗਿਲ ਦੀ ਯਾਦ ਵਿੱਚ 8 ਫਰਵਰੀ ਤੋਂ ਸ਼ੁਰੂ ਹੋਣਗੇ ਲੜੀਵਾਰ ਪ੍ਰੋਗਰਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੱਕ ਸਾਲ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਵਿੱਚ ਫ਼ਿਲਮ ਮਹਾਉਤਸਵ, ਗੱਲਬਾਤ, ਕਲਾ ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਸ਼ਾਮਲ ਹਨ

Image

 

ਨਵੀਂ ਦਿੱਲੀ - ਭਾਰਤੀ ਮੂਲ ਦੀ ਹੰਗਰੀ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰ-ਗਿਲ ਦੇ ਜੀਵਨ ਅਤੇ ਕੰਮ ਉੱਤੇ ਆਧਾਰਿਤ ਕਈ ਪ੍ਰੋਗਰਾਮ 8 ਫਰਵਰੀ ਤੋਂ ਸ਼ੁਰੂ ਕੀਤੇ ਜਾਣਗੇ। ਸ਼ੇਰ-ਗਿਲ ਦੀ 110ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤੇ ਗਏ ਇਨ੍ਹਾਂ ਸਮਾਗਮਾਂ ਵਿੱਚ ਇੱਕ ਫ਼ਿਲਮ ਮਹਾਉਤਸਵ, ਵਿਦਿਆਰਥੀਆਂ ਨਾਲ ਗੱਲਬਾਤ, ਕਲਾ ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਸ਼ਾਮਲ ਹਨ।

ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ (ਐੱਨ.ਜੀ.ਐੱਮ.ਏ.) ਅਤੇ ਹੰਗਰੀ ਸੈਂਟਰ ਫ਼ਾਰ ਆਰਟਸ ਨਾਲ ਜੁੜੀ ਸੰਸਥਾ 'ਲਿਜ਼ਟ' ਨੇ ਮੰਗਲਵਾਰ ਨੂੰ ਇੱਥੇ 'ਅੰਮ੍ਰਿਤਾ 110 ਪ੍ਰੋਜੈਕਟ' ਦੀ ਸ਼ੁਰੂਆਤ ਕਰਦੇ ਹੋਏ ਇਹ ਐਲਾਨ ਕੀਤਾ।

ਫ਼ਾਊਂਡੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਸਾਡਾ ਟੀਚਾ ਲੋਕਾਂ ਨੂੰ ਅੰਮ੍ਰਿਤਾ ਸ਼ੇਰ-ਗਿਲ ਦੀਆਂ ਹੰਗਰੀ ਨਾਲ ਜੁੜੀਆਂ ਜੜ੍ਹਾਂ ਬਾਰੇ ਵਧੇਰੇ ਜਾਣਕਾਰੀ ਦੇਣਾ ਹੈ। ਹੰਗਰੀ ਵਿੱਚ ਸ਼ੇਰ-ਗਿਲ ਦੇ ਜੀਵਨ ਅਤੇ ਕੰਮ 'ਤੇ ਹੰਗਰੀ ਵਿੱਚ ਗ਼ੁਜ਼ਰੇ ਬਚਪਨ ਦੇ ਪ੍ਰਭਾਵ ਅਤੇ ਹੰਗਰੀ ਤੇ ਭਾਰਤ ਵਿਚਕਾਰ ਸਭ ਤੋਂ ਮਜ਼ਬੂਤ ​​ਕੜੀ ਦੇ ਥੋੜ੍ਹੇ ਸਮੇਂ ਦੇ ਪਰ ਬਹੁਤ ਮਜ਼ਬੂਤ ਅਤੇ ਰਚਨਾਤਮਕ ਜੀਵਨ ਦਾ ਜਸ਼ਨ ਮਨਾਉਣਾ ਹੈ।" 

30 ਜਨਵਰੀ, 1913 ਨੂੰ ਬੁਡਾਪੇਸਟ, ਹੰਗਰੀ ਵਿੱਚ ਜਨਮ ਲੈਣ ਵਾਲੀ ਸ਼ੇਰ-ਗਿਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਕਲਾਕ੍ਰਿਤੀਆਂ ਲਈ ਦੁਨੀਆ ਭਰ ਵਿੱਚ ਪਹਿਚਾਣਿਆ ਜਾਂਦਾ ਹੈ।ਸ਼ੇਰਗਿੱਲ ਦੇ ਪਿਤਾ ਭਾਰਤੀ ਸਨ ਜਦੋਂ ਕਿ ਮਾਂ ਹੰਗਰੀ ਦੀ ਨਾਗਰਿਕ ਸੀ।

ਸ਼ੇਰ-ਗਿਲ ਦੀ ਯਾਦ ਵਿੱਚ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ 8 ਫਰਵਰੀ ਤੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਉਨ੍ਹਾਂ ਤੋਂ ਪ੍ਰੇਰਿਤ 20 ਕਲਾਕ੍ਰਿਤੀਆਂ ਦੀ ਇੱਕ ਕਲਾ ਪ੍ਰਦਰਸ਼ਨੀ ਨਾਲ ਹੋਵੇਗੀ।