ਚੀਨ ਤੋਂ ਨਹੀਂ ਟਲਿਆ ਕੋਰੋਨਾ ਦਾ ਖਤਰਾ, ਦੂਜੀ ਵਾਰ ਵਿਗਿਆਨਕਾਂ ਨੇ ਦਿੱਤੀ ਚੇਤਾਵਨੀ !

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਵਿਚ ਕੋਰੋਨਾ ਵਾਇਰਸ ਦਾ ਅਸਰ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ।

Photo

ਨਵੀਂ ਦਿੱਲੀ: ਚੀਨ ਵਿਚ ਕੋਰੋਨਾ ਵਾਇਰਸ ਦਾ  ਅਸਰ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਚੀਨ ਅਪਣੇ ਸ਼ਹਿਰਾਂ ਵਿਚੋਂ ਲੌਕਡਾਊਨ ਹਟਾਉਂਦਾ ਜਾ ਰਿਹਾ ਹੈ। ਲੋਕਾਂ ਦਾ ਜੀਵਨ ਪਹਿਲਾਂ ਵਾਂਗ ਆਮ ਹੋ ਰਿਹਾ ਹੈ। ਕਰੀਬ 60 ਦਿਨਾਂ ਬਾਅਦ ਲੋਕ ਬਾਹਰ ਆ ਰਹੇ ਹਨ ਅਤੇ ਕੰਮਾਂ ‘ਤੇ ਜਾ ਰਹੇ ਹਨ। ਪਰ ਹਾਲੇ ਵੀ ਵਿਗਿਆਨਕਾਂ ਸਾਹਮਣੇ ਇਕ ਵੱਡੀ ਚੁਣੌਤੀ ਹੈ। 

ਇਹ ਚੁਣੌਤੀ ਹੈ ਕੋਰੋਨਾ ਵਾਇਰਸ ਦੇ ਦੁਬਾਰਾ ਹਮਲੇ ਦੀ। ਇਕ ਸਾਇੰਸ ਮੈਗਜ਼ੀਨ ਨੇ ਹਾਂਗਕਾਂਗ ਯੂਨੀਵਰਸਿਚੀ ਦੇ ਮਹਾਮਾਰੀ ਮਾਹਿਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਹ ਸਮਾਂ ਲੌਕਡਾਊਨ ਤੋਂ ਮੁਕਤੀ ਅਤੇ ਅਰਾਮ ਕਰਨ ਦਾ ਹੈ ਪਰ ਇਹ ਗੱਲ ਤੈਅ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਫਿਰ ਆਵੇਗੀ। ਇਹ ਲਹਿਰ ਅਪ੍ਰੈਲ ਦੇ ਅੰਤ ਤੱਕ ਇਕ ਵਾਰ ਫਿਰ ਚੀਨ ਨੂੰ ਘੇਰੇਗੀ।

ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਹੁਬੇਈ ਪ੍ਰਾਂਤ ਦੇ ਵੂਹਾਨ ਤੋਂ ਨਿਕਲ ਕੇ ਪੂਰੇ ਚੀਨ ਅਤੇ ਫਿਰ ਯੂਰੋਪੀ ਦੇਸ਼ ਅਤੇ ਅਮਰੀਕਾ ਤੱਕ ਫੈਲ ਗਿਆ। ਪੂਰੀ ਦੁਨੀਆ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਯੂਰੋਪੀਅਨ ਦੇਸ਼ਾਂ ਦੇ ਇਲਾਜ ਦਾ ਤਰੀਕਾ ਦੇਖ ਕੇ ਲੱਗਦਾ ਹੈ ਕਿ ਇਹ ਦੇਸ਼ ਲਗਭਗ ਦੋ ਸਾਲ ਤੱਕ ਇਸ ਬਿਮਾਰੀ ਤੋਂ ਮੁਕਤੀ ਲੈ ਸਕਣਗੇ। 

ਉਹਨਾਂ ਕਿਹਾ ਕਿ ਚੀਨ ਨੂੰ ਚਾਹੀਦਾ ਹੈ ਕਿ ਉਹ ਸਾਰੇ ਨਾਗਰਿਕਾਂ ਦਾ ਫਿਰ ਤੋਂ ਕੋਰੋਨਾ ਟੈਸਟ ਕਰੇ ਤਾਂ ਜੋ ਇਸ ਬਿਮਾਰੀ ਦੀ ਜੜ ਨੂੰ ਖਤਮ ਕੀਤਾ ਜਾ ਸਕੇ।ਇਹ ਹੋਰ ਮਾਹਿਰ ਨੇ ਦੱਸਿਆ ਕਿ ਚੀਨ ਦੇ ਹਾਲਾਤ ਆਮ ਹੋ ਗਏ ਹਨ, ਅਜਿਹੇ ਵਿਚ ਹੋ ਸਕਦਾ ਹੈ ਕਿ ਜੋ ਲੋਕ ਕੋਰੋਨਾ ਨਾਲ ਹਲਕੇ ਪੱਧਰ ‘ਤੇ ਬਿਮਾਰ ਹੋਣਗੇ, ਉਹਨਾਂ ਕਾਰਨ ਇਹ ਬਿਮਾਰੀ ਫਿਰ ਤੋਂ ਹਮਲਾ ਕਰ ਸਕਦੀ ਹੈ। 

ਇਸ ਨਾਲ ਚੀਨ ਦੀ ਸਥਿਤੀ ਹੋਰ ਕਮਜ਼ੋਰ ਹੋ ਸਕਦੀ  ਹੈ। ਇਸ ਦੇ ਨਾਲ ਹੀ ਇਕ ਹੋਰ ਰਿਸਰਚਰ ਦਾ ਕਹਿਣਾ ਹੈ ਕਿ ਜਿਵੇਂ ਹੀ ਚੀਨ ਅਪਣੀਆਂ ਹਵਾਈ ਸੇਵਾਵਾਂ ਸ਼ੁਰੂ ਕਰੇਗਾ, ਇਸ ਵਾਇਰਸ ਦਾ ਖਤਰਾ ਵਧ ਸਕਦਾ ਹੈ। ਇਸ ਲਈ ਚੀਨ ਨੂੰ ਹਾਲੇ ਵੀ ਇਸ ਖਤਰੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।