ਕੋਰੋਨਾ ਵਾਇਰਸ: ਚੀਨ ਲਈ ਆਈ ਇਕ ਹੋਰ ਬੁਰੀ ਖ਼ਬਰ, ਲਗ ਸਕਦਾ ਹੈ ਵੱਡਾ ਝਟਕਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਪੋਰਟ ਮੁਤਾਬਕ ਖੇਤਰ ਵਿਚ ਇਸ ਸਾਲ ਵਿਕਾਸ...

world bank says economy to slow down in china

ਵਾਸ਼ਿੰਗਟਨ: ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਚੀਨ ਲਈ ਵਿਸ਼ਵ ਬੈਂਕ ਵੱਲੋਂ ਇਕ ਪਰੇਸ਼ਾਨ ਕਰਨ ਵਾਲੀ ਖ਼ਬਰ ਆਈ ਹੈ। ਵਿਸ਼ਵ ਬੈਂਕ ਅਨੁਸਾਰ ਦਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਇਸ ਸਾਲ ਚੀਨ ਅਤੇ ਹੋਰਨਾਂ ਪੂਰਬੀ ਏਸ਼ਿਆਈ ਦੇਸ਼ਾਂ ਵਿਚ ਅਰਥਵਿਵਸਥਾ ਦੀ ਰਫ਼ਤਾਰ ਬਹੁਤ ਹੌਲੀ ਰਹਿਣ ਵਾਲੀ ਹੈ ਜਿਸ ਵਿਚ ਲੱਖਾਂ ਲੋਕ ਗਰੀਬੀ ਵੱਲ ਚਲੇ ਜਾਣਗੇ। ਬੈਂਕ ਨੇ ਸੋਮਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਖ਼ਦਸ਼ਾ ਜ਼ਾਹਿਰ ਕੀਤਾ ਹੈ।

ਰਿਪੋਰਟ ਮੁਤਾਬਕ ਖੇਤਰ ਵਿਚ ਇਸ ਸਾਲ ਵਿਕਾਸ ਦੀ ਰਫ਼ਤਾਰ 2.1% ਰਹਿ ਸਕਦੀ ਹੈ ਜੋ ਕਿ 2019 ਵਿਚ 5.8% ਸੀ। ਬੈਂਕ ਦਾ ਅਨੁਮਾਨ ਹੈ ਕਿ 1.1 ਕਰੋੜ ਤੋਂ ਵਧ ਗਿਣਤੀ ਵਿਚ ਲੋਕ ਗਰੀਬੀ ਦਾ ਦਾਇਰੇ ਵਿਚ ਆ ਜਾਣਗੇ। ਇਹ ਅਨੁਮਾਨ ਉਸ ਅਨੁਮਾਨ ਦੇ ਉਲਟ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਸਾਲ ਵਿਕਾਸ ਦਰ ਬਹੁਤ ਰਹੇਗੀ ਅਤੇ 3.5 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਉਠ ਸਕਣਗੇ।

ਇਸ ਵਿਚ ਗਿਆ ਹੈ ਕਿ ਚੀਨ ਦੀ ਵਿਕਾਸ ਦਰ ਵੀ ਪਿਛਲੇ ਸਾਲ ਦੀ 6.1 ਫ਼ੀਸਦੀ ਤੋਂ ਘਟ ਕੇ ਇਸ ਸਾਲ 2.3 ਫ਼ੀਸਦੀ ਰਹਿ  ਜਾਵੇਗੀ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਟਲੀ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 11591 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਥੇ ਹੁਣ ਪੀੜਤ ਦਰ ਵਿਚ ਹੌਲੀ-ਹੌਲੀ ਕਮੀ ਆ ਰਹੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਨੂੰ ਹੌਲੀ-ਹੌਲੀ ਛੋਟ ਦਿੱਤੀ ਜਾਵੇਗੀ।

ਉਹਨਾਂ ਅੱਗੇ ਕਿਹਾ ਕਿ ਤਿੰਨ ਹਫ਼ਤਿਆਂ ਤਕ ਚਲਿਆ ਸ਼ਟਡਾਊਨ ਆਰਥਿਕ ਰੂਪ ਤੋਂ ਬੇਹੱਦ ਮੁਸ਼ਕਿਲ ਰਿਹਾ ਹੈ। ਪ੍ਰਧਾਨ ਮੰਤਰੀ ਜਿਉਸੇਪ ਕੌਂਟੇ ਨੇ ਸਪੇਨ ਦੇ ਇਕ ਨਿਊਜ਼ਪੇਪਰ ਨੂੰ ਕਿਹਾ ਕਿ ਲਾਕਡਾਊਨ ਨੂੰ ਜ਼ਿਆਦਾ ਦਿਨਾਂ ਤਕ ਚਲਣ ਨਹੀਂ ਦਿੱਤਾ ਜਾ ਸਕਦਾ, ਉਹ ਪਾਬੰਦੀਆਂ ਨੂੰ ਢਿੱਲ ਦੇਣ ਦੇ ਤਰੀਕੇ ਤਲਾਸ਼ ਰਹੇ ਹਨ ਪਰ ਇਸ ਨੂੰ ਹੌਲੀ ਹੌਲੀ ਹਟਾਇਆ ਜਾਵੇਗਾ। ਬਾਅਦ ਵਿਚ ਸਿਹਤ ਮੰਤਰੀ ਰੌਬਰਟੋ ਸਪੁਰੰਜਾ ਨੇ ਕਿਹਾ ਕਿ ਸਾਰੀਆਂ ਪਾਬੰਦੀਆਂ ਨੂੰ ਇਸਟਰ ਯਾਨੀ ਕਿ 12 ਅਪ੍ਰੈਲ ਤਕ ਵਧਾਇਆ ਜਾਵੇਗਾ।

ਇਟਲੀ ਵਿਚ ਲਾਕਡਾਊਨ ਸ਼ੁੱਕਰਵਾਰ ਨੂੰ ਖਤਮ ਹੋ ਜਾਵੇਗਾ। ਕੋਰੋਨਾ ਵਾਇਰਸ ਨਾਲ ਦੁਨੀਆ ਵਿਚ ਹੁਣ ਤਕ 37000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸਾਢੇ ਸੱਤ ਲੱਖ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਇਟਲੀ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ 812 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੀੜਤ ਲੋਕਾਂ ਦੀ ਗਿਣਤੀ 100000 ਤੋਂ ਪਾਰ ਹੋ ਗਈ ਹੈ। ਇਟਲੀ ਵਿਚ ਪ੍ਰਸ਼ਾਸਨ ਨੂੰ ਹੁਣ ਉਮੀਦ ਹੈ ਕਿ ਕੋਰੋਨਾ ਪੀੜਤ ਦਰ ਵਿਚ ਹੁਣ ਕਮੀ ਆਈ ਹੈ।

ਨਵੇਂ ਅੰਕੜੇ ਦਸਦੇ ਹਨ ਕਿ ਹੁਣ ਪੀੜਤ ਦਰ ਵਿਚ ਕਮੀ ਆ ਰਹੀ ਹੈ। ਇਟਲੀ ਵਿਚ ਹੁਣ ਰੋਜ਼ਾਨਾ ਪੀੜਤਾਂ ਦੀ ਦਰ ਡਿਗ ਕੇ 4.1 ਪ੍ਰਤੀਸ਼ਤ ਤਕ ਆ ਗਈ ਹੈ। ਇਕ ਮਹੀਨਾ ਪਹਿਲਾਂ ਦੀ ਦਰ ਤੋਂ ਹੁਣ ਕਾਫੀ ਕਮੀ ਆਈ ਹੈ। ਇਟਲੀ ਵਿਚ ਕੋਰੋਨਾ ਦਾ ਕੇਂਦਰ ਰਹੇ ਲੋਮਬਾਰਡੀ ਵਿਚ ਵੀ ਬਿਮਾਰ ਲੋਕਾਂ ਦੀ ਗਿਣਤੀ ਵਿਚ ਹੁਣ ਕਮੀ ਵੇਖੀ ਜਾ ਸਕਦੀ ਹੈ।

ਲੋਮਬਾਰਡੀ ਵਿਚ ਹੁਣ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਇਟਲੀ ਵਿਚ ਹੁਣ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਟਲੀ ਦੇ ਉਪ ਸਿਹਤ ਮੰਤਰੀ ਸਿਲੇਰੀ ਨੇ ਕਿਹਾ ਹੈ ਕਿ ਅਗਲੇ 10 ਦਿਨਾਂ ਵਿਚ ਇਟਲੀ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਦੇਖਿਆ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।