WHO ਨੂੰ ਕਰਨੀ ਚਾਹੀਦੀ ਹੈ ਸ਼ਰਮ, ਚੀਨ ਲਈ PR ਏਜੰਸੀਂ ਵਜੋਂ ਕਰ ਰਿਹਾ ਹੈ ਕੰਮ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਨੇ WHO ਨੂੰ ਕਰੜੇ-ਹੱਥੀਂ ਲਿਆ ਹੈ।

Donald Trump

ਕਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਨੇ WHO ਨੂੰ ਕਰੜੇ-ਹੱਥੀਂ ਲਿਆ ਹੈ। ਜਿਸ ਵਿਚ ਟਰੰਪ ਨੇ WHO ਦੇ ਚੀਨ ਲਈ ਇਕ PR ਏਜੰਸੀਂ ਦੇ ਤੌਰ ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਦੱਸ ਦੱਈਏ ਕਿ ਜਦੋਂ ਟਰੰਪ ਤੋਂ ਇਹ ਪੁਛਿਆ ਗਿਆ ਕਿ ਤੁਸੀਂ ਦੇਖਿਆ ਹੈ ਕਿ ਕਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਸ਼ੁਰੂ ਹੋਇਆ ਹੈ ਤਾਂ ਉਨ੍ਹਾਂ ਕਿਹਾ “ਹਾਂ ਮੈਂ ਦੇਖਿਆ ਹੈ,

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ WHO ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਉਹ ਚੀਨ ਦੇ ਲਈ ਇਕ ਪੀ.ਆਰ ਏਜੰਸੀਂ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ WHO ਨੂੰ ਦੇਣ ਵਾਲੀ ਫੰਡਿਗ ਇਹ ਕਹਿ ਕੇ ਰੋਕ ਦਿੱਤੀ ਕਿ ਵਿਸ਼ਵ ਸਿਹਤ ਸੰਗਠਨ ਨੇ ਸਮੇਂ ਤੇ ਅਤੇ ਕਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਨੂੰ ਦੇਣ ਵਿਚ ਅਸਫ਼ਲ ਰਿਹਾ ਹੈ।

ਇਸ ਤੋਂ ਬਾਅਦ, ਯੂਐਸ ਵਿਚ ਵਿਦੇਸ਼ੀ ਮਾਮਲਿਆਂ ਬਾਰੇ ਸੰਯੁਕਤ ਰਾਜ ਦੀ ਹਾਊਸ ਕਮੇਟੀ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਫੰਡਾਂ ਨੂੰ ਰੋਕਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੀ ਜਾਂਚ ਸ਼ੁਰੂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੀਰਵਾਰ ਨੂੰ ਫਿਰ ਚੀਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਚੀਨ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।

ਇਸ ਲਈ ਉਨ੍ਹਾਂ ਕਿਹਾ ਕਿ ਮੈਂਨੂੰ ਹਰਾਉਂਣ ਲਈ ਚੀਨ ਕੁਝ ਵੀ ਕਰ ਸਕਦਾ ਹੈ। ਚੀਨ ਉਨ੍ਹਾਂ ਦੇ ਵਿਰੋਧੀਆਂ ਨੂੰ ਜਿਤਾਉਂਣਾ ਚਹਾਉਂਦਾ ਹੈ ਤਾਂਕਿ ਚੀਨ ਦੇ ਅਮਰੀਕਾ ਨਾਲ ਵਪਾਰ ਸਬੰਧਾਂ ਵਿਚ ਦਬਾਅ ਘੱਟ ਹੋ ਸਕੇ। ਇਸ ਲਈ ਉਨ੍ਹਾਂ ਚੀਨ ਨੂੰ ਕੋਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵਾਇਰਸ ਦੇ ਬਾਰੇ ਦੁਨੀਆਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।