ਟਾਈਮ ਮੈਗਸ਼ੀਨ ਦੇ ਮੁੱਖ ਪੰਨੇ ’ਤੇ ਛਪੀ ਭਾਰਤ ’ਚ ਸੜਦੀਆਂ ਲਾਸ਼ਾਂ ਦੀ ਖ਼ੌਫ਼ਨਾਕ ਤਸਵੀਰ
ਮਹਾਂਮਾਰੀ ਸਿਰਫ਼ ਭਾਰਤੀਆਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਲਈ ਭਿਆਨਕ : ਨੈਨਾ
ਵਾਸ਼ਿੰਗਟਨ, 30 ਅਪ੍ਰੈਲ : ਅਮਰੀਕਾ ਦੀ ਪ੍ਰਸਿਧ ‘ਟਾਈਮ’ ਮੈਗਜ਼ੀਨ ਨੇ ਅਪਣੇ ਮੁੱਖ ਪੰਨੇ ’ਤੇ ਭਾਰਤ ਦੀ ਤ੍ਰਾਸਦੀ ਨੂੰ ਦਰਸਾਇਆ ਹੈ। ‘ਸੰਕਟ ਵਿਚ ਭਾਰਤ’ ਸਿਰਲੇਖ ਨਾਲ ਸ਼ਮਸ਼ਾਨ ਘਾਟ ਵਿਚ ਸੜਦੀਆਂ ਲਾਸ਼ਾਂ ਦੀ ਤਸਵੀਰ ਕੋਰੋਨਾ ਖ਼ੌਫ਼ ਨੂੰ ਬਿਆਨ ਕਰਦੀ ਹੈ।
ਮੈਗਜ਼ੀਨ ਲਈ ਨੈਨਾ ਬਜੇਕਲ ਨੇ ਕਵਰ ਸਟੋਰੀ ਵਿਚ ਲਿਖਿਆ,‘‘ਭਾਰਤੀ ਸਿਹਤ ਵਿਵਸਥਾ ਢਹਿ-ਢੇਰੀ ਹੋਣ ਕੰਢੇ ਹੈ। ਦੇਸ਼ ਦੇ ਹਸਪਤਾਲਾਂ ਵਿਚ ਆਕਸੀਜਨ, ਵੈਂਟੀਲੇਟਰ ਅਤੇ ਬੈੱਡਾਂ ਦੀ ਕਮੀ ਹੈ। ਭਾਰਤੀ ਰੇਮੇਡਿਸਵੀਰ ਦੇ ਪਿੱਛੇ ਭੱਜ ਰਹੇ ਹਨ, ਜਿਸ ਨਾਲ ਕੀਮਤਾਂ ਵੱਧ ਗਈਆਂ ਹਨ, ਜਦੋਂਕਿ ਲੈਬ ਵਧਦੇ ਕੋਵਿਡ-19 ਟੈਸਟ ਪੂਰੇ ਕਰਨ ਦੀ ਕੋਸਿਸ਼ ਕਰ ਰਹੀ ਹੈ। ਇਹ ਮਨੁੱਖੀ ਆਫ਼ਤ ਸਿਰਫ਼ ਭਾਰਤ ਦੇ 1.4 ਅਰਬ ਲੋਕਾਂ ਲਈ ਨਹੀਂ, ਪੂਰੀ ਦੁਨੀਆ ਲਈ ਭਿਆਨਕ ਹੋਵੇਗੀ।’’
ਯਾਦ ਰਹੇ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,86,452 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,87,62,976 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 31 ਲੱਖ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ੁਕਰਵਾਰ ਸਵੇਰੇ 6 ਵਜੇ ਜਾਰੀ ਅੰਕੜਇਆਂ ਅਨੁਸਾਰ 3,498 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਲਾਗ ਨਾਲ ਹੁਣ ਤਕ 2,08,330 ਲੋਕ ਦਮ ਤੋੜ ਚੁਕੇ ਹਨ