ਫਿਲੀਪੀਨਜ਼ ਦੇ ਜਹਾਜ਼ 69 ਕੂੜੇ ਦੇ ਕੰਟੇਨਰ ਲੈ ਕੇ ਕੈਨੇਡਾ ਲਈ ਹੋਏ ਰਵਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੱਖਣ ਪੱਛਮੀ ਕੈਨੇਡਾ ਲਈ 20 ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਬਿੱਕ ਬੇਅ ਬੰਦਰਗਾਹ ਜਹਾਜ਼ ਵਿਚ ਸੜ ਰਹੇ ਕੂੜੇ ਦੇ 69 ਸ਼ਿਪਿੰਗ ਕੰਟੇਨਰ ਰੱਖੇ ਗਏ।

M/V Bavaria

ਪੰਜ ਸਾਲ ਪਹਿਲਾਂ ਜਿਸ ਕੂੜੇ ਦੇ ਜਹਾਜ਼ ਨੂੰ ਕੈਨੇਡਾ ਵੱਲੋ ਫਿਲਿਪੀਨਜ਼ ਵਿਚ ਭੇਜਿਆ ਗਿਆ ਸੀ ਅਤੇ ਜਿਸਨੇ ਕੈਨੇਡਾ ਅਤੇ ਫਿਲੀਪੀਨਜ਼ ਵਿਚ ਇਕ ਕੂਟਨੀਤਕ ਤਣਾਅ ਪੈਦਾ ਕੀਤਾ ਸੀ, ਉਹ ਕੂੜਾ ਹੁਣ ਦੱਖਣ-ਪੂਰਬੀ ਏਸ਼ੀਆਈ ਦੇਸ਼ ਵੱਲੋਂ ਕੈਨੇਡਾ ਨੂੰ ਵਾਪਿਸ ਭੇਜਿਆ ਗਿਆ ਹੈ ਕਿਉਂਕਿ ਉਹਨਾਂ ਨੇ ਵਿਕਸਿਤ ਦੇਸ਼ਾਂ ਦੇ ਕੂੜੇ ਨੂੰ ਨਕਾਰਨ ਦਾ ਫੈਸਲਾ ਲਿਆ ਹੈ। ਦੱਖਣ ਪੱਛਮੀ ਕੈਨੇਡਾ ਲਈ 20 ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਬਿੱਕ ਬੇਅ ਬੰਦਰਗਾਹ ‘ਤੇ M/V Bavaria  ਨਾਂਅ ਦੇ ਜਹਾਜ਼ ਵਿਚ ਸੜ ਰਹੇ ਕੂੜੇ ਦੇ 69 ਸ਼ਿਪਿੰਗ ਕੰਟੇਨਰ ਰੱਖੇ ਗਏ।

ਇਸਦੇ ਨਾਲ ਹੀ ਫਿਲਿਪੀਨਜ਼ ਦੇ ਵਿਦੇਸ਼ ਸਕੱਤਰ ਟਿਓਡੋਰੋ ਲੋਸੀਨ ਨੇ ਟਵਿਟਰ ‘ਤੇ ਜਹਾਜ਼ ਦੀ ਫੋਟੋ ਪਾ ਕੇ ਟਵੀਟ ਵੀ ਕੀਤਾ। ਵਾਤਾਵਰਨ ਮਾਹਿਰਾਂ ਨੇ ਵੀਰਵਾਰ ਨੂੰ ਸੁੱਬਿਕ ਬੇਅ ‘ਤੇ ਬਵਾਰੀਆ ਦੇ ਸਵਾਗਤ ਦਾ ਇੰਤਜ਼ਾਰ ਕੀਤਾ ਅਤੇ ਉਹਨਾਂ ਨੇ ਜਹਾਜ਼ ‘ਤੇ ਲਿਖਿਆ ਫਿਲੀਪੀਨਜ਼ ਨਾਟ ਗਾਰਬੇਜ ਡੰਪਿੰਗ ਗਰਾਊਂਡ , ਜਿਸਦਾ ਅਰਥ ਹੈ ਕਿ ਫਿਲੀਪੀਨਜ਼ ਕੂੜਾ ਸੁੱਟਣ ਦਾ ਮੈਦਾਨ ਨਹੀਂ ਹੈ। ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁੱਤਰਤੇ ਨੇ ਪਹਿਲਾਂ ਵੀ ਧਮਕੀ ਦਿੱਤੀ ਸੀ ਕਿ ਉਹ ਇਹ ਕੂੜਾ ਵਾਪਿਸ ਭੇਜਣਗੇ। ਫਿਲੀਪੀਨਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੂੜਾ 2013 ਤੋਂ ਲੈ ਕੇ 2014 ਤੱਕ ਫਿਲੀਪੀਨਜ਼ ਭੇਜਿਆ ਗਿਆ ਸੀ ਅਤੇ ਉਹਨਾਂ ਨੇ ਝੂਠ ਕਿਹਾ ਸੀ ਕਿ ਇਹ ਮੁੜ ਵਰਤੋਯੋਗ ਪਲਾਸਟਿਕ ਹੈ।

 


 

ਕੂੜੇ ਦੇ ਕਈ ਕੰਟੇਨਰਾਂ ਦਾ ਨਿਪਟਾਰਾ ਵੀ ਕੀਤਾ ਗਿਆ ਸੀ, ਜਿਸ ਵਿਚ ਲੈਂਡਫਿਲ ਵੀ ਸ਼ਾਮਿਲ ਸੀ, ਜਿਸ ਵਿਚ ਬਿਜਲੀ ਅਤੇ ਘਰੇਲੂ ਕੂੜੇ ਦੇ 69 ਕੰਟੇਨਰ ਸਨ। ਫਿਲੀਪੀਨਜ਼ ਸਰਕਾਰ ਨੇ ਕੈਨੇਡਾ ਨੂੰ 15 ਮਈ ਤੱਕ ਕੂੜਾ ਵਾਪਿਸ ਲਿਜਾਉਣ ਲਈ ਕਿਹਾ ਸੀ। ਇਹਨਾਂ 6 ਸਾਲਾਂ ਦੌਰਾਨ ਕੈਨੇਡਾ ਅਤੇ ਫਿਲੀਪੀਨਜ਼ ਵਿਚ ਤਣਾਅ ਵੀ ਪੈਦਾ ਹੋਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਲੀਪੀਨਜ਼ ਵਿਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਬਰਾਮਦ ਹੋਣ ‘ਤੇ ਕੀਤੀ ਜਾਣ ਵਾਲੀ ਕਾਰਵਾਈ ਨੂੰ ਲੈ ਕੇ ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਅਲੋਚਨਾ ਵੀ ਕੀਤੀ ਸੀ।

ਕੈਨੇਡਾ ਦੇ ਵਾਤਾਵਰਨ ਮੰਤਰੀ ਨੇ ਵੀਰਵਾਰ ਨੂੰ ਵਾਪਿਸ ਭੇਜੇ ਗਏ ਕੂੜੇ ਦਾ ਸਵਾਗਤ ਕੀਤਾ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਫਿਲੀਪੀਨਜ਼ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਮਲੇਸ਼ੀਆ ਨੇ ਵੀ ਐਲਾਨ ਕੀਤਾ ਹੈ ਕਿ ਉਹ 450 ਟਨ ਕੂੜਾ ਅਸਟ੍ਰੇਲੀਆ, ਬਾਂਗਲਾਦੇਸ਼, ਕੈਨੇਡਾ, ਚੀਨ, ਜਪਾਨ, ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਨੂੰ ਵਾਪਿਸ ਭੇਜਣਗੇ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਸਬੰਧੀ ਅਮੀਰ ਦੇਸ਼ਾਂ ਦੀ ਅਲੋਚਨਾ ਕੀਤੀ ਸੀ। ਫਿਲੀਪੀਨਜ਼ ਦੇ ਵਿਗਿਆਨਕ ਸਮੂਹਾਂ ਨੇ ਵੀਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਕੂੜੇ ਦੇ ਆਯਾਤ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।