ਅਮਰੀਕਾ ਵਲੋਂ ਭਾਰਤ ਐਸਟੀਏ - 1 ਸੂਚੀ ਵਿਚ ਸ਼ਾਮਿਲ, ਅਸਾਨ ਹੋਈ ਰਣਨੀਤਿਕ ਡੀਲ
ਭਾਰਤ ਦੇ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਿਚ ਵਿਸਥਾਰ ਨੂੰ ਜਾਰੀ ਰੱਖਦੇ ਹੋਏ ਅਮਰੀਕਾ ਨੇ ਅੱਜ ਅਪਣੀ ਰਣਨੀਤਕ ਵਪਾਰ ਪ੍ਰਮਾਣਿਕਤਾ (ਐਸਟੀਏ - 1)
STA-1 status from U.S. welcome, says India
ਵਾਸ਼ਿੰਗਟਨ, ਭਾਰਤ ਦੇ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਿਚ ਵਿਸਥਾਰ ਨੂੰ ਜਾਰੀ ਰੱਖਦੇ ਹੋਏ ਅਮਰੀਕਾ ਨੇ ਅੱਜ ਅਪਣੀ ਰਣਨੀਤਕ ਵਪਾਰ ਪ੍ਰਮਾਣਿਕਤਾ (ਐਸਟੀਏ - 1) ਦੀ ਸੂਚੀ ਵਿਚ ਭਾਰਤ ਦਾ ਨਾਮ ਦਰਜ ਕੀਤਾ ਹੈ। ਇਸ ਸੂਚੀ ਵਿਚ ਭਾਰਤ ਸਮੇਤ 36 ਦੇਸ਼ਾਂ ਦੇ ਨਾਮ ਸ਼ਾਮਿਲ ਹਨ। ਐਸਟੀਏ - 1 ਦੀ ਸੂਚੀ ਵਿਚ ਸ਼ਾਮਿਲ ਭਾਰਤ ਦੱਖਣ ਏਸ਼ੀਆ ਦਾ ਇੱਕ ਮਾਤਰ ਦੇਸ਼ ਹੈ। ਇਸ ਸੂਚੀ ਵਿਚ ਦਰਜ ਹੋਰ ਏਸ਼ੀਆਈ ਦੇਸ਼ਾਂ ਵਿਚ ਜਪਾਨ ਅਤੇ ਦੱਖਣ ਕੋਰੀਆ ਦਾ ਨਾਮ ਵੀ ਸ਼ਾਮਿਲ ਹੈ। ਭਾਰਤ ਸਮੇਤ ਇਸ ਸੂਚੀ ਵਿਚ ਸ਼ਾਮਿਲ ਸਾਰੇ ਦੇਸ਼ ਹੁਣ ਅਮਰੀਕਾ ਵਲੋਂ ਉੱਚ ਰਣਨੀਤਿਕ ਉਤਪਾਦਾਂ ਦੀ ਵਿਕਰੀ ਸੌਖ ਨਾਲ ਕਰ ਸਕਣਗੇ।