ਪਾਕਿ ਨੂੰ ਝਟਕਾ, ਅਮਰੀਕਾ ਤੋਂ ਮਿਲਣ ਵਾਲੀ ਰੱਖਿਆ ਮਦਦ 'ਚ ਹੋਵੇਗੀ 80 ਫ਼ੀਸਦੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੂੰ ਅਮਰੀਕਾ ਵਲੋਂ ਰੱਖਿਆ ਮਦਦ ਵਿਚ ਮਿਲਣ ਵਾਲੀ ਆਰਥਿਕ ਮਦਦ ਵਿਚ 80 ਫ਼ੀਸਦੀ ਤਕ ਦੀ ਕਟੌਤੀ ਹੋ ਸਕਦੀ ਹੈ। ਮਾਹਰਾਂ ਮੁਤਾਬਕ ਰੱਖਿਆ ਮਦਦ...

Pakistan Flag

ਵਾਸ਼ਿੰਗਟਨ : ਪਾਕਿਸਤਾਨ ਨੂੰ ਅਮਰੀਕਾ ਵਲੋਂ ਰੱਖਿਆ ਮਦਦ ਵਿਚ ਮਿਲਣ ਵਾਲੀ ਆਰਥਿਕ ਮਦਦ ਵਿਚ 80 ਫ਼ੀਸਦੀ ਤਕ ਦੀ ਕਟੌਤੀ ਹੋ ਸਕਦੀ ਹੈ। ਮਾਹਰਾਂ ਮੁਤਾਬਕ ਰੱਖਿਆ ਮਦਦ ਵਿਚ ਪਾਕਿਸਤਾਨ ਨੂੰ ਹਰ ਸਾਲ ਮਿਲਣ ਵਾਲੀ 70 ਕਰੋੜ ਡਾਲਰ ਦੀ ਰਾਸ਼ੀ ਅਗਲੇ ਸਾਲ ਮਹਿਜ਼ 15 ਕਰੋੜ ਰਹਿ ਸਕਦੀ ਹੈ। ਇਸ ਰਾਸ਼ੀ ਨੂੰ ਵੀ ਹਾਸਲ ਕਰਨ ਦੇ ਲਈ ਪਾਕਿਸਤਾਨ ਨੂੰ ਕਈ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ।