ਅਮਰੀਕਾ 'ਚ ਕੋਰੋਨਾ ਦਾ ਪੱਧਰ ਦੂਜੀ ਵਾਰ ਸਿਖ਼ਰ 'ਤੇ ਪੁੱਜਿਆ
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਗਿਣਤੀ ਜਿਥੇ ਤੇਜ਼ੀ ਨਾਲ ਵਧ ਰਹੀ ਹੈ
ਨਿਊਯਾਰ: ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਗਿਣਤੀ ਜਿਥੇ ਤੇਜ਼ੀ ਨਾਲ ਵਧ ਰਹੀ ਹੈ, ਉਥੇ ਸਿਹਤ ਮਾਹਰ ਦੇ ਕੋਲ ਇਹ ਚੰਗੀ ਖ਼ਬਰ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਇਆ ਦੂਜਾ ਉਛਾਲ ਹੁਣ ਸਥਿਰ ਪੱਧਰ 'ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ।
ਵਿਗਿਆਨੀਆਂ 'ਚ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸੰਤੁਸ਼ਟੀ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿਤੀ ਹੈ ਕਿ ਇਹ ਰੁਝਾਨ ਚਾਰ ਵਡੇ ਸ਼ਹਿਰਾਂ ਏਰਿਜੋਨਾ, ਕੈਲੀਫੋਰਨੀਆ, ਫਲੋਰਿਡਾ ਅਤੇ ਟੈਕਸਾਸ 'ਚ ਹੀ ਮੁੱਖ ਤੌਰ 'ਤੇ ਦਿਖਾਈ ਦੇ ਰਹੇ ਹਨ ਜਦੋਂਕਿ ਲਗਭਗ 30 ਸੂਬਿਆਂ 'ਚ ਮਾਮਲੇ ਵਧ ਰਹੇ ਹਨ।
ਉਥੇ ਹੀ ਪ੍ਰਕੋਪ ਦਾ ਕੇਂਦਰ 'ਸਨ ਬੇਲਟ' ਤੋਂ ਮੱਧ ਪਛਮੀ ਪਾਸੇ ਨੂੰ ਖਿਸਕਦਾ ਨਜ਼ਰ ਆ ਰਿਹਾ ਹੈ। ਕੁਝ ਮਾਹਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕੀ ਮਾਮਲਿਆ 'ਚ ਦਿਖ ਰਿਹਾ ਸੁਧਾਰ ਟਿਕ ਸਕੇਗਾ। ਇਹ ਵੀ ਸਾਫ਼ ਨਹੀਂ ਹੈ ਕਿ ਮੌਤਾਂ ਦੇ ਮਾਮਲੇ ਕਦੋਂ ਘਟਣਗੇ।
ਕੋਵਿਡ 19 ਨਾਲ ਹੋਣ ਵਾਲੀਆਂ ਮੌਤਾਂ ਵਾਇਰਸ ਦੇ ਕਰਵ ਦੇ ਠੀਕ ਨਾਲ ਨਾਲ ਘੱਟਦੀ-ਵੱਧਦੀ ਨਹੀਂ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਵਾਇਰਸ ਨਾਲ ਬਿਮਾਰ ਹੋਣ ਅਤੇ ਮਰਣ ਵਿਚ ਕਈ ਹਫ਼ਤੇ ਲੱਗ ਜਾਂਦੇ ਹਨ।
ਸਰਕਾਰ ਦੇ ਸੀਨੀਅਰ ਰੋਗ ਮਾਹਰ ਡਾ.ਐਂਥਨੀ ਫਾਉਚੀ ਨੇ ਕਿਹਾ, ''ਭਵਿਖ ਕੀ ਹੋਵੇਗਾ? ਮੇਰੇ ਹਿਸਾਬ ਨਾਲ ਇਸ ਅੰਦਾਜਾ ਲਗਾਉਣਾ ਬਹੁਤ ਮੁਸ਼ਕਲ ਹੈ।'' ਵਾਇਰਸ ਕਾਰਨ ਅਮਰੀਕਾ 'ਚ ਹੁਣ ਤਕ 1,50,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਵਿਸ਼ਵ 'ਚ ਸਭ ਤੋਂ ਵਧ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।