ਅਮਰੀਕਾ- ਕੈਨੇਡਾ ਵਿਚਕਾਰ ਨਾਫਟਾ ਸਮਝੌਤੇ ਨੂੰ ਲੈ ਕੇ ਹੋਈ ਸਹਿਮਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਕਨਾਡਾ ਦੇ ਵਿਚ ਉਤਰ ਅਮਰੀਕੀ ਮੁਕਤ ਵਪਾਰ ਸਮਝੋਤਾ ( ਨਾਫਟਾ) 'ਤੇ  ਸਹਿਮਤੀ

Nafta agreement between USA-Canada

ਵਾਸ਼ਿੰਗਟਨ : ਅਮਰੀਕਾ ਅਤੇ ਕੈਨੇਡਾ ਦੇ ਵਿਚ ਉਤਰ ਅਮਰੀਕੀ ਮੁਕਤ ਵਪਾਰ ਸਮਝੋਤਾ ( ਨਾਫਟਾ) 'ਤੇ  ਸਹਿਮਤੀ ਬਣ ਗਈ ਹੈ। 'ਦਿ ਨਿਊਯਾਰਕ ਟਾਈਮਜ਼' ਦੀ ਰਿਪੋਰਟ ਦੇ ਮੁਤਾਬਕ ਇਸ ਸਮਝੋਤੇ ਨੂੰ ਬਣਾਉਣ ਲਈ ਹਫਤੇ ਹੋਈਆਂ ਬੈਠਕਾਂ ਤੋਂ ਬਾਅਦ ਐਤਵਾਰ ਰਾਤ ਇਸ ਤੇ ਸਹਿਮਤੀ ਬਣ ਸਕੀ। ਇਹ ਸਮਝੌਤਾ ਅਮਰੀਕਾ, ਕੈਨੇਡਾ ਅਤੇ ਮੈਕਿਸਕੋ ਤਿੰਨਾਂ ਦੇਸ਼ਾਂ ਲਈ ਮਹੱਤਵਪੂਰਨ ਹੈ। ਹਾਲਾਂਕਿ ਅਜਿਹਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਸੀ ਕਿ ਟਰੰਪ ਅਤੇ ਟਰੂਡੋ ਦੇ ਵਿਚ ਮਤਭੇਦ ਵਧਣ ਨਾਲ ਇਸ ਸਮਝੌਤੇ ਤੇ ਖ਼ਤਰੇ ਦੀ ਤਲਵਾਰ ਲਟਕ ਰਹੀ ਸੀ।

ਟਰੂਡੋ ਨੇ ਸਮਝੋਤੇ ਤੇ ਅਧਿਕਾਰੀਆਂ ਨੂੰ ਸੰਖੇਪ ਵੇਰਵਾ ਦੇਣ ਲਈ ਓਟਾਵਾ ਵਿਚ ਰਾਤ ਨੂੰ 10 ਵਜੇ ਕੈਬਿਨੇਟ ਦੀ ਬੈਠਕ ਕੀਤੀ। ਟਰੰਪ ਦੇ ਜਵਾਈ ਅਤੇ ਉਨਾਂ ਦੇ ਕਰੀਬੀ ਸਲਾਹਕਾਰ ਜੇਯਰਡ ਕੁਸ਼ਨਰ ਅਤੇ ਵਪਾਰਕ ਨੁਮਾਇੰਦੇ ਰਾਬਰਟ ਈ.ਲਾਈਟਾਈਜ਼ਰ ਨੇ ਆਖਰੀ ਵੇਰਵੇ ਤੇ ਚਰਚਾ ਕੀਤੀ। ਮੈਕਿਸਕੋ ਨੇ ਵਿਦੇਸ਼ ਵਪਾਰ ਦੇ ਅਧੀਨ ਸਕੱਤਰ ਜੁਆਨ ਕਾਰਲੋਸ ਬੇਕਰ ਵੱਲੋ ਅੱਧੀ ਰਾਤ ਤੋਂ ਪਹਿਲਾ ਮੈਕਿਸਕੋ ਸੀਨੇਟ ਵਿਚ ਸਮਝੌਤੇ ਦੇ ਸੰਖੇਪ ਨੂੰ ਪੇਸ਼ ਕਰਨ ਦੀ ਆਸ ਸੀ। ਇਹ ਸਮਝੌਤਾ ਇਕ ਤਰਾਂ ਨਾਲ ਟਰੰਪ ਦੀ ਜਿੱਤ ਹੈ, ਜੋ ਕਈ ਸਾਲਾਂ ਤੋਂ ਨਾਫਟਾ ਦਾ ਮਜ਼ਾਕ ਕਰਦੇ ਰਹਿੰਦੇ ਸਨ।