ਹਾਦਸਾਗ੍ਰਸਤ ਕਾਰ ‘ਚੋਂ 6 ਦਿਨਾਂ ਬਾਅਦ ਜ਼ਿੰਦਾ ਨਿਕਲੀ 53 ਸਾਲਾਂ ਔਰਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੜਕਾਂ ਤੇ ਥਾਂ-ਥਾਂ ਤੇ ਤੁਸੀਂ ਬੋਰਡ ਲਿਖੇ ਵੇਖੇ ਹੋਣਗੇ ਕਿ "ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ" ਪਰ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਵੀ ਲੋਕ ਅਪਣੀ ਗੱਡੀ ਦੀ ਰਫ਼ਤਾਰ ...

Car Accident

ਵਾਸ਼ਿੰਗਟਨ (ਭਾਸ਼ਾ): ਸੜਕਾਂ ਤੇ ਥਾਂ-ਥਾਂ ਤੇ ਤੁਸੀਂ ਬੋਰਡ ਲਿਖੇ ਵੇਖੇ ਹੋਣਗੇ ਕਿ "ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ" ਪਰ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਵੀ ਲੋਕ ਅਪਣੀ ਗੱਡੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰ ਕੇ ਅਪਣੀ ਜ਼ਿੰਦਗੀ ਦੇ ਉਸ ਮੌੜ ਤੇ ਪਹੁੰਚ ਜਾਂਦੇ ਨੇ ਜਿੱਥੇ ਉਨ੍ਹਾਂ ਦਾ ਵਪਿਸ ਮੁੜਨਾ ਸੰਭਵ ਹੀ ਨਹੀਂ ਹੁੰਦਾ। ਅਜਿਹੀ ਹੀ ਦੁਰਘਟਨਾ ਅਮਰੀਕਾ ਦੇ ਵਾਸ਼ਿੰਗਟਨ'ਚ ਵਾਪਰੀ। ਜਿੱਥੇ ਇਕ ਕਾਰ ਦਾ ਇਨ੍ਹਾਂ ਭਿਆਨਕ ਐਕਸੀਡੈਂਟ ਹੋਇਆ ਕਿ ਕਾਰ ਰੇਲਿੰਗ ਨਾਲ ਟਕਰਾ ਕੇ ਇਕ ਦਰਖਤ 'ਤੇ ਲਟਕ ਗਈ।

ਦੱਸ ਦਈਏ ਕਿ ਉਸ ਸਮੇਂ ਕਿਸੇ ਨੇ ਵੀ ਇਸ ਐਕਸੀਡੈਂਟ ਨੂੰ ਨਹੀਂ ਵੇਖਿਆ ਸੀ ਪਰ ਜਦੋਂ 6 ਦਿਨ ਬਾਅਦ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਵੇਖਿਆ ਗਿਆ ਤਾਂ ਲੋਕਾਂ ਦੇ ਹੋਸ਼ ਉੱਡ ਗਏ । ਜਾਣਕਾਰੀ ਮੁਤਾਬਕ 12 ਅਕਤੂਬਰ ਨੂੰ ਨੈਸ਼ਨਲ ਹਾਈਵੇ 60 ਦੇ ਨੇੜੇ ਵਿਕਿਨਬਰਗ ਵਿਚ ਇਕ ਕਾਰ ਐਕਸਿਡੈਟ ਹੋ ਗਿਆ ਅਤੇ ਇਸ ਕਾਰ ਨੂੰ 53 ਸਾਲ ਦੀ ਇਕ ਔਰਤ ਚਲਾ ਰਹੀ ਸੀ। ਹਾਈਵੇ 'ਤੇ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ ਅਤੇ ਰੇਲਿੰਗ ਨਾਲ ਟਕਰਾ ਕੇ ਦੂਰ ਇਕ ਦਰਖ਼ਤ'ਤੇ ਲਟਕ ਗਈ ਅਤੇ ਉਸ ਸਮੇਂ ਹਾਈਵੇ 'ਤੇ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕਿਸੇ ਨੇ ਵੀ ਇਹ ਐਕਸੀਡੈਂਟ ਨਹੀਂ ਵੇਖਿਆ।

ਐਕਸੀਡੈਂਟ ਦੇ 6 ਦਿਨ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਕਾਰ ਵਿਚ ਉਨ੍ਹਾਂ ਨੂੰ ਜ਼ਖ਼ਮੀ ਔਰਤ ਮਿਲੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਔਰਤ ਜ਼ਿੰਦਾ ਸੀ। ਜਿਸ ਤੋਂ ਬਾਅਦ ਔਰਤ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਇਸ ਬਾਰੇ ਔਰਤ ਨੇ ਦੱਸਿਆ ਕਿ ਉਸ ਨੇ ਕਈ ਵਾਰ ਕਾਰ ‘ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਬੁਰੀ ਤਰ੍ਹਾਂ ਸੱਟਾਂ ਲੱਗਣ ਕਾਰਨ ਕਾਰ ਵਿਚੋਂ ਨਿਕਲ ਨਹੀਂ ਪਾਈ।