ਪਾਕਿ ਅਦਾਲਤ ਨੇ 13 ਸਾਲਾ ਇਸਾਈ ਲੜਕੀ ਨੂੰ 44 ਸਾਲ ਦੇ ਅਗ਼ਵਾਕਾਰ ਦੀ ਬੇਗ਼ਮ ਕਰਾਰ ਦਿਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ੈਸਲਾ ਸੁਣਦਿਆਂ ਹੀ ਨਾਬਾਲਗ਼ ਲੜਕੀ ਦੀ ਮਾਂ ਹੋਈ ਬੇਹੋਸ਼

Girl

ਨਵੀਂ ਦਿੱਲੀ : ਪਾਕਿਸਤਾਨ ਦੀ ਕਰਾਚੀ ਹਾਈ ਕੋਰਟ ਨੇ ਇਨਸਾਨੀਅਤ ਅਤੇ ਇਨਸਾਫ ਨੂੰ ਸ਼ਰਮਸਾਰ ਕਰਨ ਵਾਲਾ ਇਕ  ਫ਼ੈਸਲਾ ਉਦੋਂ ਦਿਤਾ ਜਦੋਂ ਕਿ ਖ਼ੁਦ ਸਿੰਧ ਅਤੇ ਪਾਕਿਸਤਾਨ ਦੇ ਕਾਨੂਨੰ ਤਹਿਤ 14 ਸਾਲ ਦੀ ਉਮਰ ਵਿਚ ਲੜਕੀ ਦਾ ਵਿਆਹ ਨਹੀਂ ਹੋ ਸਕਦਾ।

ਇਸ ਦੀ ਇਕ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਕਰਾਚੀ ਹਾਈ ਕੋਰਟ ਨੇ ਹਾਲ ਹੀ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਇਕ 13 ਸਾਲਾ ਈਸਾਈ ਲੜਕੀ ਨੂੰ ਉਸ ਦੇ ਅਗ਼ਵਾ ਕਰਨ ਵਾਲੇ ਦੇ ਹੀ ਹਵਾਲੇ ਕਰ ਦਿਤਾ।  ਇਹ ਕਹਿੰਦੇ ਹੋਏ ਕਿ ਲੜਕੀ ਨੇ ਅਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ ਅਤੇ ਵਿਆਹ ਨੂੰ ਜਾਇਜ਼ ਮੰਨਦੀ ਹੈ।

ਇਸ ਲਈ ਹੁਣ ਉਸ ਦੀ ਬੇਗ਼ਮ ਮੰਨੀ ਜਾਂਦੀ ਹੈ। 44 ਸਾਲਾ ਅਗ਼ਵਾਕਾਰ ਅਜ਼ਹਰ ਅਲੀ ਉਸ ਸਮੇਂ ਅਦਾਲਤ ਵਿਚ ਮੌਜੂਦ ਸੀ ਜਦੋਂ ਕਰਾਚੀ ਹਾਈ ਕੋਰਟ ਨੇ ਇਹ ਫ਼ੈਸਲਾ ਦਿਤਾ ਸੀ, ਪਰ ਬੱਚੇ ਦੇ ਮਾਪੇ ਅਦਾਲਤ ਦੇ ਵਿਹੜੇ ਤੋਂ ਬਾਹਰ ਰੌਲਾ ਪਾ ਰਹੇ ਸਨ। ਉਨ੍ਹਾਂ ਨੂੰ ਅਦਾਲਤ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ ਜਦੋਂ ਕਿ ਨਾਬਾਲਗ਼ ਲੜਕੀ ਦੀ ਮਾਂ ਰੀਟਾ ਮਸੀਹ ਬੇਹੋਸ਼ੀ ਦੌਰਾਨ ਰੋ ਰਹੀ ਸੀ, ਤਾਂ ਉਸ ਨੂੰ ਦੋ ਮਿੰਟ ਲਈ ਆਪਣੀ ਧੀ ਨਾਲ ਮਿਲਣ ਦੀ ਆਗਿਆ ਦਿਤੀ। ਇਸ ਦੌਰਾਨ ਡਰੀ ਹੋਈ ਧੀ ਨੇ ਕਿਹਾ ਕਿ ਮੈਂ ਇਸਲਾਮ ਕਬੂਲ ਕਰ ਲਿਆ ਹੈ। ਲੜਕੀ ਨੂੰ ਤੁਰਤ ਅਗ਼ਵਾਕਾਰ ਅਜ਼ਹਰ ਅਲੀ ਦੇ ਹਵਾਲੇ ਕਰ ਦਿਤਾ ਗਿਆ।