ਇਮਰਾਨ ਦੀ 'ਗੁਗਲੀ' ਵਿਚ ਫੱਸ ਗਿਆ ਭਾਰਤ : ਕੁਰੈਸ਼ੀ
ਪਾਕਿਸਤਾਨ ਵਿਚ ਇਮਰਾਨ ਖ਼ਾਨ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਲਾਂਘੇ ਨੂੰ ਇਮਰਾਨ ਸਰਕਾਰ...........
Shah Mehmood Qureshi
ਇਸਲਾਮਾਬਾਦ : ਪਾਕਿਸਤਾਨ ਵਿਚ ਇਮਰਾਨ ਖ਼ਾਨ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਲਾਂਘੇ ਨੂੰ ਇਮਰਾਨ ਸਰਕਾਰ ਦੀ ਵੱਡੀ ਕਾਮਯਾਬੀ ਦਸਿਆ ਹਾਲਾਂਕਿ ਉਨ੍ਹਾਂ ਅਪਣੇ ਭਾਸ਼ਨ ਵਿਚ ਕ੍ਰਿਕਟ ਦੇ ਸ਼ਬਤ ਗੁਗਲੀ ਵੀ ਵਰਤੋਂ ਕੀਤੀ ਅਤੇ ਕਿਹਾ ਕਿ ਇਸ ਦੇ ਜਾਲ ਵਿਚ ਭਾਰਤ ਫਸ ਗਿਆ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਨੀਂਹ ਪੱਥਰ ਸਮਾਗਮ ਵਿਚ ਭਾਰਤ ਸਰਕਾਰ ਨੂੰ ਸੱਦਾ ਦੇਣਾ ਇਮਰਾਨ ਖ਼ਾਨ ਦੀ ਗੁਗਲੀ ਸੀ
ਜਿਸ ਵਿਚ ਮੋਦੀ ਸਰਕਾਰ ਬੋਲਡ ਹੋ ਗਈ। ਕੁਰੈਸ਼ੀ ਦਾ ਇਹ ਬਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਮਗਰੋਂ ਆਇਆ ਕਿ ਦੁਵੱਲੀ ਗੱਲਬਾਤ ਲਈ ਇਸਲਾਮਾਬਾਦ ਪਹਿਲਾਂ ਸਰਹੱਦ ਪਾਰਲਾ ਅਤਿਵਾਦ ਰੋਕੇ। ਉਨ੍ਹਾਂ ਕਿਹਾ ਕਿ ਇਮਰਾਨ ਨੇ ਗੁਗਲੀ ਸੁੱਟੀ ਅਤੇ ਭਾਰਤ ਨੇ ਅਪਣੇ ਦੋ ਮੰਤਰੀ ਪਾਕਿਸਤਾਨ ਭੇਜ ਦਿਤੇ। (ਏਜੰਸੀ)