ਮੋਇਨ ਕੁਰੈਸ਼ੀ : ਇਕ ਕੇਸ ਦੇ ਵਿਵਾਦ 'ਚ ਘਿਰੇ ਤਿੰਨ ਸੀਬੀਆਈ ਡਾਇਰੈਕਟਰ
ਇਸ ਵਿਵਾਦ ਵਿਚ ਇਕ ਵਾਰ ਫਿਰ ਤੋਂ ਮੋਇਨ ਕੁਰੈਸ਼ੀ ਦਾ ਨਾਮ ਸਾਹਮਣੇ ਆਇਆ ਹੈ ਜੋ ਦੋ ਹੋਰ ਸੀਬੀਆਈ ਚੀਫ ਏਪੀ ਸਿੰਘ ਅਤੇ ਰਣਜੀਤ ਸਿਨਹਾ ਦੀ ਬਰਬਾਦੀ ਲਈ ਵੀ ਜਿੰਮੇਵਾਰ ਹੈ।
ਨਵੀਂ ਦਿੱਲੀ, ( ਭਾਸ਼ਾ) : ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਕਾਰ ਇਕ ਸਾਲ ਤੱਕ ਚਲੇ ਵਿਵਾਦ ਤੋਂ ਬਾਅਦ ਦੋਹਾਂ ਨੂੰ ਛੁੱਟੀ ਤੇ ਭੇਜ ਦਿਤਾ ਗਿਆ ਹੈ। ਇਸ ਵਿਵਾਦ ਵਿਚ ਇਕ ਵਾਰ ਫਿਰ ਤੋਂ ਮੋਇਨ ਕੁਰੈਸ਼ੀ ਦਾ ਨਾਮ ਸਾਹਮਣੇ ਆਇਆ ਹੈ ਜੋ ਦੋ ਹੋਰ ਸੀਬੀਆਈ ਚੀਫ ਏਪੀ ਸਿੰਘ ਅਤੇ ਰਣਜੀਤ ਸਿਨਹਾ ਦੀ ਬਰਬਾਦੀ ਲਈ ਵੀ ਜਿੰਮੇਵਾਰ ਹੈ। ਤਿੰਨ ਚੀਫਜ਼ ਦੀ ਬਰਬਾਦੀ ਦਾ ਕਾਰਨ ਮੋਇਨ ਕੁਰੈਸ਼ੀ ਦਾ ਸਬੰਧ ਉਤਰ ਪ੍ਰਦੇਸ਼ ਦੇ ਕਾਨਪੁਰ ਨਾਲ ਹੈ।
1993 ਵਿਚ ਰਾਮਪੁਰ ਵਿਚ ਛੋਟਾ ਜਿਹਾ ਬੁਚੱੜਖਾਨਾ ਖੋਲਣ ਤੋਂ ਬਾਅਦ ਉਹ ਛੇਤੀ ਹੀ ਦੇਸ਼ ਦਾ ਸੱਭ ਤੋਂ ਵੱੱਡਾ ਮਾਂਸ ਕਾਰੋਬਾਰੀ ਬਣ ਗਿਆ। ਪਿਛਲੇ 25 ਸਾਲਾਂ ਵਿਚ ਉਸਨੇ ਉਸਾਰੀ ਅਤੇ ਫੈਸ਼ਨ ਸਮੇਤ ਕਈ ਖੇਤਰਾਂ ਵਿਚ 25 ਤੋਂ ਵੱਧ ਕੰਪਨੀਆਂ ਖੜੀ ਕਰ ਲਈਆਂ। ਉਸਦੀ ਪੜ੍ਹਾਈ ਦੂਨ ਸਕੂਲ ਅਤੇ ਸੇਂਟ ਸਟੀਫੇਂਸ ਤੋਂ ਹੈ। ਉਸਦੇ ਵਿਰੁਧ ਚੋਰੀ, ਮਨੀ ਲਾਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਸਬੰਧੀ ਜਾਂਚ ਵੀ ਹੋਈ। ਉਸਨੇ ਹਵਾਲਾ ਰਾਹੀ ਵੀ ਵੱਡਾ ਲੈਣ ਦੇਣ ਕੀਤਾ।
ਉਸ ਤੇ ਸੀਬੀਆਈ ਅਫਸਰਾਂ, ਰਾਜਨੇਤਾਵਾਂ ਸਮਤੇ ਹੋਰ ਕਈ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲੱਗੇ। 2014 ਵਿਚ ਪਤਾ ਲੱਗਾ ਕਿ ਮੋਈਨ ਕੁਰੈਸ਼ੀ 15 ਮਹੀਨੇ ਵਿਚ ਘੱਟ ਤੋਂ ਘੱਟ 70 ਵਾਰ ਤੱਤਕਾਲੀਨ ਸੀਬੀਆਈ ਚੀਫ ਰਣਜੀਤ ਸਿਨਹਾ ਦੇ ਘਰ ਗਿਆ। ਆਲੋਕ ਵਰਮਾ ਅਤੇ ਅਸਥਾਨਾ ਦੇ ਆਪਸੀ ਮੋਜੂਦਾ ਵਿਵਾਦ ਵਿਚ ਹੈਦਰਾਬਾਦ ਦੇ ਉਦਯੋਗਪਤੀ ਸਤੀਸ਼ ਬਾਬੂ ਸਨਾ ਦਾ ਨਾਮ ਵੀ ਸਾਹਮਣੇ ਆਇਆ ਹੈ। ਸਨਾ ਨੇ ਪਿਛਲੇ ਸਾਲ ਈਡੀ ਨੂੰ ਕਥਿਤ ਤੌਰ ਤੇ ਦੱਸਿਆ ਸੀ ਕਿ ਉਸਨੇ ਸਿਨਹਾ ਰਾਹੀ ਸੀਬੀਆਈ ਮਾਮਲੇ ਵਿਚ ਫਸੇ ਅਪਣੇ ਦੋਸਤ ਨੂੰ ਜਮਾਨਤ ਦਿਲਾਉਣ ਲਈ 1 ਕੋਰੜ ਰੁਪਏ ਕੁਰੈਸ਼ੀ ਨੂੰ ਦਿਤੇ ਸਨ।
ਦੋਸ਼ੀ ਨਾਲ ਬੈਠਕ ਕਰਨ ਤੇ ਸੁਪਰੀਮ ਕੋਰਟ ਵੱਲੋਂ ਸਿਨਹਾ ਨੂੰ ਤਾੜਿਆ ਗਿਆ। ਸਿਨਹਾ 2012 ਤੋਂ 2014 ਤੱਕ ਏਜੰਸੀ ਦੇ ਚੀਫ ਰਹੇ ਅਤੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ। 2014 ਵਿਚ ਪਤਾ ਲਗਾ ਕਿ ਕੁਰੈਸ਼ੀ ਅਤੇ ਇਕ ਹੋਰ ਸੀਬੀਆਈ ਡਾਇਰੈਕਟਰ ਏਪੀ ਸਿੰਘ ਵੱਲੋਂ ਇਕ ਦੂਜੇ ਨੂੰ ਸੁਨੇਹੇ ਭੇਜੇ ਗਏ। ਸਿੰਘ 2010 ਤੋਂ 2012 ਤੱਕ ਏਜੰਸੀ ਦੇ ਹੈਡ ਰਹੇ। ਇਨਕਮ ਟੈਕਸ ਵਿਭਾਗ ਅਤੇ ਈਡੀ ਨੇ ਮਾਮਲੇ ਦੀ ਜਾਂਚ ਕੀਤੀ ਤੇ ਪਿਛਲੇ ਸਾਲ ਫਰਵਰੀ ਵਿਚ ਸੀਬੀਆਈ ਨੇ ਵੀ ਸਿੰਘ ਦੇ ਵਿਰੁਧ ਕੇਸ ਦਰਜ਼ ਕੀਤਾ
ਤਾਂ ਜੋ ਕੁਰੈਸ਼ੀ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਹੋ ਸਕੇ। ਦੋਸ਼ਾਂ ਦੇ ਚਲਦੇ ਸਿੰਘ ਨੂੰ ਸੰਘ ਲੋਕਾ ਸੇਵਾ ਆਯੋਗ ਵਿਚ ਮੈਂਬਰ ਦੀ ਅਪਣੀ ਸੀਟ ਛੱਡਣੀ ਪਈ। ਸਿੰਘ ਵੀ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ। ਕੁਰੈਸ਼ੀ ਦੀ ਜਾਂਚ ਦੀ ਕੜੀ ਵਿਚ ਹੁਣ ਆਲੋਕ ਵਰਮਾ ਤੇ ਸਵਾਲ ਖੜੇ ਕੀਤੇ ਗਏ। ਬੁਧਵਾਰ ਨੂੰ ਸਰਕਾਰ ਨੇ ਉਨ੍ਹਾਂ ਤੋਂ ਵੀ ਅਧਿਕਾਰ ਵਾਪਿਸ ਲੈ ਲਏ। ਅਸਥਾਨਾ ਨੇ ਦੋਸ਼ ਲਗਾਇਆ ਹੈ ਕਿ
ਕੁਰੈਸ਼ੀ ਕੇਸ ਵਿਚ ਰਾਹਤ ਪਹੁੰਚਾਉਣ ਲਈ ਵਰਮਾ ਨੇ ਸਨਾ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ। ਦੂਜੇ ਪਾਸੇ ਵਰਮਾ ਨੇ ਅਸਥਾਨਾ ਵਿਰੁਧ ਪਿਛਲੇ ਹਫਤੇ ਐਫਆਈਆਰ ਦਾਖਲ ਕੀਤੀ ਜਿਸ ਵਿਚ ਦੋਸ਼ ਲਗਾਇਆ ਕਿ ਅਸਥਾਨਾ ਨੇ ਸਨਾ ਤੋਂ 3 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ।