ਕਿਮ ਜੋਂਗ ਉਨ ਦੀ ਧਮਕੀ ਤੋਂ ਬਾਅਦ ਰਾਸ਼ਟਰਪਤੀ ਟਰੰਪ ਦਾ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਮ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ।

Donald Trump

ਵਾਸ਼ਿੰਗਟਨ : ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਧਮਕੀ  ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕਿਮ ਨਾਲ ਮਿਲਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਕਿਮ ਨੇ ਅਪਣੇ ਨਵੇਂ ਸਾਲ ਦੇ ਸੰਬੋਧਨ ਵਿਚ ਕਿਹਾ ਸੀ ਕਿ ਉਹ ਅਮਰੀਕਾ ਨਾਲ ਵਧੀਆ ਸਬੰਧ ਚਾਹੁੰਦੇ ਹਨ ਪਰ ਉਤਰ ਕੋਰੀਆ 'ਤੇ ਲਗੀਆਂ ਪਾਬੰਦੀਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਅਪਣਾ ਰਵਈਆ ਬਦਲ ਲੈਣਗੇ। ਉਹਨਾਂ ਨੂੰ ਕੋਈ ਦੂਜਾ ਰਾਹ ਲਭਣਾ ਪਵੇਗਾ।

ਇਸ ਦੇ ਜਵਾਬ ਵਿਚ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਮ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ। ਇਸ ਟਵੀਟ ਵਿਚ ਕਿਮ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਮੈਂ ਚੇਅਰਮੈਨ ਕਿਮ ਨਾਲ ਮੁਲਾਕਾਤ ਦੀ ਉਡੀਕ ਕਰ ਰਿਹਾ ਹਾਂ ਜੋ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਤਰ ਕੋਰੀਆ ਦੇ ਕੋਲ ਵੱਡੀ ਆਰਥਿਕ ਸਮਰਥਾ ਹੈ। ਕਿਮ ਜੋਂਗ ਉਨ ਦਾ ਕਹਿਣਾ ਹੈ ਕਿ ਉਤਰ ਕੋਰੀਆ ਪਰਮਾਣੂ ਹਥਿਆਰਾਂ ਨੂੰ ਨਾ ਤਾਂ ਬਣਾਵੇਗਾ ਅਤੇ ਨਾ ਹੀ ਇਸ ਦਾ ਪ੍ਰਯੋਗ ਕਰੇਗਾ। ਇਸ ਦੇ ਨਾਲ ਹੀ ਉਹ ਦੂਜੇ ਦੇਸ਼ਾਂ ਨੂੰ ਵੀ ਅਜਿਹਾ ਨਹੀਂ ਕਰਨ ਦੇਵੇਗਾ।

 


 

ਉਹ ਕਦੇ ਵੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਦੇ ਲਈ ਤਿਆਰ ਹਨ। ਪਿਛਲੀਆਂ ਗਰਮੀਆਂ ਵਿਚ ਟਰੰਪ ਦੀ ਕਿਮ ਨਾਲ ਬੈਠਕ ਨੂੰ ਇਤਿਹਾਸਕ ਮੰਨਿਆ ਜਾਂਦਾ ਹੈ। ਪਿਛਲੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਵਿਚ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਅਜਿਹਾ ਨਹੀਂ ਕੀਤਾ ਸੀ। ਕਿਮ ਨੇ ਕਿਹਾ ਸੀ ਕਿ ਅਮਰੀਕਾ ਨੇ ਜੇਕਰ ਦੁਨੀਆਂ ਦੇ ਸਾਹਮਣੇ ਕੀਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਸਾਡੇ ਦੇਸ਼ ਵਿਰੁਧ ਪਾਬੰਦੀ ਅਤੇ ਦਬਾਅ ਨੂੰ ਵਧਾਉਂਦਾ ਰਿਹਾ ਤਾਂ ਸਾਡੇ ਕੋਲ ਅਪਣੀ ਸੱਤਾ ਅਤੇ ਹਿੱਤਾਂ ਦੀ ਰੱਖਿਆ ਕਰਨ ਲਈ ਨਵਾਂ ਰਾਹ ਲੱਭਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਰਹਿ ਜਾਵੇਗਾ।