ਅਮਰੀਕਾ ‘ਚ ਰੇਲ ਪਟੜੀਆਂ ‘ਤੇ ਲਗਾਈ ਜਾ ਰਹੀ ਅੱਗ, ਜਾਣ ਕੇ ਰਹਿ ਜਾਵੋਗੇ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨਿਆਭਰ ਵਿਚ ਠੰਡ ਦਾ ਕਹਿਰ ਜਾਰੀ....

Chicago railway tracks fire

ਸ਼ਿਕਾਗੋ : ਦੁਨਿਆਭਰ ਵਿਚ ਠੰਡ ਦਾ ਕਹਿਰ ਜਾਰੀ ਹੈ। ਅਮਰੀਕਾ ਦੇ ਜਿਆਦਾਤਰ ਹਿੱਸਿਆਂ ਵਿਚ ਮਾਇਨਸ ਵਿਚ ਤਾਪਮਾਨ ਦੇਖਿਆ ਜਾ ਰਿਹਾ ਹੈ। ਠੰਡ ਤੋਂ ਰਾਹਤ ਪਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਟਵੀਟ ਵੀ ਸੋਸ਼ਲ ਮੀਡੀਆ ਉਤੇ ਸਾਹਮਣੇ ਆਇਆ ਸੀ ਜਿਸ ਵਿਚ ਉਹ ਠੰਡ ਤੋਂ ਪ੍ਰੇਸ਼ਾਨ ਨਜ਼ਰ  ਆ ਰਹੇ ਸਨ ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ਦੇ ਕਈ ਹਿੱਸਿਆ ਵਿਚ ਮਾਇਨਸ 60 ਡਿਗਰੀ ਤਾਪਮਾਨ ਹੈ। ਠੰਡ ਨਾਲ ਇੰਨਾ ਭੈੜਾ ਹਾਲ ਹੈ ਕਿ ਇਕ ਮਿੰਟ ਤੱਕ ਘਰ ਤੋਂ ਬਾਹਰ ਰਹਿਣਾ ਮੁਸ਼ਕਲ ਹੋ ਰਿਹਾ ਹੈ।

ਹੁਣ ਖਬਰ ਆ ਰਹੀ ਹੈ ਕਿ ਸ਼ਿਕਾਗੋ ਵਿਚ ਰੇਲਵੇ ਪਟੜੀਆਂ ਉਤੇ ਅੱਗ ਲਗਾਈ ਜਾ ਰਹੀ ਹੈ। ਇਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਕੁੱਝ ਚੰਗੀਆਂ ਪਟੜੀਆਂ ਉਤੇ ਅੱਗ ਲਗਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮਾਇਨਸ ਵਿਚ ਤਾਪਮਾਨ ਚਲੇ ਜਾਣ ਦੇ ਕਾਰਨ ਟ੍ਰੇਨ ਦਾ ਸੰਚਾਲਨ ਰੁਕਿਆ ਹੋਇਆ ਹੈ। ਇਸ ਨੂੰ ਇਕੋ ਜਿਹੇ ਕਰਨ ਅਤੇ ਟ੍ਰੇਨ ਸੰਚਾਲਨ ਕਰਨ ਲਈ ਪਟੜੀਆਂ ਉਤੇ ਅੱਗ ਲਗਾਈ ਜਾ ਰਹੀ ਹੈ। ਸੂਤਰਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਉਪਾਅ ਕਰਕੇ ਆਵਾਜਾਈ ਨੂੰ ਇਕੋ ਜਿਹੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਹੁਤ ਜ਼ਿਆਦਾ ਠੰਡ ਹੋਣ ਦੇ ਕਾਰਨ ਪਟੜੀਆਂ ਇਸ ਤਰ੍ਹਾਂ ਜਮ ਚੁੱਕੀਆਂ ਹਨ ਕਿ ਇਸ ਦੇ ਟੁੱਟਣ ਦੇ ਖ਼ਤਰਾ ਮੰਡਰਾਉਣ ਲੱਗੇ ਹਨ। ਇਸ ਉਪਾਅ ਨੂੰ ਕਰਨ ਲਈ ਕਿਰੋਸਿਨ ਵਿਚ ਭਿੱਜੀ ਹੋਈ ਇਕ ਰੱਸੀ ਨੂੰ ਰੇਲਵੇ ਟ੍ਰੈਕ ਦੇ ਨਾਲ - ਨਾਲ ਵਿਛਾ ਦਿਤੀ ਜਾਂਦੀ ਹੈ ਇਸ ਤੋਂ ਬਾਅਦ ਇਸ ਵਿਚ ਅੱਗ ਲਗਾ ਦਿਤੀ ਜਾਂਦੀ ਹੈ। ਇਕ ਵਾਰ ਪਟੜੀਆਂ ਉਤੇ ਵਿਛੀਆਂ ਰੱਸੀਆਂ ਵਿਚ ਅੱਗ ਲਗਾ ਦਿਤੀ ਜਾਂਦੀ ਹੈ ਤਾਂ ਗਰਮ ਹੋ ਕੇ ਪਟੜੀਆਂ ਆਪਸ ਵਿਚ ਜੁੜ ਜਾਂਦੀਆਂ ਹਨ ਅਤੇ ਇਕੋ ਜਿਹੀਆਂ ਹੋ ਜਾਂਦੀਆਂ ਹਨ। ਇਸ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ।