ਐਮਾਜ਼ੋਨ ਦੇ ਜੰਗਲ ’ਚ ਲਾਪਤਾ ਹੋਏ ਵਿਅਕਤੀ ਨੇ ਕੀੜੇ ਖਾ ਕੇ ਅਤੇ ਪਿਸ਼ਾਬ ਪੀ ਕੇ ਕੱਟੇ ਦਿਨ

ਏਜੰਸੀ

ਖ਼ਬਰਾਂ, ਕੌਮਾਂਤਰੀ

31 ਦਿਨ ਜੰਗਲ ਵਿਚ ਕੱਟਣ ਤੋਂ ਬਾਅਦ ਸੁਣਾਈ ਹੱਡਬੀਤੀ

Amazon jungle: Man survives 31 days by eating worms

 

ਐਮਾਜ਼ੋਨ ਦੇ ਜੰਗਲ ਵਿਚ ਲਾਪਤਾ ਇਕ ਬੋਲੀਵੀਆਈ ਵਿਅਕਤੀ ਨੂੰ 31 ਦਿਨਾਂ ਬਾਅਦ ਬਚਾਇਆ ਗਿਆ ਹੈ। 30 ਸਾਲਾ ਜੋਨਾਟਨ ਐਕੋਸਟਾ ਨੇ ਦਾਅਵਾ ਕੀਤਾ ਕਿ ਉਸ ਨੇ ਜਿਉਂਦੇ ਰਹਿਣ ਲਈ ਜੰਗਲ ਵਿਚ ਕੀੜੇ ਖਾ ਕੇ ਅਤੇ ਪਿਸ਼ਾਬ ਪੀ ਕੇ ਆਪਣਾ ਗੁਜ਼ਾਰਾ ਕੀਤਾ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ।

ਰਾਇਟਰਜ਼ ਮੁਤਾਬਕ ਅਕੋਸਟਾ 25 ਜਨਵਰੀ ਨੂੰ ਲਾਪਤਾ ਹੋ ਗਿਆ ਸੀ ਜਦੋਂ ਉਹ ਐਮਾਜ਼ੋਨ ਦੇ ਜੰਗਲ ਵਿਚ ਚਾਰ ਦੋਸਤਾਂ ਨਾਲ ਸ਼ਿਕਾਰ ਕਰਨ ਗਿਆ ਸੀ। ਇਸ ਦੌਰਾਨ ਉਹ ਆਪਣੇ ਦੋਸਤਾਂ ਤੋਂ ਵੱਖ ਹੋ ਗਿਆ। ਰਿਪੋਰਟ ਮੁਤਾਬਕ ਜੇਕਰ ਪੁਸ਼ਟੀ ਹੋ ​​ਜਾਂਦੀ ਹੈ ਤਾਂ ਅਕੋਸਟਾ ਐਮਾਜ਼ੋਨ ਰੇਨਫੋਰੈਸਟ ਵਿਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲਾ ਵਿਅਕਤੀ ਬਣ ਸਕਦਾ ਹੈ।

ਅਕੋਸਟਾ ਨੇ ਦੱਸਿਆ ਕਿ ਉਸ ਨੂੰ ਜਿਉਂਦੇ ਰਹਿਣ ਲਈ ਕਈ ਪੜਾਅ ਪਾਰ ਕੀਤੇ। ਉਹਨਾਂ ਕਿਹਾ, “ਮੈਂ ਰੱਬ ਦਾ ਬਹੁਤ ਧੰਨਵਾਦ ਕਰਦਾ ਹਾਂ... ਮੈਂ ਰੱਬ ਤੋਂ ਮੀਂਹ ਮੰਗਿਆ। ਜੇ ਮੀਂਹ ਨਾ ਪਿਆ ਹੁੰਦਾ, ਤਾਂ ਮੈਂ ਨਹੀਂ ਬਚਦਾ। ਮੈਂ ਪਿਸ਼ਾਬ ਪੀ ਕੇ ਬਚਿਆ”।

ਅਕੋਸਟਾ ਆਪਣੀਆਂ ਜੁੱਤੀਆਂ ਵਿਚ ਪਾਣੀ ਸਟੋਰ ਕਰਕੇ ਰੱਖਦਾ ਸੀ।
ਅਕੋਸਟਾ ਨੇ ਕਿਹਾ ਕਿ ਉਹ ਭਟਕ ਕੇ 40 ਕਿਲੋਮੀਟਰ ਅੰਦਲ ਚਲਾ ਗਿਆ ਸੀ। ਕੁਝ ਦੇਰ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਸਰਕਲ ਵਿਚ ਘੁੰਮ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਰਾਤ ਨੂੰ ਕਈ ਕੀੜੇ ਉਸ ਨੂੰ ਕੱਟਦੇ ਹਨ। ਜ਼ਿੰਦਾ ਬਚਣ ਤੋਂ ਬਾਅਦ ਅਕੋਸਟਾ ਨੇ ਕਿਹਾ ਕਿ ਉਹ ਹੁਣ ਸ਼ਿਕਾਰ ਛੱਡ ਦੇਵੇਗਾ ਅਤੇ ਆਪਣੀ ਜ਼ਿੰਦਗੀ ਰੱਬ ਨੂੰ ਸਮਰਪਿਤ ਕਰੇਗਾ।