ਬ੍ਰਿਟੇਨ ਦੀ ਨਿਲਾਮੀ ਵਿਚ ਖਿੱਚ ਦਾ ਕੇਂਦਰ ਬਣਿਆ ਪਗੜੀ ਦਾ ਸਰਪੇਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਾਣੋ, ਕੀ ਹੈ ਪੂਰਾ ਮਾਮਲਾ

Sikh turban ornament among highlights of UK auction

19ਵੀਂ ਸ਼ਤਾਬਦੀ ਵਿਚ ਸਿੱਖ ਖਾਲਸਾ ਕਮਾਂਡਰ ਹਰੀ ਸਿੰਘ ਨਲੂਆਂ ਨਾਲ ਸਬੰਧਿਤ ਪੱਗ ਦਾ ਗਹਿਣਾ ਸਰਪੇਚ ਜੋ ਕਿ ਲੰਡਨ ਵਿਚ ਸੋਥਬੀ ਦੇ ਨਿਲਾਮੀ ਘਰ ਦੁਆਰਾ ਇਕ ਨਿਲਾਮੀ ਪ੍ਰੋਗਰਾਮ ਵਿਚ ਪ੍ਰਮੁੱਖ  ਗਹਿਣਾ ਬਣਾਇਆ ਗਿਆ। ਇਸ ਦੀ ਬੋਲੀ ਲਾਉਣ ਦਾ ਮੁਕਾਬਲਾ ਬਹੁਤ ਖਿਚਵਾਂ ਰਿਹਾ। ਸਰਪੇਚ ਦੀ ਕੀਮਤ ਦੀ ਬੋਲੀ ਦੁਗਣੀ ਕਰਕੇ ਲਗਾਈ ਸੀ। ਇਸ ਦੀ ਕੀਮਤ 180000 ਪੌਂਡ ਹੈ ਪਰ ਇਸ ਦੀ ਬੋਲੀ ਦੀ ਕੀਮਤ 350000 ਤਕ ਪਹੁੰਚ ਗਈ ਸੀ।

ਇਸ ਤੋਂ ਇਲਾਵਾ ਹੋਰ ਵੀ ਕਈ ਚੀਜਾਂ ਦੀ ਬੋਲੀ ਲਗਾਈ ਸੀ। ਸੋਥਬੀ ਦੁਆਰਾ ਵਿਕਰੀ ਵਿਚ ਭਾਰਤੀ ਚੀਜਾਂ ਸ਼ਾਮਲ ਸਨ। ਸੋਥਬੀ ਦੇ ਮਿਡਲ ਇਸਟ ਅਤੇ ਇੰਡੀਆ ਦੇ ਚੇਅਰਮੈਨ ਐਡਵਰਡ ਗਿਬਸ ਨੇ ਕਿਹਾ ਕਿ ਪਿਛਲੇ ਹਫਤੇ ਤੋਂ ਸਾਡੇ ਪ੍ਰਦਰਸ਼ਨਾਂ ਵਿਚ ਬਹੁਤ ਵਾਧਾ ਹੋਇਆ ਹੈ। ਇਹਨਾਂ ਚੀਜਾਂ ਦਾ ਪ੍ਰਦਰਸ਼ਨਾਂ ਦੀ ਕੀਮਤ ਬੋਲੀਆਂ ਵਿਚ ਪੇਸ਼ ਕੀਤੀ ਗਈ ਹੈ। ਇਸ ਵਿਚ 50 ਤੋਂ ਵੱਧ ਦੇਸ਼ਾਂ ਨੇ ਹਿੱਸੇਦਾਰੀ ਪਾਈ।

ਹਰੀ ਸਿੰਘ ਨਲੂਆ ਦੀ ਦਸਤਾਰ ਦਾ ਸਰਪੇਚ ਸਾਡੇ ਕੋਲ ਹੋਣਾ ਚਾਹੀਦਾ ਸੀ ਪਰ ਮੰਦੇ ਭਾਗਾਂ ਨਾਲ ਇਹ ਸਾਡੇ ਕੋਲ ਨਹੀਂ ਹੈ। ਇਸ ਵਕਤ ਇਹ ਲੰਡਨ ਵਿਚ ਹੈ ਜਿੱਥੇ ਕਿ ਇਸ ਦੀ ਬੋਲੀ ਲਗਾਈ ਜਾ ਰਹੀ ਹੈ। ਇਹ ਸਾਡੀ ਵਿਰਾਸਤ ਦਾ ਹਿੱਸਾ ਹੈ। ਇਸ ਨੂੰ ਸਾਂਭ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਵੀ ਹੈ ਤੇ ਸਾਡਾ ਫਰਜ਼ ਵੀ। ਪਰ ਇਹਨਾਂ ਕੀਮਤੀ ਚੀਜਾਂ ਦੀ ਨਿਲਾਮੀ ਹੋ ਰਹੀ ਹੈ ਤੇ ਅਸੀਂ ਇਸ ਦੇ ਲਈ ਕੁੱਝ ਵੀ ਨਹੀਂ ਕਰ ਸਕਦੇ।

ਭਾਰਤ ਦੇ ਇਤਿਹਾਸ ਦੀਆਂ ਕੀਮਤੀ ਚੀਜਾਂ ਸਾਡੇ ਕੋਲ ਤਾਂ ਨਹੀਂ ਹਨ ਪਰ ਹੋਰਨਾਂ ਦੇਸ਼ਾਂ ਕੋਲ ਪਹੁੰਚ ਗਈਆਂ ਹਨ। ਉਹਨਾਂ ਨੂੰ ਇਹਨਾਂ ਕੀਮਤੀ ਵਸਤਾਂ ਦੀ ਜਾਣਕਾਰੀ ਨਹੀਂ ਹੈ। ਇਸ ਨਿਲਾਮੀ ਵਿਚ ਇਰਾਨ ਦੇ ਬਾਦਸ਼ਾਹ ਫਤਿਹ ਅਲੀ ਸ਼ਾਹ ਦਾ ਇਕ ਸ਼ਾਨਦਾਰ ਸੋਨੇ ਦਾ ਫਾਰਸੀ ਗਲੀਚਾ ਵੀ ਸ਼ਾਮਲ ਕੀਤਾ ਗਿਆ ਸੀ ਜਿਸ ਦੀ ਕੀਮਤ 150000 ਪਾਉਂਡ ਤੋਂ ਦੁਗਣੀ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਉਸ ਦਾ ਵੀ ਪ੍ਰਦਰਸ਼ਨ ਵੀ ਕੀਤਾ ਗਿਆ।