ਅਮਰੀਕਾ 'ਚ ਕੋਰੋਨਾ ਵਾਇਰਸ ਦੇ ਇਲਾਜ ਲਈ ਰੈਮਡੇਸਿਵੀਰ ਦਵਾਈ ਦੀ ਟਰੰਪ ਨੇ ਦਿੱਤੀ ਮਨਜ਼ੂਰੀ  

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਹਰ ਇਸ ਐਂਟੀਵਾਇਰਲ ਡਰੱਗ ਨੂੰ ਪਹਿਲਾਂ ਈਬੋਲਾ ਵਾਇਰਸ...

Us approves gileads remdesivir drug for coronavirus patients says trump

ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਇਲਾਜ ਵਿਚ ਰੀਮਡੇਸਿਵਰ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਹੁਣ ਤੱਕ ਟਰੰਪ ਕੋਰੋਨਾ ਦੇ ਇਲਾਜ ਲਈ ਸਭ ਤੋਂ ਪ੍ਰਭਾਵਸ਼ਾਲੀ ਮਲੇਰੀਅਲ  ਡਰੱਗ ਹਾਈਡ੍ਰੋਕਸਾਈਕਲੋਰੋਕਿਨ ਹੋਣ ਦਾ ਦਾਅਵਾ ਕਰ ਰਹੇ ਸਨ। ਅਮਰੀਕਾ ਵਿਚ ਰੀਮੇਡਾਈਕਸੀਵਰ ਡਰੱਗ ਕਾਰਨ ਕੋਰੋਨਾ ਦੇ ਮਰੀਜ਼ਾਂ 'ਤੇ ਚੰਗੇ ਨਤੀਜੇ ਸਾਹਮਣੇ ਆਏ ਹਨ।

ਮਾਹਰ ਇਸ ਐਂਟੀਵਾਇਰਲ ਡਰੱਗ ਨੂੰ ਪਹਿਲਾਂ ਈਬੋਲਾ ਵਾਇਰਸ ਵਿਰੁੱਧ ਸਕਾਰਾਤਮਕ ਤਰੀਕੇ ਨਾਲ ਟੈਸਟ ਕਰਨ ਵੱਲ ਦੇਖ ਰਹੇ ਹਨ। ਜਿਨ੍ਹਾਂ ਦੇ ਇਲਾਜ਼ ਕੀਤੇ ਗਏ ਹਨ ਉਨ੍ਹਾਂ ਨੂੰ ਔਸਤਨ 11 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ।

ਵਿਗਿਆਨੀਆਂ ਦੇ ਅਨੁਸਾਰ ਅਮਰੀਕੀ ਫਾਰਮਾ ਕੰਪਨੀ ਗਿਲਿਅਡ ਦੁਆਰਾ ਬਣਾਈ ਗਈ ਇਹ ਦਵਾਈ ਕੋਰੋਨਾ ਵਾਇਰਸ ਦੇ ਇਲਾਜ ਲਈ ਨਹੀਂ ਬਣਾਈ ਗਈ ਹੈ, ਭਾਵੇਂ ਇਹ ਲਾਭਦਾਇਕ ਹੈ ਪਰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਖੋਜ ਦੀ ਲੋੜ ਹੈ। ਪਹਿਲਾਂ, ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਗੰਭੀਰ ਬਿਮਾਰ ਲੋਕਾਂ ਲਈ ਇਸ ਦਾ ਹੋਰ ਦਵਾਈਆਂ ਨਾਲ ਮਿਲਾ ਕੇ ਬਹੁਤ ਫਾਇਦੇ ਸਾਬਤ ਹੋਏ ਸਨ।

ਸਿਰਫ ਅਮਰੀਕਾ ਹੀ ਨਹੀਂ ਦੁਨੀਆਭਰ ਦੇ ਕਈ ਹਸਪਤਾਲਾਂ ਵਿਚ ਇਸ ਦਾ ਇਲਾਜ ਚਲ ਰਿਹਾ ਹੈ। ਇਸ ਦਵਾਈ ਦਾ ਇਸਤੇਮਾਲ ਪਹਿਲਾਂ ਚੀਨ ਦੇ ਮਰੀਜ਼ਾਂ ਤੇ ਕੀਤਾ ਗਿਆ ਸੀ ਜਿਸ ਦਾ ਕੋਈ ਪ੍ਰਭਾਵ ਨਹੀਂ ਪਿਆ। ਹੁਣ ਇਸ ਦਾ ਨਵਾਂ ਟ੍ਰਾਇਲ ਅਮਰੀਕਾ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜ਼ੀ ਐਂਡ ਇੰਫੈਕਸ਼ਨਜ਼ ਡਿਜੀਜੇਸ ਵੱਲੋਂ ਕੀਤਾ ਗਿਆ। ਟਰੰਪ ਦੇ ਸਲਾਹਕਾਰ ਅਮਰੀਕੀ ਸਿਹਤ ਅਧਿਕਾਰੀ ਡਾ ਐਂਥਨੀ ਫਾਕੀ ਨੇ ਤੇਜ਼ੀ ਨਾਲ ਦਿੱਸਣ ਵਾਲੇ ਸੁਧਾਰ ਨੂੰ ਚੰਗੀ ਖ਼ਬਰ ਕਿਹਾ ਹੈ।

ਦਸ ਦਈਏ ਕਿ ਅਮਰੀਕਾ ਵਿਚ ਕਈ ਹਸਪਤਾਲ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਮਲੇਰੀਆ ਦੀ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਦਾ ਇਸਤੇਮਾਲ ਕਰ ਰਹੇ ਹਨ। ਮੈਡੀਕਲ ਪੱਤਰਿਕਾ ਐਮਡੇਜ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਖ਼ਬਰ ਅਨੁਸਾਰ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਅਤੇ ਤੋਸੀਲਿਜੁਮੈਬ ਦਵਾਈ ਨਾਲ ਯੇਲ ਨਿਊ ਹੇਵਨ ਹੈਲਥ ਸਿਸਟਮ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ।

ਭਾਰਤੀ-ਅਮਰੀਕੀ ਕਾਰਡੀਓਲੋਜਿਸਟ ਨਿਹਾਰ ਦੇਸਾਈ ਨੇ ਮੈਗਜ਼ੀਨ ਨੂੰ ਦੱਸਿਆ ਕਿ ਇਹ ਦਵਾਈ ਸਸਤੀ ਹੈ। ਇਸ ਦਾ ਦਹਾਕਿਆਂ ਤੋਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ ਅਤੇ ਲੋਕ ਇਸ ਨਾਲ ਆਰਾਮ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਅਪਣੇ ਹਰ ਸੰਭਵ ਯਤਨ ਕਰ ਰਹੇ ਹਨ।

ਰਾਸ਼ਟਰੀ ਸੰਸਥਾ ਦੇ ਐਂਥਨੀ ਫਾਸੀ ਨੇ ਦਸਿਆ ਕਿ ਇਹ ਦਵਾਈ ਗੰਭੀਰ ਰੂਪ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਕਾਰਗਰ ਹੋਵੇਗੀ। ਐਫਡੀਏ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਸਭ ਤੋਂ ਪਹਿਲਾਂ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਸੀ। ਟਰੰਪ ਦੇ ਕਹਿਣ ਤੇ ਭਾਰਤ ਨੇ ਅਮਰੀਕਾ ਨੂੰ 5 ਕਰੋੜ ਗੋਲੀਆਂ ਭੇਜੀਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।