ਟਰੰਪ-ਕਿਮ ਦੀ ਮੁਲਾਕਾਤ ਤੋਂ ਪਹਿਲਾਂ  ਦੋਵੇਂ ਕੋਰੀਆਈ ਦੇਸ਼ਾਂ ਨੇ ਉੱਚ ਪਧਰੀ ਗੱਲਬਾਤ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਵਿਚਕਾਰ 12 ਜੂਨ ਨੂੰ ਸਿੰਗਾਪੁਰ ਵਿਚ ਹੋਣ ਵਾਲੀ ਇਤਿਹਾਸਕ ਸਿਖਰ ਵਾਰਤਾ ...

Ji In and Max thunder

ਸਿਉਲ,  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਵਿਚਕਾਰ 12 ਜੂਨ ਨੂੰ ਸਿੰਗਾਪੁਰ ਵਿਚ ਹੋਣ ਵਾਲੀ ਇਤਿਹਾਸਕ ਸਿਖਰ ਵਾਰਤਾ ਤੋਂ ਪਹਿਲਾਂ ਦੋਵਾਂ ਕੋਰੀਆਈ ਦੇਸ਼ਾਂ ਨੇ ਉਚ ਪਧਰੀ ਗੱਲਬਾਤ ਕੀਤੀ। ਉਤਰੀ ਅਤੇ ਦਖਣੀ ਕੋਰੀਆ ਵਿਚਕਾਰ ਇਹ ਵਾਰਤਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੋਣੀ ਸੀ ਪਰ ਅਮਰੀਕਾ ਅਤੇ ਦਖਣੀ ਕੋਰੀਆ ਦੇ ਹਵਾਈ ਫ਼ੌਜੀ ਅਭਿਆਸ ਤੋਂ ਨਾਰਾਜ਼ ਉਤਰੀ ਕੋਰੀਆ ਨੇ ਵਾਰਤਾ ਰੱਦ ਕਰ ਦਿਤੀ ਸੀ।

ਮੈਕਸ ਥੰਡਰ (ਅਮਰੀਕਾ-ਦਖਣੀ ਕੋਰੀਆਈ ਫ਼ੌਜੀ ਅਭਿਆਸ) ਦੇ 25 ਮਈ ਨੂੰ ਸਮਾਪਤ ਹੋਣ ਦੇ ਇਕ ਦਿਨ ਬਾਅਦ ਹੀ ਉਤਰੀ ਕੋਰੀਆਈ ਨੇਤਾ ਨੇ ਦਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇਈ-ਇਨ ਨਾਲ ਮੁਲਾਕਾਤ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਦੋਵਾਂ ਨੇਤਾਵਾਂ ਵਿਚਕਾਰ ਗ਼ੈਰ-ਰਜਿਸਟਰਡ ਖੇਤਰ ਵਿਚ ਹੋਈ ਇਹ ਦੂਜੀ ਮੁਲਾਕਾਤ ਸੀ। 

ਪਹਿਲੀ ਇਤਿਹਾਸਕ ਮੁਲਾਕਾਤ ਦੋਵਾਂ ਵਿਚਕਾਰ ਅਪ੍ਰੈਲ ਵਿਚ ਹੋਈ ਸੀ। ਦੱਖਣ ਦੇ ਏਕੀਕਰਨ ਮੰਤਰੀ ਵਿਚੋਂ ਮਾਂਗ-ਗਯੁਨ ਨੇ ਵਾਰਤਾ ਤੋਂ ਪਹਿਲਾਂ ਕਿਹਾ ਸੀ, ''ਅਸੀਂ ਦੋਵਾਂ ਨੇਤਾਵਾਂ ਵਲੋਂ ਕੀਤੇ ਸਮਝੌਤੇ ਦੇ ਛੇਤੀ ਅਤੇ ਸੁਚਾਰੂ ਰੂਪ ਨਾਲ ਲਾਗੂ ਕਰਨ ਉਤੇ ਚਰਚਾ ਕਰਨਗੇ।'' ਉਨ੍ਹਾਂ ਕਿਹਾ ਕਿ ਵਫ਼ਦ ਅਮਰੀਕਾ-ਉਤਰੀ ਕੋਰੀਆ ਸਿਖਰ ਵਾਰਤਾ ਲਈ ਸਕਾਰਾਤਮਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੇਗਾ।     (ਪੀ.ਟੀ.ਆਈ)