ਟਰੰਪ-ਕਿਮ ਦੀ ਬੈਠਕ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਜਾਰੀ ਕੀਤਾ 'ਯਾਦਗਾਰੀ ਸਿੱਕਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ 12 ਜੂਨ ਨੂੰ ਹੋਣ ਵਾਲੀ ਸ਼ਿਖਰ ਬੈਠਕ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ...

Kim Jong Un

ਵਾਸ਼ਿੰਗਟਨ, 22 ਮਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ 12 ਜੂਨ ਨੂੰ ਹੋਣ ਵਾਲੀ ਸ਼ਿਖਰ ਬੈਠਕ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਇਕ 'ਯਾਦਗਾਰੀ ਸਿੱਕਾ' ਜਾਰੀ ਕੀਤਾ ਹੈ। ਇਹ ਸਿੱਕਾ ਵ੍ਹਾਈਟ ਹਾਊਸ ਸੰਚਾਰ ਏਜੰਸੀ ਨੇ ਕੱਲ ਜਾਰੀ ਕੀਤਾ।ਇਸ ਸਿੱਕੇ 'ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੂੰ 'ਸਰਵ ਉੱਚ ਨੇਤਾ' ਦਸਿਆ ਗਿਆ ਹੈ। ਇਸ ਸ਼ਿਖਰ ਬੈਠਕ ਨੂੰ ਸ਼ਾਂਤੀ ਵਾਰਤਾ ਦੇ ਤੌਰ 'ਤੇ ਦਸਿਆ ਗਿਆ ਹੈ।

ਦੋਹਾਂ ਆਗੂਆਂ ਵਿਚਕਾਰ ਇਹ ਬੈਠਕ 12 ਜੂਨ ਨੂੰ ਸਿੰਗਾਪੁਰ ਵਿਚ ਹੋਣੀ ਹੈ। ਗੌਰਤਲਬ ਹੈ ਕਿ ਬੀਤੇ ਹਫ਼ਤੇ ਉੱਤਰੀ ਕੋਰੀਆ ਨੇ ਬੈਠਕ ਨੂੰ ਰੱਦ ਕਰਨ ਦੀ ਧਮਕੀ ਦਿਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਅਮਰੀਕਾ ਇਕ ਪਾਸੜ ਪ੍ਰਮਾਣੂ ਹਥਿਆਰਾਂ ਨੂੰ ਛੱਡਣ ਦੀ ਮੰਗ ਕਰ ਰਿਹਾ ਹੈ।ਉੱਤਰੀ ਕੋਰੀਆ ਨੇ ਅਮਰੀਕਾ ਅਤੇ ਦਖਣੀ ਕੋਰੀਆ ਵਿਚਕਾਰ ਮਿਲਟਰੀ ਅਭਿਆਸ ਨੂੰ ਲੈ ਕੇ ਵੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਸ਼ਿਖਰ ਬੈਠਕ ਦੀਆਂ ਤਿਆਰੀਆਂ ਕਰ ਰਿਹਾ ਹੈ। (ਪੀਟੀਆਈ)