ਸਟਡੀ ਦਾ ਦਾਅਵਾ-ਚੀਨ ਨਹੀਂ, ਫਰਾਂਸ ਵਿਚ ਆਇਆ ਸੀ ਕੋਰੋਨਾ ਦਾ ਪਹਿਲਾ ਮਾਮਲਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਫਰਾਂਸ ਦੇ ਵਿਗਿਆਨੀਆਂ ਅਤੇ ਡਾਕਟਰਾਂ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਯੂਰਪ ਵਿਚ ਪਹਿਲਾ ਕੋਰੋਨਾ ਵਾਇਰਸ ਦਾ ਕੇਸ ਜਨਵਰੀ ਵਿਚ ਨਹੀਂ ਆਇਆ ਸੀ

Corona Virus

ਨਵੀਂ ਦਿੱਲੀ: ਫਰਾਂਸ ਦੇ ਵਿਗਿਆਨੀਆਂ ਅਤੇ ਡਾਕਟਰਾਂ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਯੂਰਪ ਵਿਚ ਪਹਿਲਾ ਕੋਰੋਨਾ ਵਾਇਰਸ ਦਾ ਕੇਸ ਜਨਵਰੀ ਵਿਚ ਨਹੀਂ ਆਇਆ ਸੀ, ਇਹ ਉਸ ਤੋਂ ਦੋ ਮਹੀਨੇ ਪਹਿਲਾਂ ਆਇਆ ਸੀ ਪਰ ਉਸ ਸਮੇਂ ਡਾਕਟਰ ਬਿਮਾਰੀ ਅਤੇ ਇਸ ਦੇ ਲੱਛਣਾਂ ਨੂੰ ਨਹੀਂ ਸਮਝ ਸਕੇ। ਜੇਕਰ ਇਹ ਦਾਅਵਾ ਸਹੀ ਸਾਬਤ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਪੂਰੀ ਦੁਨੀਆ ਦਾ ਧਿਆਨ ਚੀਨ ਅਤੇ ਵੁਹਾਨ ਤੋਂ ਹਟ ਕੇ ਫਰਾਂਸ ਵੱਲ ਚਲਾ ਜਾਵੇ।

ਫਰਾਂਸ ਦੇ ਡਾਕਟਰਾਂ ਦੀ ਮੰਨੀਏ ਤਾਂ ਯੂਰਪ ਦਾ ਪਹਿਲਾ ਕੇਸ 16 ਨਵੰਬਰ 2019 ਨੂੰ ਫਰਾਂਸ ਦੇ ਕੋਲਮਾਰ ਸ਼ਹਿਰ ਵਿਚ ਆਇਆ ਸੀ। ਫਰਾਂਸ ਦੇ ਉੱਤਰ-ਪੂਰਬੀ ਇਲਾਕੇ ਵਿਚ ਵਸੇ ਇਸ ਸ਼ਹਿਰ ਦੇ ਇਕ ਹਸਪਤਾਲ ਵਿਚ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਫਲੂ ਦੀ ਸ਼ਿਕਾਇਤ ਸਬੰਧੀ 2500 ਤੋਂ ਜ਼ਿਆਦਾ ਲੋਕ ਆਏ ਸੀ।
ਡਾਕਟਰਾਂ ਨੇ ਇਹਨਾਂ ਸਾਰੇ ਲੋਕਾਂ ਦੀ ਐਕਸਰੇ ਰਿਪੋਰਟ ਦੀ ਜਾਂਚ ਕੀਤੀ ਸੀ।

ਇਹਨਾਂ ਵਿਚੋਂ ਸਿਰਫ ਦੋ ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਪਰ ਉਸ ਸਮੇਂ ਡਾਕਟਰਾਂ ਨੂੰ ਇਸ ਬਿਮਾਰੀ ਅਤੇ ਉਸ ਦੇ ਲੱਛਣਾਂ ਦਾ ਅੰਦਾਜ਼ਾ ਨਹੀਂ ਸੀ, ਇਸ ਲਈ ਇਸ ਦਾ ਰਿਕਾਰਡ ਦਰਜ ਨਹੀਂ ਹੋ ਪਾਇਆ। ਕੋਲਮਾਰ ਦੇ ਅਲਬਰਟ ਸਵਿਟਜ਼ਰ ਹਸਪਤਾਲ ਦੇ ਡਾਕਟਰ ਮਾਈਕਲ ਸ਼ਮਿਟ ਅਤੇ ਉਹਨਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ, ਹੁਣ ਤੱਕ ਜਿਨ੍ਹਾਂ ਨੇ ਯੂਰਪ ਦੇ ਦੇਸ਼ਾਂ ਵਿਚ ਜ਼ੀਰੋ ਕੇਸ ਮੰਨਿਆ ਜਾ ਰਿਹਾ ਹੈ, ਉਹ ਦਾਅਵੇ ਗਲਤ ਸਾਬਿਤ ਹੋ ਸਕਦੇ ਹਨ।

ਟੀਮ ਦਾ ਦਾਅਵਾ ਹੈ ਕਿ ਹੋ ਸਕਦਾ ਹੈ ਕਿ ਚੀਨ ਵਿਚ ਕੋਰੋਨਾ ਦਾ ਪਹਿਲਾ ਕੇਸ ਹੀ ਨਾ ਆਇਆ ਹੋਵੇ, ਕਿਉਂਕਿ ਇਹ ਸੰਕਰਮਣ ਨਵੰਬਰ ਤੱਕ ਯੂਰਪ ਵਿਚ ਦਸਤਕ ਦੇ ਚੁੱਕਿਆ ਸੀ। ਜਦਕਿ ਫਰਾਂਸ ਨੇ ਅਪਣੇ ਪਹਿਲੇ ਕੇਸ ਦੀ ਰਿਪੋਰਟ 24 ਜਨਵਰੀ ਨੂੰ ਦਿੱਤੀ ਸੀ। ਉੱਥੇ ਹੀ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਚੀਨ ਦੇ ਵੁਹਾਨ ਸ਼ਹਿਰ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਚੀਨ ਦੀ ਸਰਕਾਰ ਨੇ 31 ਦਸੰਬਰ 2019 ਨੂੰ ਕੋਰੋਨਾ ਸੰਕਰਮਣ ਦੀ ਜਾਣਕਾਰੀ ਪੂਰੀ ਦੁਨੀਆ ਨੂੰ ਦਿੱਤੀ ਸੀ ਪਰ ਕੋਰੋਨਾ ਸੰਕਰਮਣ ਦੀ ਖ਼ਬਰ ਦੀ 7 ਜਨਵਰੀ 2020 ਨੂੰ ਪੁਸ਼ਟੀ ਹੋਈ ਸੀ। ਅਮਰੀਕੀ ਖ਼ੂਫੀਆ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਵੁਹਾਨ ਵਿਚ ਕੋਰੋਨਾ ਵਾਇਰਸ ਨਵੰਬਰ ਵਿਚ ਹੀ ਫੈਲਿਆ ਸੀ। 

ਵਾਸ਼ਿੰਗਟਨ ਯੂਨੀਵਰਸਿਟੀ ਦੇ ਪਲਮਨੋਲੋਜਿਸਟ ਡਾ: ਵਿਨ ਗੁਪਤਾ ਨੇ ਕਿਹਾ ਕਿ ਉਹਨਾਂ ਨੇ ਡਾ ਸ਼ਮਿਟ ਦੀ ਰਿਪੋਰਟ ਪੜੀ ਹੈ। ਇਹ ਕ੍ਰਮਵਾਰ ਲਿਖੀ ਗਈ ਹੈ। ਇਹ ਸਹੀ ਵੀ ਹੈ। ਡਾ. ਸ਼ਮਿਟ ਕੋਲ ਇਸ ਦਾ ਸਬੂਤ ਵੀ ਹੈ। ਹੋ ਸਕਦਾ ਹੈ ਕਿ ਚੀਨ ਤੋਂ ਪਹਿਲਾਂ ਸ਼ੁਰੂਆਤੀ ਕੋਰੋਨਾ ਵਾਇਰਸ ਦੇ ਲੱਛਣ ਅਜਿਹੇ ਰਹੇ ਹੋਣ ਜਿਵੇਂ ਦੋ ਮਰੀਜਾਂ ਦੇ ਐਕਸਰੇ ਵਿਚ ਦਿਖ ਰਹੇ ਹਨ।