ਕੈਨੇਡਾ ਇਨਵੈਸਟੀਗੇਸ਼ਨ ਟੀਮ ‘ਚ ਸੁਪਰੀਡੈਂਟ ਬਣਿਆ ਇਹ ਪੰਜਾਬੀ
ਭਾਰਤ ਦੇ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਡੇਵ ਚੌਹਾਨ ਨੇ ਕੈਨੇਡਾ ਵਿਚ ਪੰਜਾਬ...
ਸਰੀ: ਭਾਰਤ ਦੇ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਡੇਵ ਚੌਹਾਨ ਨੇ ਕੈਨੇਡਾ ਵਿਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਡੇਵ ਚੌਹਾਨ ਨੇ ਕੈਨੇਡਾ ਦੀ ਇਨਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸੁਪਰੀਡੈਂਟ ਦੇ ਤੌਰ ‘ਤੇ ਇਹ ਅਹੁਦਾ ਸੰਭਾਲਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਇਹ ਅਹੁਦਾ ਸੁਪਰੀਡੈਂਟ ਡੋਨਾ ਰਿਚਰਡਸਨ ਦੇ ਰਿਟਾਇਰ ਹੋਣ ਤੋਂ ਬਾਅਦ ਮਿਲਿਆ।
ਜਿਨ੍ਹਾਂ ਨੇ 30 ਸਾਲ ਦੀ ਸੇਵਾ ਇਸ ਵਿਭਾਗ ਨੂੰ ਦਿੱਤੀ। ਦੱਸ ਦਈਏ ਕਿ ਚੌਹਾਨ 15 ਸਾਲ ਦੀ ਉਮਰ ਵਿਚ ਕੈਨੇਡਾ ਆ ਗਏ ਸਨ, ਉਦੋਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਿਨ ਕੈਨੇਡਾ ਦੇ ਇਸ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਣ ਨੂੰ ਮਿਲੇਗਾ। ਮਾਰਚ, 1991 ਵਿਚ ਡੇਵ ਨੇ ਆਰਸੀਐਮਪੀ ਵਿਚ ਭਰਤੀ ਹਏ ਅਤੇ ਇਸ ਰਜ਼ੀਨਾ ਵਿਚ 6 ਮਹੀਨੇ ਦੀ ਟ੍ਰੇਨਿੰਗ ਵੀ ਲਈ।
ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਤਰੱਕੀ ਮਿਲਦੀ ਰਹੀ ਅਤੇ ਵੱਖ-ਵੱਖ ਤਰ੍ਹਾਂ ਦੇ ਵਿਭਾਗਾਂ ਵਿਚ ਵੀ ਕੰਮ ਕੀਤਾ। 2017 ਵਿਚ ਉਨ੍ਹਾਂ ਨੂੰ ਇੰਸਪੈਕਟਰ ਦਾ ਰੈਂਕ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਆਈਐਚਆਈਟੀ ਵਿਭਾਗ ਚ ਅਪਰੇਸ਼ਨ ਸਪਾਟ ਅਫ਼ਸਰ ਦੇ ਤੌਰ ‘ਤੇ ਕੰਮ ਕਰਨ ਲੱਗੇ ਅਤੇ ਜੂਨ, 2019 ‘ਚ ਉਨ੍ਹਾਂ ਨੂੰ ਸੁਪਰੀਡੈਂਟ ਦਾ ਅਹੁਦਾ ਸੰਭਾਲਿਆ। ਡੇਵ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਲੋਅਰ ਮੈਨਲੈਂਡ ‘ਚ ਟਾਪ ਲੈਵਲ ਪੁਲਿਸ ਸਰਵਿਸ ਦੇ ਹਰੇਕ ਕਮਿਊਨਿਟੀ ਦੀ ਸੁਰੱਖਿਆ ਕਰ ਸਕਾਂਗੇ।