ਚੀਨੀ ਅਖ਼ਬਾਰ ਨੇ ਮੰਨਿਆ- TIKTOK ‘ਤੇ ਪਾਬੰਦੀ ਲੱਗਣ ਨਾਲ ਹੋਵੇਗਾ ਅਰਬਾਂ ਡਾਲਰ ਦਾ ਨੁਕਸਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਹਾਲ ਹੀ ਵਿਚ ਚੀਨ ਦੇ 59 ਐਪਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਹੈ।

TIKTOK

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਹਾਲ ਹੀ ਵਿਚ ਚੀਨ ਦੇ 59 ਐਪਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਚੀਨ ਕਾਫੀ ਪਰੇਸ਼ਾਨ ਹੈ ਉਸ ਨੇ ਮੰਨਿਆ ਹੈ ਕਿ ਭਾਰਤ ਵਿਚ ਬੈਨ ਹੋਣ ਨਾਲ ਟਿਕਟਾਕ ਦੀ ਕੰਪਨੀ ਬਾਈਟਡਾਂਸ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

ਅਖ਼ਬਾਰ ਨੇ ਕਿਹਾ ਕਿ ਟਿਕ-ਟਾਕ ਅਤੇ ਸ਼ੇਅਰ ਇਟ ਆਦਿ ਗਲੋਬਲ ਐਪਸ ਨੂੰ ਬੈਨ ਕਰਨ ਨਾਲ ਨਾ ਸਿਰਫ ਇਹਨਾਂ ਕੰਪਨੀਆਂ ‘ਤੇ ਬਲਕਿ ਇਹਨਾਂ ਕੰਪਨੀਆਂ ਲਈ ਕੰਮ ਕਰਨ ਵਾਲੀ ਹਜ਼ਾਰਾਂ ਭਾਰਤੀ ਆਈਟੀ ਕਰਮਚਾਰੀਆਂ ‘ਤੇ ਅਸਰ ਪਵੇਗਾ। ਉੱਥੇ ਹੀ ਭਾਰਤ ਵਿਚ ਚੀਨ ਦੇ ਦੂਤਾਵਾਸ ਨੇ ਕਿਹਾ ਕਿ ਉਹ ਭਾਰਤ ਦੇ ਇਸ ਫੈਸਲੇ ਤੋਂ ਚਿੰਤਤ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈ ਰਿਹਾ ਹੈ।

ਚੀਨ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਇਸ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਕਾਰਵਾਈ ਦਾ ਸਖਤ ਵਿਰੋਧ ਵੀ ਜਤਾ ਰਿਹਾ ਹੈ। ਚੀਨੀ ਦੂਤਾਵਾਸ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦਾ ਇਹ ਫੈਸਲਾ WTO ਦੇ ਨਿਯਮਾਂ ਦਾ ਉਲੰਘਣ ਹੈ।