ਅਮਰੀਕਾ : ਗੋਲੀਬਾਰੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ, 28 ਹੋਰ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਮਲਾਵਰ ਫਰਾਰ, ਬਾਲਟੀਮੋਰ ਦੇ ਮੇਅਰ ਨੇ ਲਿਆ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ

representational


ਬਾਲਟੀਮੋਰ (ਅਮਰੀਕਾ): ਅਮਰੀਕਾ ਦੇ ਬਾਲਟੀਮੋਰ ਸ਼ਹਿਰ ’ਚ ਇਕ ਪ੍ਰੋਗਰਾਮ ’ਚ ਇਕੱਠਾ ਲੋਕਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਤਿੰਨ ਦੀ ਹਾਲਤ ਨਾਜ਼ੁਕ ਹੈ। ਬਾਲਟੀਮੋਰ ਪੁਲਿਸ ਵਿਭਾਗ ਦੇ ਕਾਰਜਕਾਰੀ ਕਮਿਸ਼ਨਰ ਰਿਚਰਡ ਵਰਲੀ ਨੇ ਮੌਕੇ ’ਤੇ ਪੱਤਰਕਾਰਾਂ ਨੂੰ ਦਸਿਆ ਕਿ ਗੋਲੀਬਾਰੀ ਦੀ ਮਾਰ ’ਚ ਕੁਲ 30 ਲੋਕ ਆਏ ਹਨ।

ਵਰਲੀ ਨੇ ਕਿਹਾ ਕਿ ‘ਗ੍ਰੇਟਨਾ ਐਵੇਨਿਊ’ ਦੇ ਬਲਾਕ 800 ’ਚ ਇਕ ਪ੍ਰੋਗਰਾਮ ਦੌਰਾਨ ਸਥਾਨਕ ਸਮੇਂ ਅਨੁਸਾਰ ਸਨਿਚਰਵਾਰ ਦੇਰ ਰਾਤ ਲਗਭਗ ਸਾਢੇ 12 ਵਜੇ ਗੋਲੀਬਾਰੀ ਦੀ ਇਕ ਘਟਨਾ ਹੋਈ। ਵਰਲੀ ਨੇ ਕਿਹਾ ਕਿ 9 ਜ਼ਖ਼ਮੀਆਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਲਿਆਂਦਾ ਗਿਆ, ਜਦਕਿ 20 ਜ਼ਖ਼ਮੀ ਖ਼ੁਦ ਹੀ ਹਸਪਤਾਲ ਪਹੁੰਚ ਗਏ।

ਭਾਰਤ ’ਚ ਹਾਕੀ ਨੂੰ ਮੁੜਸੁਰਜੀਤ ਕਰਨ ਦੀ ਯੋਜਨਾ

ਘਟਨਾ ਵਾਲੀ ਥਾਂ ’ਤੇ ਮੇਅਰ ਬਰੈਂਡਨ ਸਕਾਟ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਜੋ ਲੋਕ ਜ਼ਿੰਮੇਵਾਰ ਹਨ ਉਹ ਮੇਰੀ ਗੱਲ ਸੁਣਨ, ਅਤੇ ਮੈਨੂੰ ਬਹੁਤ ਸਪੱਸ਼ਟ ਰੂਪ ਨਾਲ ਸੁਣਨ। ਅਸੀਂ ਉਦੋਂ ਤਕ ਨਹੀਂ ਰੁਕਾਂਗੇ ਜਦੋਂ ਤਕ ਅਸੀਂ ਤੁਹਾਨੂੰ ਲੱਭ ਨਹੀਂ ਲੈਂਦੇ ਅਤੇ ਅਸੀਂ ਤੁਹਾਨੂੰ ਲੱਭ ਕੇ ਰਹਾਂਗੇ।’’

ਗੋਲੀਬਾਰੀ ਤੋਂ ਬਾਅਦ ਕਿਸੇ ਨੂੰ ਤੁਰਤ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਸਕਾਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਦਾ ਪਤਾ ਲਾਉਣ ’ਚ ਜਾਂਚਕਰਤਾਵਾਂ ਦੀ ਮਦਦ ਕਰਨ।