ਨੌਜਵਾਨ ਟੀਮ ਬਣਾਉਣ ਲਈ ਇਸ ਕੰਪਨੀ ਨੇ ਕੱਢੇ 1 ਲੱਖ ਪੁਰਾਣੇ ਮੁਲਾਜ਼ਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਭੇਦਭਾਵ ਵਿਰੁਧ ਕੰਪਨੀ 'ਤੇ ਕੇਸ ਕੀਤਾ

IBM fired 1,00000 older employees to look 'cool,' alleges lawsuit

ਸੈਨ ਫ਼੍ਰਾਂਸਿਸਕੋ : ਤਕਨੀਕੀ ਖੇਤਰ ਦੀ ਵੱਡੀ ਕੰਪਨੀ ਆਈਬੀਐਮ ਨੇ ਪਿਛਲੇ ਕੁਝ ਸਾਲਾਂ 'ਚ ਸਮਾਰਟ ਦਿਖਣ ਲਈ ਕਰੀਬ 1 ਲੱਖ ਵੱਡੀ ਉਮਰ ਦੇ ਲੋਕਾਂ ਨੂੰ ਨੌਕਰੀ ਵਿਚੋਂ ਕੱਢ ਦਿਤਾ ਹੈ। ਵੱਡੀ ਉਮਰ ਨੂੰ ਲੈ ਕੇ ਕੀਤੇ ਜਾ ਰਹੇ ਭੇਦਭਾਵ ਵਿਰੁਧ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕੰਪਨੀ 'ਤੇ ਕੇਸ ਕੀਤਾ ਹੈ। ਰਜਿਸਟਰਾਰ ਅਨੁਸਾਰ ਸਾਬਕਾ ਆਈਬੀਐਮ ਸੇਲਸਮੈਨ ਜੋਨਾਥਨ ਲੈਂਗਲੀ ਵਲੋਂ ਵਕੀਲਾਂ ਦੁਆਰਾ ਦਾਇਰ ਕੀਤੇ ਗਏ ਮਾਮਲੇ 'ਚ ਮੁਕੱਦਮੇ ਦੀ ਸੁਣਵਾਈ 'ਚ ਐੱਚ.ਆਰ. ਵਾਈਸ ਪ੍ਰੈਜ਼ੀਡੈਂਟ ਏਲਨ ਵਾਇਲਡ ਨੇ ਕਥਿਤ ਤੌਰ 'ਤੇ ਗਵਾਹੀ ਦਿਤੀ ਕਿ 50,000 ਤੋਂ 100,000 ਕਰਮਚਾਰੀਆਂ ਨੂੰ ਪੰਜ ਸਾਲਾਂ ਵਿਚ ਕਢਿਆ ਗਿਆ ਹੈ।

ਆਈਬੀਐਮ ਕੰਪਨੀ ਨੇ ਪੁਰਾਣੇ ਵੱਡੀ ਉਮਰ ਦੇ ਲੋਕਾਂ ਦੀ ਥਾਂ ਨੌਜਵਾਨ ਲੋਕਾਂ ਨੂੰ ਰੱਖ ਲਿਆ ਹੈ ਜਿਵੇਂ ਕਿ ਐਮਾਜ਼ੋਨ, ਮਾਈਕ੍ਰੋਸਾਫ਼ਟ, ਗੂਗਲ ਅਤੇ ਫ਼ੇਸਬੁਕ ਵਰਗੀਆਂ ਤਕਨੀਕੀ ਵੱਡੀਆਂ ਕੰਪਨੀਆਂ ਨੇ ਕੀਤਾ ਹੈ। ਲੈਂਗਲੇ (61) ਨੇ ਪੁਰਾਣੇ ਪੇਸ਼ੇਵਰ ਕਰਮਚਾਰੀਆਂ ਨੂੰ ਨਵੇਂ ਪੇਸ਼ੇਵਰਾਂ ਨਾਲ ਬਦਲਣ ਲਈ ਗਲਤ ਤਰੀਕੇ ਨਾਲ ਕੱਢਣ ਦੇ ਮਾਮਲੇ 'ਚ ਪਿਛਲੇ ਸਾਲ ਆਈਬੀਐਮ 'ਤੇ ਕੇਸ ਕੀਤਾ ਸੀ।

ਹਾਲਾਂਕਿ 108 ਸਾਲ ਪੁਰਾਣੀ ਕੰਪਨੀ ਨੇ ਅਪਣੇ ਵਲੋਂ ਕਿਹਾ ਕਿ ਕੰਪਨੀ ਉਮਰ ਦੇ ਆਧਾਰ 'ਤੇ ਭੇਦਭਾਵ ਨਹੀਂ ਕਰਦੀ ਹੈ। ਆਈਬੀਐਮ ਨੇ ਇਕ ਬਿਆਨ ਵਿਚ ਕਿਹਾ, ''ਕੰਪਨੀ ਨੇ 50 ਹਜ਼ਾਰ ਲੋਕਾਂ ਨੂੰ ਹਰ ਸਾਲ ਨੌਕਰੀ 'ਤੇ ਰਖਿਆ ਤੇ ਅਪਣੀ ਟੀਮ ਦੀ ਟ੍ਰੇਨਿੰਗ 'ਤੇ ਕਰੀਬ 50 ਕਰੋੜ ਡਾਲਰ ਖ਼ਰਚ ਕੀਤੇ। ਕੰਪਨੀ ਨੇ ਦਸਿਆ ਕਿ ਸਾਨੂੰ ਰੋਜ਼ਾਨਾ ਕਰੀਬ 8,000 ਨਵੀਂਆਂ ਨੌਕਰੀਆਂ ਲਈ ਅਰਜ਼ੀਆਂ ਮਿਲਦੀਆਂ ਹਨ। ਇਹ ਰੁਜ਼ਗਾਰ ਅਰਜ਼ੀ ਦੀ ਸੱਭ ਤੋਂ ਜ਼ਿਆਦਾ ਦਰ ਹੈ।