ਡਿਪਰੈਸ਼ਨ ਪੀੜਤ ਬੱਚਿਆਂ ਨੂੰ ਗੱਲਬਾਤ ਤੇ ਪੜ੍ਹਾਈ 'ਚ ਹੁੰਦੀ ਹੈ ਜ਼ਿਆਦਾ ਪਰੇਸ਼ਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਇਕ ਸਟੱਡੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਿਪਰੈਸ਼ਨ ਤੋਂ ਪੀੜਤ ਬੱਚਿਆਂ ਨੂੰ ਸਮਾਜਿਕ ਅਤੇ ਅਕਾਦਮਿਕ ਹੁਨਰ ਵਿਚ ਕਮੀ ਛੇ ਗੁਣਾਂ ਜ਼ਿਆਦਾ ਹੋਣ ਦੀ ...

Depressed Children

ਟੋਰਾਂਟੋ : ਅਮਰੀਕਾ ਵਿਚ ਇਕ ਸਟੱਡੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਿਪਰੈਸ਼ਨ ਤੋਂ ਪੀੜਤ ਬੱਚਿਆਂ ਨੂੰ ਸਮਾਜਿਕ ਅਤੇ ਅਕਾਦਮਿਕ ਹੁਨਰ ਵਿਚ ਕਮੀ ਛੇ ਗੁਣਾਂ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ ਬੱਚਿਆਂ ਨੂੰ ਲੋਕਾਂ ਨਾਲ ਗੱਲਬਾਤ ਅਤੇ ਪੜ੍ਹਾਈ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਛੇ ਤੋਂ 12 ਸਾਲ ਤਕ ਦੀ ਉਮਰ ਦੇ ਤਿੰਨ ਫ਼ੀ ਸਦ ਬੱਚਿਆਂ ਵਿਚ ਡਿਪਰੈਸ਼ਨ ਦੀ ਸਮੱਸਿਆ ਹੋ ਸਕਦੀ ਹੈ, ਪ੍ਰੰਤੂ ਮਾਤਾ ਪਿਤਾ ਅਤੇ ਅਧਿਆਪਕ ਬੱਚਿਆਂ ਵਿਚ ਡਿਪਰੈਸ਼ਨ ਨੂੰ ਆਸਾਨੀ ਨਾਲ ਨਹੀਂ ਪਹਿਚਾਣ ਪਾਉਂਦੇ।

ਅਮਰੀਕਾ ਦੇ ਮਿਸੌਰੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਕੀਥ ਹਰਮਨ ਨੇ ਕਿਹਾ ਕਿ ਜਦੋਂ ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਬੱਚਿਆਂ ਵਿਚ ਡਿਪਰੈਸ਼ਨ ਪੱਧਰ ਮਾਪਣ ਲਈ ਕਹਿੰਦੇ ਹਨ ਤਾਂ ਆਮ ਤੌਰ 'ਤੇ ਉਨ੍ਹਾਂ ਦੀ ਰੇਟਿੰਗ 'ਚ 5-10 ਫ਼ੀ ਸਦ ਦਾ ਅੰਤਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਦਾਹਰਣ ਤੌਰ 'ਤੇ ਅਧਿਆਪਕ ਨੂੰ ਇਹ ਪਤਾ ਹੋ ਸਕਦਾ ਹੈ ਕਿ ਬੱਚੇ ਨੂੰ ਕਲਾਸ ਵਿਚ ਦੋਸਤ ਬਣਾਉਣ ਵਿਚ ਪ੍ਰੇਸ਼ਾਨੀ ਆ ਰਹੀ ਹੈ, ਪ੍ਰੰਤੂ ਸ਼ਾਇਦ ਮਾਤਾ-ਪਿਤਾ ਘਰ ਵਿਚ ਇਸ ਗੱਲ 'ਤੇ ਧਿਆਨ ਨਾ ਦੇ ਸਕੇ ਹੋਣ।

ਖੋਜਕਰਤਾਵਾਂ ਨੇ ਇਸ ਅਧਿਐਨ ਲਈ ਪ੍ਰਾਇਮਰੀ ਸਕੂਲ ਦੇ 643 ਬੱਚਿਆਂ ਦੇ ਪ੍ਰੋਫਾਈਲ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਈ ਵਿਚ 30 ਫ਼ੀ ਸਦ ਬੱਚਿਆਂ ਵਿਚ ਡਿਪਰੈਸ਼ਨ ਦੇ ਹਲਕੇ ਤੋਂ ਜ਼ਿਆਦਾ ਅਨੁਭਵ ਦੇਖਣ ਨੂੰ ਮਿਲਿਆ, ਪਰ ਮਾਤਾ-ਪਿਤਾ ਅਤੇ ਅਧਿਆਪਕ ਅਕਸਰ ਬੱਚਿਆਂ ਵਿਚ ਡਿਪਰੈਸ਼ਨ ਨੂੰ ਪਛਾਣਨ ਵਿਚ ਫ਼ੇਲ੍ਹ ਹੋ ਜਾਂਦੇ ਹਨ।

ਉਨ੍ਹਾਂ ਦੇਖਿਆ ਕਿ ਜਿਨ੍ਹਾਂ ਬੱਚਿਆਂ ਵਿਚ ਡਿਪਰੈਸ਼ਨ ਦੇ ਸੰਕੇਤ ਹਨ, ਉਨ੍ਹਾਂ ਵਿਚ ਅਪਣੀ ਉਮਰ ਦੇ ਹੋਰ ਬੱਚਿਆਂ ਦੇ ਮੁਕਾਬਲੇ ਹੁਨਰ ਦੀ ਕਮੀ ਛੇ ਗੁਣਾ ਜ਼ਿਆਦਾ ਡਰ ਹੋਣ ਦੀ ਗੱਲ ਸਾਹਮਣੇ ਆਈ ਹੈ।