ਦੁਨੀਆ ਦੀ ਸਭ ਤੋਂ ਵੱਡੀ ਬੁਧ ਦੀ ਮੂਰਤੀ'ਚ ਦਰਾਰ, ਉਸਾਰੀ ਵਿਚ ਲਗੇ ਸਨ 90 ਤੋਂ ਵੱਧ ਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆ ਦੀ ਸਭ ਦੀ ਵਡੀ ਮਹਾਤਮਾ ਬੁਧ ਦੀ ਮੂਰਤੀ ਚਾਰ ਮਹੀਨੇ ਦੀ ਜਾਂਚ ਵਿਚੋਂ ਲੰਘੇਗੀ

Mahatma Buddha'S Statue

ਚੀਨ : ਚੀਨ ਦੇ ਦਖਣੀ-ਪੱਛਮੀ ਸਿਚੁਆਨ ਪ੍ਰਦੇਸ਼ ਵਿਚ ਦੁਨੀਆ ਦੀ ਸਭ ਦੀ ਵਡੀ ਮਹਾਤਮਾ ਬੁਧ ਦੀ ਮੂਰਤੀ ਚਾਰ ਮਹੀਨੇ ਦੀ ਜਾਂਚ ਵਿਚੋਂ ਲੰਘੇਗੀ। ਇਸ ਬੁਤ ਦੀ ਮੁਰਮੰਤ ਲਈ ਚਲ ਰਹੀਆਂ  ਕੋਸ਼ਿਸ਼ਾਂ ਅਧੀਨ ਮੌਕੇ ਤੇ ਜਾਕੇ ਹੀ ਇਸਦੀ ਪੜਤਾਲ ਕੀਤੀ ਜਾਵੇਗੀ। ਲੇਸ਼ਾਨ ਸ਼ਹਿਰ ਦੇ ਬਾਹਰੀ ਹਿਸੇ ਵਿਚ ਬਣਾਏ ਗਏ 71 ਮੀਟਰ ਉਚੇ ਇਸ ਬੁਤ ਦੀ ਛਾਤੀ ਅਤੇ ਪੇਟ ਦੇ ਹੇਠਲੇ ਹਿਸੇ ਵਿਚ ਦਰਾਦ ਆ ਗਈ ਹੈ।

ਲੇਸ਼ਾਨ ਬੁਧ ਖੇਤਰ ਦੀ ਪ੍ਰਬੰਧਨ ਸਮੰਤੀ ਨੇ ਇਹ ਜਾਣਕਾਰੀ ਦਿਤੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਖ਼ਬਰ ਦਿਤੀ ਹੈ ਕਿ ਅੱਠ ਅਕਤੂਬਰ ਨੂੰ ਬੁਤ ਦੀ ਮੁਰਮੰਤ ਲਈ ਸ਼ੁਰੂ ਕੀਤੀ ਜਾਣ ਵਾਲੀ ਇਸ ਜਾਂਚ ਦੌਰਾਨ ਬੁਤ ਦਾ ਪ੍ਰਮੁਖ ਹਿਸਾ ਅਧੂਰੇ ਜਾਂ ਪੂਰੇ ਤੌਰ ਤੇ ਢੱਕ ਦਿਤਾ ਜਾਵੇਗਾ। ਨਿਊਜ਼ ਏਜੰਸੀ ਭਾਸ਼ਾ ਦੇ ਅਨੁਸਾ ਸੱਭਿਆਚਾਰ ਅਤੇ ਵਿਰਸੇ ਦੀਆਂ ਨਿਸ਼ਾਨੀਆਂ ਦੀ ਦਰਜ਼ਨਾਂ ਮਾਹਿਰਾਂ ਦੀ ਨਿਗਰਾਨੀ ਵਿਚ ਮੂਰਤੀ ਦੀ ਜਾਂਚ ਕੀਤੀ ਜਾਵੇਗੀ।

ਇਸ ਵਿਚ 3ਡੀ ਲੇਜ਼ਰ ਸਕੈਨਿੰਗ, ਇੰਨਫਰਾਰੇਡ ਥਰਮਲ ਇਮੇਜਿੰਗ ਜਿਹੀ ਤਕਨੀਕ ਦੀ ਵਰਤੋਂ ਹੋਵੇਗੀ ਅਤੇ ਡਰੋਨ ਨਾਲ ਹਵਾਈ ਸਰਵੇਖਣ ਵੀ ਕੀਤਾ ਜਾਵੇਗਾ। ਬੁਧ ਦੇ ਇਸ ਬੁਤ ਦੀ ਉਸਾਰੀ ਵਿਚ 90 ਸਾਲ ਤੋਂ ਵੱਧ ਸਮਾਂ ਲਗਾ ਸੀ। ਇਸਨੂੰ ਬਣਾਉਣ ਦੀ ਸ਼ੁਰੂਆਤ ਤਾਂਗ ਵੰਸ਼ (618-907) ਦੇ ਸ਼ਾਸਨ ਕਾਲ ਦੌਰਾਨ ਸਾਲ 713 ਵਿਚ ਹੋਈ ਸੀ। ਯੂਨੈਸਕੋ ਵਲੋਂ ਵਿਸ਼ਵ ਸੱਭਿਆਚਾਰਕ ਵਿਰਾਸਤ ਐਲਾਨੇ ਜਾ ਚੁਕੇ ਇਸ ਬੁਤ ਦੀ ਹੁਣ ਤੱਕ ਕਈ ਵਾਰ ਜਾਂਚ ਅਤੇ ਮੁਰੰਮਤ ਕੀਤੀ ਜਾ ਚੁਕੀ ਹੈ।